ਨਵੀਂ ਦਿੱਲੀ : ਚੀਨੀ ਸਮਾਰਟਫੋਨ ਬ੍ਰਾਂਡ Realme ਭਾਰਤ 'ਚ ਦੋ ਨਵੇਂ ਸਮਾਰਟਫੋਨ Realme C12 ਤੇ Realme C15 ਲਾਂਚ ਕਰਨ ਜਾ ਰਿਹਾ ਹੈ। ਇਨ੍ਹਾਂ ਦੋ ਸਮਾਰਟਫੋਨਾਂ ਦੀ ਲਾਂਚਿੰਗ 18 ਅਗਸਤ ਨੂੰ ਦੁਪਹਿਰ 12.30 ਵਜੇ ਹੋਵਗੀ। ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਦੋਵੇਂ ਨਵੇਂ ਸਮਾਰਟਫੋਨਾਂ 'ਚ 6000mah ਮੈਗਾ ਪਾਵਰ ਪੈਕ ਦਿੱਤਾ ਜਾਵੇਗਾ। ਹਾਲਾਂਕਿ Realme C15 ਸਮਾਰਟਫੋਨ ਨਾਲ 18W ਦਾ ਫਾਸਟ ਚਾਰਜਰ ਦਿੱਤਾ ਜਾਵੇਗਾ। ਉਥੇ ਹੀ Realme C12 ਨਾਲ 10W ਦਾ ਚਾਰਜਰ ਮਿਲੇਗਾ।

Realme C12 ਤੇ Realme C15 ਸਮਾਰਟਫੋਨ ਦੇ ਲਾਂਚ ਈਵੈਂਟ ਨੂੰ ਕੰਪਨੀ ਦੇ ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ, ਫੇਸਬੁੱਕ ਤੇ ਯੂਟਿਊਬ 'ਤੇ ਲਾਈਵ ਦੇਖਿਆ ਜਾ ਸਕੇਗਾ। ਕੰਪਨੀ ਨੇ ਦੋਵਾਂ ਸਮਾਰਟਫੋਨਾਂ ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਇੰਨਾ ਜ਼ਰੂਰ ਹੈ ਕਿ ਦੋਵੇਂ ਸਮਾਰਟਫੋਨ ਬਜਟ ਕੈਟਾਗਰੀ 'ਚ ਆਉਣਗੇ। ਉਥੇ ਹੀ ਸਟੋਰੇਜ ਆਪਸ਼ਨ ਦੀ ਗੱਲ ਕਰੀਏ ਤਾਂ Realme C15 ਸਮਾਰਟਫੋਨ 3 ਜੀਬੀ ਤੇ 64 ਜੀਬੀ ਸਟੋਰੇਜ ਤੇ 4 ਜੀਬੀ ਰੈਮ 128 ਜੀਬੀ ਸਟੋਰੇਜ ਆਪਸ਼ਨ 'ਚ ਆਵੇਗਾ।

ਖ਼ਾਸੀਅਤ

Realme 312 ਤੇ Realme 315 ਸਮਾਰਟਫੋਨ 6.52 ਇੰਚ HD+ IPS LCD ਡਿਸਪਲੇਅ ਨਾਲ ਆਵੇਗਾ। ਰੈਜਿਊਲੇਸ਼ਨ 1600/720 ਪਿਕਸਲ ਹਵੇਗਾ। Realme C15 ਸਮਾਰਟਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ ਆਧਾਰਤ ਹੋਵੇਗਾ। Realme C15 ਸਮਾਰਟਫੋਨ 13ਐੱਮਪੀ ਪ੍ਰਾਇਮਰੀ ਲੈਂਜ਼ ਦਿੱਤਾ ਜਾਵੇਗਾ, ਜਿਸ ਦਾ ਅਪਰਚਰ f/2.2 ਹੋਵੇਗਾ। ਸੈਲਫੀ ਲਈ 8 ਮੈਗਾ ਪਿਕਸਲ ਹੋਵੇਗਾ। Realme 312 ਸਮਾਰਟਫੋਨ ਦੇ ਕੈਮਰੇ ਬਾਰੇ ਫਿਲਹਾਲ ਕੋਈ ਡਿਟੇਲ ਨਹੀਂ ਹੈ। ਕੁਨੈਕਟੀਵਿਟੀ ਫੀਚਰਜ਼ ਦੇ ਤੌਰ 'ਤੇ ਫੋਨ 'ਚ ਵਾਈ-ਫਾਈ, ਬਲੂਟੁੱਥ, V5.0, 4G, GPS, GLonass ਤੇ 3.5ਐੱਮਐੱਮ ਦਾ ਹੈੱਡਫੋਨ ਜੈੱਕ ਮਿਲੇਗਾ।

Posted By: Harjinder Sodhi