ਨਵੀਂ ਦਿੱਲੀ : Realme X2 ਨੂੰ ਭਾਰਤ 'ਤ 17 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਈ-ਕਾਮਰਸ ਵੈੱਬਸਾਈਟ Flipkart 'ਤੇ ਜਾਰੀ ਟੀਜ਼ਰ ਪੇਜ ਤੋਂ ਮਿਲੀ ਹੈ। Realme X2 ਸਮਾਰਟਫੋਨ Realme XT ਦਾ ਅਪਗ੍ਰੇਡ ਵੇਰੀਐਂਟ ਹੈ। Flipkart ਦੇ ਟੀਜ਼ਰ ਤੋਂ ਪਤਾ ਚਲਦਾ ਹੈ ਕਿ ਇਸ ਫੋਨ ਨੂੰ ਏਸ਼ੀਅਨ-ਕਾਨਟੀਨੇਂਟ 'ਚ ਲਾਂਚ ਕੀਤਾ ਜਾਵੇਗਾ। ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 730G ਪ੍ਰੋਸੈਸਰ ਤੇ ਕਵਾਡ-ਕੈਮਰਾ ਸੈੱਟਅਪ ਤੋਂ ਲੈਸ ਹੋਵੇਗਾ। Realme XT ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 15,999 ਰੁਪਏ ਹੈ। Realme X2 ਦੀ ਕੀਮਤ ਵੀ ਇਸ ਦੇ ਆਸ-ਪਾਸ ਹੋਣ ਦੀ ਉਮੀਦ ਹੈ।

Realme X2 ਦੇ ਫ਼ੀਚਰਜ਼

ਇਸ ਫੋਨ 'ਚ 6.4 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 730 ਜੀ ਪ੍ਰੋਸੈਸਰ ਤੇ 8 ਜੀਬੀ ਤਕ ਦੀ ਰੈਮ ਨਾਲ ਲੈਸ ਹੋਵੇਗਾ। ਨਾਲ ਹੀ ਇਸ 'ਚ 128 ਜੀਬੀ ਦੀ ਇੰਟਰਨਲ ਸਟੋਰੇਜ ਵੀ ਦਿੱਤੀ ਜਾ ਸਕਦੀ ਹੈ। ਇਸ ਦੀ ਇੰਟਰਨਲ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਜ਼ਰੀਏ ਵਧਾਇਆ ਜਾ ਸਕੇਗਾ। ਫੋਨ 'ਚ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੋਵੇਗਾ।

ਫੋਟੋਗ੍ਰਾਫੀ ਲਈ ਫੋਨ 'ਚ ਕਵਾਡ ਰੀਅਰ ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ। ਇਸ ਦਾ ਪ੍ਰਾਇਮਰੀ ਸੈਂਸਰ 64 ਮੈਗਾਪਿਕਸਲ ਦਾ Samsung ISOCELL GW1 ਹੋਵੇਗਾ। ਇਸ ਦਾ ਸੈਕੰਡਰੀ ਸੈਂਸਰ 8 ਮੈਗਾਪਿਕਸਲ ਦਾ ਹੈ। 2 ਮੈਗਾਪਿਕਸਲ ਦਾ ਮੈਕਰੋ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੋਵੇਗਾ। ਇਸ ਦੇ ਇਲਾਵਾ 32 ਮੈਗਾਪਿਕਸਲ ਦਾ ਸੈਲਫੀ ਸੈਂਸਰ ਹੋਵੇਗਾ। ਫੋਨ ਨੂੰ ਪਾਵਰ ਦੇਣ ਲਈ 4000 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ 30W Super VOOC ਫਾਸਟ ਚਾਰਜਿੱਗ ਨਾਲ ਲੈਸ ਹੈ।

Posted By: Sarabjeet Kaur