ਟੈਕ ਡੈਸਕ, ਨਵੀਂ ਦਿੱਲੀ : ਕੁਝ ਹਫ਼ਤੇ ਪਹਿਲਾਂ Realme GT Master Edition ਸਮਾਰਟਫੋਨ ਦੇ ਲੀਕਸ ਸਾਹਮਣੇ ਆਏ ਸਨ। ਇਸਤੋਂ ਬਾਅਦ ਅਗਲੀ ਡਿਵਾਈਸ ਦੀ ਲਾਂਚਿੰਗ ਤਰੀਕ ਦੀ ਜਾਣਕਾਰੀ ਮਿਲੀ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਤੋਂ ਜਾਣਕਾਰੀ ਮਿਲੀ ਹੈ ਕਿ ਇਸਦਾ ਅਪਗ੍ਰੇਟਿਡ ਵਰਜ਼ਨ Realme GT Explorer Master Edition ਹੋਵੇਗਾ। ਨਾਲ ਹੀ ਕੁਝ ਸਪੈਸੀਫਿਕੇਸ਼ਨ ਦੀ ਜਾਣਕਾਰੀ ਵੀ ਮਿਲੀ ਹੈ। ਆਓ ਜਾਣਦੇ ਹਾਂ...

ਗਿਜਮੋਚਾਈਨਾ ਦੀ ਰਿਪੋਰਟ ਅਨੁਸਾਰ, Realme GT Explorer Master Edition ਦੀ ਜਾਣਕਾਰੀ ਫੋਨ ਸੈਟਿੰਗ ਪੇਜ ’ਤੇ ਉਪਲੱਬਧ ਹੈ। ਸਪੋਰਟ ਪੇਜ ਅਨੁਸਾਰ, ਇਹ ਅਪਕਮਿੰਗ ਸਮਾਰਟਫੋਨ Android 11 ਆਊਟ-ਆਫ-ਦਿ-ਬਾਕਸ ’ਤੇ ਕੰਮ ਕਰੇਗਾ। ਇਸ ਸਮਾਰਟਫੋਨ ’ਚ ਕਵਾਲਕਾਮ ਦਾ Snapdragon 870 ਪ੍ਰੋਸੈੱਸਰ ਅਤੇ 12ਜੀਬੀ ਰੈਮ ਦਿੱਤੀ ਜਾਵੇਗੀ। ਇਸਤੋਂ ਇਲਾਵਾ ਫੋਨ ’ਚ 3 ਜੀਬੀ ਤਕ ਦੀ ਵਰਚੁਅਲ ਰੈਮ ਮਿਲ ਸਕਦੀ ਹੈ। ਇਸਤੋਂ ਪਹਿਲਾਂ ਇਕ ਤਸਵੀਰ ਲੀਕ ਹੋਈ ਸੀ, ਜਿਸਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਇਸ ਡਿਵਾਈਸ ਦਾ ਲੁੱਕ Realme GT Master Edition ਨਾਲ ਮਿਲਦਾ ਹੈ।

Realme GT Explorer Master Edition ਦੇ ਹੋਰ ਸੰਭਾਵਿਤ ਫੀਚਰਜ਼

ਹੋਰ ਰਿਪੋਰਟਸ ਦੀ ਮੰਨੀਏ ਤਾਂ Realme GT Explorer Master Edition ਸਮਾਰਟਫੋਨ ’ਚ 120Hz ਰਿਫਰੈੱਸ਼ ਰੇਟ ਵਾਲਾ ਡਿਸਪਲੇਅ ਅਤੇ 64 ਐੱਮਪੀ ਦਾ ਟ੍ਰਿਪਲ ਰਿਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਨਾਲ ਹੀ ਇਸ ’ਚ 4,300 mAh ਦੀ ਬੈਟਰੀ ਮਿਲ ਸਕਦੀ ਹੈ। ਇਸਤੋਂ ਇਲਾਵਾ ਜ਼ਿਆਦਾ ਕੁਝ ਜਾਣਕਾਰੀ ਨਹੀਂ ਮਿਲੀ ਹੈ।

Realme C21Y

ਤੁਹਾਨੂੰ ਦੱਸ ਦੇਈਏ ਕਿ ਰੀਅਲਮੀ ਨੇ ਕੁਝ ਸਮਾਂ ਪਹਿਲਾਂ Realme C21Y ਸਮਾਰਟਫੋਨ ਨੂੰ ਵਿਯਤਨਮ ’ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ VND 3,490,000 ਭਾਵ ਕਰੀਬ 11,300 ਰੁਪਏ ਹੈ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Realme C21Y ’ਚ 6.5 ਇੰਚ HD + LED ਡਿਸਪਲੇਅ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸਮਾਰਟਫੋਨ ’ਚ Unisoc T610 ਪ੍ਰੋਸੈੱਸਰ ਦੀ ਸਪੋਰਟ ਮਿਲੇਗੀ।

ਹੋਰ ਫੀਚਰਜ਼

ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ Realme C21Y ਸਮਾਰਟਫੋਨ ’ਚ 5,000 mAh ਦੀ ਬੈਟਰੀ ਦਿੱਤੀ ਗਈ ਹੈ, ਜੋ ਰਿਵਰਸ ਵਾਇਰ ਚਾਰਜਿੰਗ ਸਪੋਰਟ ਕਰਦੀ ਹੈ। ਇਸਤੋਂ ਇਲਾਵਾ ਸਮਾਰਟਫੋਨ ’ਚ LED, ਵਾਈ-ਫਾਈ, ਜੀਪੀਐੱਸ, ਬਲੂਟੂਥ ਵਰਜ਼ਨ 5.0, ਹੈੱਡਫੋਨ ਜੈਕ ਅਤੇ ਮਾਈਕ੍ਰੋ ਯੂਐੱਸਬੀ ਪੋਰਟ ਜਿਹੇ ਕਨੈਕਟੀਵਿਟੀ ਫੀਚਰਜ਼ ਦਿੱਤੇ ਗਏ ਹਨ।

Posted By: Ramanjit Kaur