ਨਵੀਂ ਦਿੱਲੀ : Realme Days Sale: Ecommerce Website Flipkart ਤੇ ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਮਿਲ ਕੇ Realme Days Sale ਦੀ ਸ਼ੁਰੂਆਤ ਕੀਤੀ ਹੈ। ਇਹ ਸੇਲ ਅੱਜ ਤੋਂ ਭਾਵ 5 ਨਵੰਬਰ ਤੋਂ ਸ਼ੁਰੂ ਹੋ ਕੇ 8 ਨਵੰਬਰ ਤਕ ਚੱਲੇਗੀ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਨਵਾਂ ਸਮਾਰਟਫੋਨ ਲੈਣਾ ਦਾ ਪਲਾਨ ਬਣਾ ਰਹੇ ਹੋ ਤਾਂ ਹੁਣ ਤੁਹਾਡੇ ਕੋਲ ਚੰਗਾ ਮੌਕਾ ਹੈ। ਇਸ ਸੇਲ 'ਚ ਯੂਜ਼ਰਜ਼ ਕੰਪਨੀ ਦੀ ਬਜਟ Range ਸਮਾਰਟ ਫੋਨ ਤੋਂ ਲੈ ਕੇ ਫਲੈਗਸ਼ਿਪ ਡਿਵਾਇਸ ਨੂੰ ਡਿਸਕਾਊਂਟ ਤੇ ਸ਼ਾਨਦਾਰ ਡੀਲਜ਼ ਨਾਲ ਖਰੀਦ ਸਕਦੇ ਹਨ। ਆਈਏ ਜਾਣਦੇ ਹਨ Realme Days Sale 'ਚ ਕਿਸ ਤਰ੍ਹਾਂ ਦੇ ਡਿਵਾਈਸ 'ਤੇ ਡਿਸਕਾਊਂਟ ਤੇ ਬਿਹਤਰ ਡੀਲ ਉਪਲਬਧ ਹੈ।

Realme C2: ਇਸ ਸਮਾਰਟਫੋਨ ਦੇ 2GB + 32GB ਸਟੋਰੇਜ ਮਾਡਲ ਦੀ ਕੀਮਤ 5,999 ਰੁਪਏ ਤੇ 3GB + 32GB ਮਾਡਲ ਦੀ ਕੀਮਤ 6,999 ਰੁਪਏ ਹੈ। Realme C2 ਨੂੰ 5,800 ਰੁਪਏ ਦੇ ਐਕਸਚੇਂਜ਼ ਆਫਰ ਨਾਲ ਖਰੀਦਿਆ ਜਾ ਸਕਦਾ ਹੈ। ਨਾਲ ਹੀ ਫੋਨ 'ਤੇ 2,000 ਰੁਪਏ ਦਾ ਸਪੈਸ਼ਲ Price Discount ਵੀ ਦਿੱਤਾ ਜਾ ਰਿਹਾ ਹੈ। ਬਜਟ ਰੇਂਜ ਦੇ ਇਸ ਸਮਾਰਟ ਫੋਨ 'ਚ 12ਐੱਮਪੀ + 2 ਐੱਮਪੀ ਦੀ Dual rear camera ਤੇ 5 ਐੱਮਪੀ ਦਾ ਸੈਲਫੀ ਕੈਮਰਾ ਦਿੱਤੀ ਗਿਆ ਹੈ। ਪਾਵਰ ਬੈਕਅਪ ਦੇ ਲਈ ਫੋਨ 'ਚ 4000 ਐੱਮਏਐੱਚ ਦੀ ਬੈਟਰੀ ਮੌਜੂਦ ਹੈ।

Realme 5 : ਪਿਛਲੇ ਦਿਨੀਂ ਲਾਂਚ ਕੀਤੇ ਗਏ ਇਸ ਸਮਾਰਟ ਫੋਨ ਨੂੰ Realme Days Sale 'ਚ 8,999 ਰੁਪਏ 'ਚ ਖਰੀਦ ਸਕਦੇ ਹੋ। ਫੋਨ ਦੀ ਖਾਸੀਅਤ ਇਸ 'ਚ ਦਿੱਤੀ ਗਈ 5,000 ਐੱਮਏਐੱਚ ਦੀ ਬੈਟਰੀ ਹੈ। Realme 5 'ਤੇ ਮਿਲ ਰਹੀ ਡੀਲਜ਼ ਦੀ ਗੱਲ ਕਰੀਏ ਤਾਂ ਇਸ 'ਤੇ 8,900 ਰੁਪਏ ਤਕ ਦਾ Exchange offers ਪ੍ਰਾਪਤ ਕੀਤਾ ਜਾ ਸਕਦਾ ਹੈ। ਨਾਲ ਹੀ Axis Bank Buzz Credit card 'ਤੇ 10 ਫੀਸਦੀ ਦਾ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ।

Realme X : ਇਸ ਸਮਾਰਟ ਫੋਨ ਦੇ Base variants ਦੀ ਕੀਮਤ 16,999 ਰੁਪਏ ਹੈ ਤੇ ਇਸ 'ਚ 4 ਜੀਬੀ ਰੈਮ ਦੇ ਨਾਲ 128 ਜੀਬੀ ਸਟੋਰੇਜ ਦਿੱਤੀ ਗਈ ਹੈ। ਉੱਥੇ 8ਜੀਬੀ ਰੈਮ ਤੇ 128ਜੀਬੀ ਸਟੋਰੇਜ ਮਾਡਲ ਨੂੰ 19,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਫੋਨ ਨਾਲ ਐਕਸਚੇਂਜ ਬੋਨਸ ਦੇ ਤਹਿਤ 1,000 ਰੁਪਏ ਦਾ ਐਕਸਟਰਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ 'ਚ 12ਐੱਮਪੀ + 8 ਐੱਮਪੀ + 2 ਐੱਮਪੀ + 2 ਐੱਮਪੀ ਦਾ Quad Camera ਤੇ 5,000 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।

Posted By: Sukhdev Singh