ਜੇਐੱਨਐੱਨ, ਨਵੀਂ ਦਿੱਲੀ : ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme ਆਪਣੇ ਅਗਲੇ ਸਮਾਰਟਫੋਨ ਸੀਰੀਜ਼ Narzo 10 ਤੇ 10A ਨੂੰ ਭਾਰਤ 'ਚ 26 ਮਾਰਚ ਨੂੰ ਲਾਂਚ ਕਰਨ ਵਾਲਾ ਹੈ। ਇਸ ਸਮਾਰਟਫੋਨ ਦੇ ਕਈ ਫ਼ੀਚਰਜ਼ ਦੇ ਬਾਰੇ 'ਚ ਕੰਪਨੀ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਨਾਲ ਜਾਣਕਾਰੀ ਸ਼ੇਅਰ ਕੀਤੀ ਹੈ। ਹੁਣ ਜੋ ਨਵੀਂ ਜਾਣਕਾਰੀ ਕੰਪਨੀ ਨੇ ਸ਼ੇਅਰ ਕੀਤੀ ਹੈ, ਉਨ੍ਹਾਂ ਦੇ ਅਨੁਸਾਰ ਇਨ੍ਹਾਂ ਸਮਾਰਟਫੋਨਜ਼ ਨੂੰ 5,000mAh ਦੀ ਬੈਟਰੀ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਪਹਿਲਾ ਸ਼ੇਅਰ ਕੀਤੀ ਜਾਣਕਾਰੀ ਦੇ ਅਨੁਸਾਰ ਦੋਵਾਂ ਹੀ ਸਮਾਰਟਫੋਨਜ਼ ਮਲਟੀਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ ਦੇ ਹਾਈ ਐਂਡ ਵੇਰੀਐਂਟ ਨੂੰ 48MP ਦੇ ਪ੍ਰਾਇਮਰੀ ਕੈਮਰੇ ਦੇ ਨਾਲ ਲਾਂਚ ਕੀਤਾ ਜਾਵੇਗਾ। ਬੇਸ ਵੇਰੀਐਂਟ ਨੂੰ 12MP ਪ੍ਰਾਇਮਰੀ ਸੈਂਸਰ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।

ਟਿਪਸਟਰ ਈਸ਼ਾਨ ਅਗਰਵਾਲ ਨੇ ਆਪਣੇ ਟਵਿੱਟਰ ਹੈਂਡਲ ਨਾਲ ਇਸ ਸਮਾਰਟਫੋਨਜ਼ ਸੀਰੀਜ਼ ਦੀ ਕੀਮਤ ਦੇ ਬਾਰੇ 'ਚ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਦੇ ਅਨੁਸਾਰ ਇਸ ਸਮਾਰਟਫੋਨ ਸੀਰੀਜ਼ ਨੂੰ 15000 ਦੀ ਪ੍ਰਾਇਜ਼ ਰੇਂਜ ਦੇ ਬਾਰੇ 'ਚ ਲਾਂਚ ਕੀਤਾ ਜਾ ਸਕਦਾ ਹੈ। Realme Narzo 10 ਨੂੰ ਪਿਛਲੇ ਦਿਨੀਂ ਲਾਂਚ ਕਰਦੇ ਹੋਏ Realme 6i ਦੇ ਰਿਬ੍ਰਾਂਡੇਡ ਮਾਡਲ ਦੇ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ। Realme Narzo 10 ਸੀਰੀਜ਼ ਦੇ ਪ੍ਰਮੋਸ਼ਨਲ ਟੀਜ਼ਰ ਵੀਡੀਓ ਦੇ ਅਨੁਸਾਰ ਕੰਪਨੀ ਨੇ ਇਸ ਸਮਾਰਟਫੋਨ ਨੂੰ Gen-Z ਯੂਜ਼ਰਜ਼ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਈਨ ਕੀਤਾ ਹੈ। ਇਸ 'ਚ ਸੋਸ਼ਲ ਮੀਡੀਆ, ਵੀਡੀਓ ਕੰਟੈਂਟ ਤੇ ਗੇਮਿੰਗ ਲਈ ਵਧੀਆ ਫ਼ੀਚਰਜ਼ ਦਿੱਤੇ ਜਾ ਸਕਦੇ ਹਨ।

Realme Narzo 10 ਨੂੰ ਕਵਾਡ ਰੀਅਰ ਕੈਮਰਾ ਮਾਡਊਲ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦਾ ਪ੍ਰਾਇਮਰੀ ਸੈਂਸਰ 48MP ਦਾ ਦਿੱਤਾ ਜਾ ਸਕਦਾ ਹੈ। ਇਸ ਦੇ ਇਲਾਵਾ ਇਸ 'ਚ 8MP ਦਾ ਵਾਈਡ ਐਂਗਲ 2MP ਦਾ ਡੈਪਥ ਤੇ 2MP ਦਾ ਮੈਕਰੋ ਸੈਂਸਰ ਦਿੱਤਾ ਜਾ ਸਕਦਾ ਹੈ। ਫੋਨ 'ਚ ਸੈਲਫੀ ਲਈ 16MP ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ 'ਚ 5,000mAh ਦੀ ਬੈਟਰੀ ਤੇ ... ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

Posted By: Sarabjeet Kaur