ਨਵੀਂ ਦਿੱਲੀ : ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਅੱਜ ਤੋਂ ਆਪਣੇ Winter Sale ਦੀ ਸ਼ੁਰੂਆਤ ਕੀਤੀ ਹੈ। ਇਸ ਈਅਰ ਐਂਡਰ ਸੇਲ 'ਚ ਕੰਪਨੀ ਆਪਣੇ ਇਸ ਸਾਲ ਲਾਂਚ ਹੋਏ ਸਮਾਰਟਫੋਨ ਤੇ ਡਿਵਾਈਸ ਦੇ ਨਾਲ-ਨਾਲ ਪਿਛਲੇ ਸਾਲ ਲਾਂਚ ਹੋਏ ਮਿਡ ਤੇ ਬਜਟ ਰੇਂਜ ਵਾਲੇ ਸਮਾਰਟਫੋਨਜ਼ 'ਤੇ ਵੀ ਭਾਰੀ ਡਿਸਕਾਊਂਟ ਆਫ਼ਰ ਕਰ ਰਹੀ ਹੈ। ਇਸ ਸੇਲ 'ਚ ਹਾਲ ਹੀ 'ਚ ਲਾਂਚ ਹੋਏ Realme X2 Pro ਤੇ Realme 5s 'ਤੇ ਵੀ ਡਿਸਕਾਊਂਟ ਆਫ਼ਰ ਕੀਤਾ ਜਾ ਸਕਦਾ ਹੈ। Realme Winter Sale 10 ਦਸੰਬਰ ਤੋਂ ਲੈ ਕੇ 13 ਦਸੰਬਰ ਕਰਵਾਈ ਜਾਵੇਗੀ। ਇਸ 'ਚ ਯੂਜ਼ਰਜ਼ ਨੂੰ 1,000 ਰੁਪਏ ਤੇ 500 ਦੇ ਡਿਸਕਾਊਂਟ ਕੂਪਨ ਆਫਰਜ਼ ਦਿੱਤੇ ਜਾ ਸਕਦੇ ਹਨ।

ਆਫ਼ਰਜ਼

ਈਅਰ ਐਂਡਰ ਸੇਲ 'ਚ ਯੂਜ਼ਰਜ਼ ਨੂੰ 1,000 ਰੁਪਏ ਤੇ 500 ਦੇ ਕੂਪਨ ਦੇ ਇਲਾਵਾ ਬਜਾਜ ਪਿਨਸਰਵ ਦੇ ਵੱਲੋਂ ਨੋ-ਕਾਸਟ ਈਐੱਮਆਈ ਵੀ ਆਫ਼ਰ ਕੀਤਾ ਜਾ ਸਕਦਾ ਹੈ। ਯੂਜ਼ਰਜ਼ ਨੂੰ 10 ਫ਼ੀਸਦੀ ਮੋਬਿਕਵਿਕ ਸੁਪਰਕੈਸ਼ ਵੀ ਆਫ਼ਰ ਕੀਤਾ ਜਾ ਸਕਦਾ ਹੈ। ਐਕਸਡੇਂਜ ਆਫ਼ਰ ਦੇ ਤਹਿਤ ਯੂਜ਼ਰਜ਼ ਨੂੰ Cashify ਦੇ ਵੱਲੋਂ 500 ਰੁਪਏ ਦਾ ਡਿਸਕਾਊਂਟ ਆਫ਼ਰ ਕੀਤਾ ਜਾ ਸਕਦਾ ਹੈ।

Realme 5s ਤੇ Realme X2 Pro ਨੂੰ ਯੂਜ਼ਰਜ਼ ਇਸ ਸੇਲ ਦੇ ਦੌਰਾਨ ਹਰ ਦਿਨ ਖ਼ਰੀਦ ਸਕਦੇ ਹਨ। ਇਨ੍ਹਾਂ ਦਿਨੀਂ ਸਮਾਰਟਫੋਨ ਨੂੰ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ। ਇਹ ਦੋਵੇਂ ਸਮਾਰਟਫੋਨਜ਼ ਤੁਹਾਡੇ ਬਿਨਾਂ ਫਲੈਸ਼ ਸੇਲ ਲਈ ਵੀ ਖ਼ਰੀਦੇ ਜਾ ਸਕਦੇ ਹਨ। Realme X2 Pro ਦੇ ਬੇਸ ਵੇਰੀਐਂਟ 8GB+128GB ਨੂੰ 29,999 ਰੁਪਏ 'ਚ ਖ਼ਰੀਦ ਸਕਦੇ ਹੋ, ਜਦਕਿ ਇਸ ਦੇ 4GB+128GB ਵੇਰੀਐਂਟ ਨੂੰ 10,999 ਰੁਪਏ ਦੀ ਕੀਮਤ 'ਚ ਖ਼ਰੀਦਿਆ ਜਾ ਸਕਦਾ ਹੈ।

Realme ਆਪਣੇ ਬੈਸਟ ਸੇਲਰ ਸਮਾਰਟਫੋਨਜ਼ 'ਤੇ ਵੀ ਦਮਦਾਰ ਆਫ਼ਰਜ਼ ਦੇ ਰਹੇ ਹਾਂ। Realme 5 Pro ਨੂੰ 12,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖ਼ਰੀਦ ਸਕਦੇ ਹੋ। ਨਾਲ ਹੀ ਕੰਪਨੀ ਦੇ ਬਜਟ ਸਮਾਰਟਫੋਨ Realme C2 ਨੂੰ 5,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੇ ਇਲਾਵਾ Realme 5, Realme XT ਤੇ Realme X 'ਤੇ ਵੀ ਡਿਸਕਾਊਂਟ ਦਿੱਤਾ ਜਾ ਸਕਦਾ ਹੈ। ਸਮਾਰਟਫੋਨ ਦੀ ਕੀਮਤ 'ਚ ਵੀ ਕਟੌਤੀ ਕੀਤੀ ਗਈ ਹੈ।

Posted By: Sarabjeet Kaur