ਨਵੀਂ ਦਿੱਲੀ, ਜੇਐੱਨਐੱਨ : Realme Narzo 50A Prime ਇਸ ਸਮਾਰਟਫੋਨ ਨੂੰ ਜਲਦ ਹੀ ਭਾਰਤ ’ਚ ਲਾਂਚ ਕੀਤਾ ਜਾਵੇਗਾ। ਫੋਨ ਨੂੰ Realme Narzo 50A Prime ਦੀ ਵੈੱਬਸਾਈਟ ’ਤੇ ਲਿਸਟ ਕੀਤਾ ਗਿਆ ਹੈ। Realme Narzo 50A Prime ਸਮਾਰਟਫੋਨ ਭਾਰਤ ’ਚ ਜਲਦ ਹੀ ਲਾਂਚ ਕੀਤਾ ਜਾਵੇਗਾ। ਹਾਲਾਂਕਿ ਲਾਂਚ ਕਦੋਂਂ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। Realme Narzo 50A ਸਮਾਰਟਫੋਨ ਪਿਛਲੇ ਸਾਲ ਲਾਂਚ ਹੋਏ Realme Narzo 50A ਦਾ ਅਪਗ੍ਰੇਡਿਡ ਵਰਜਨ ਹੋਵੇਗਾ। Realme Narzo 50A ਪ੍ਰਾਈਮ ਸਮਾਰਟਫੋਨ ਨੂੰ ਮਾਡਲ ਨੰਬਰ Realme Narzo 50A Prime ਦੇ ਨਾਲ ਯੂਰੇਸ਼ੀਅਨ ਇਕਨਾਮਿਕ ਕਮਿਸ਼ਨ (EEC) ਸਰਟੀਫਿਕੇਸ਼ਨ ਵੈੱਬਸਾਈਟ ’ਤੇ ਵੀ ਸੂਚੀਬੱਧ ਕੀਤਾ ਗਿਆ ਹੈ।

Redmi 10 Prime ਨਾਲ ਹੋਵੇਗੀ ਟੱਕਰ

Realme Narzo 50A ਸਮਾਰਟਫੋਨ Redmi 10 Prime ਨਾਲ ਮੁਕਾਬਲਾ ਕਰੇਗਾ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Realme Narzo 50A ਪ੍ਰਾਈਮ ਸਮਾਰਟਫੋਨ Realme Narzo 50A ਵਰਗਾ ਹੀ ਹੋਵੇਗਾ। Realme Narzo 50A ਸਮਾਰਟਫੋਨ ਤੋਂਂ ਇਲਾਵਾ Realme C35 ਸਮਾਰਟਫੋਨ ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।

Realme Narzo 50A ਦੇ ਸਪੈਸੀਫਿਕੇਸ਼ਨਸ

Realme Narzo 50A ਸਮਾਰਟਫੋਨ ’ਚ 6.5 ਇੰਚ ਦੀ HD+ ਡਿਸਪਲੇਅ ਦਿੱਤੀ ਜਾਵੇਗੀ। ਇਸ ਦਾ ਰੈਜ਼ੋਲਿਊਸ਼ਨ 720x1,600 ਪਿਕਸਲ ਹੈ। ਫੋਨ ਦੀ ਡਿਸਪਲੇਅ ਦਾ ਆਸਪੈਕਟ ਰੇਸ਼ੋ 20:9 ਹੈ। Realme Narzo 50A ਸਮਾਰਟਫੋਨ 'ਚ MediaTek Helio G85 SoC ਚਿਪਸੈੱਟ ਸਪੋਰਟ ਦਿੱਤਾ ਜਾਵੇਗਾ।

ਫੋਨ 4GB ਰੈਮ ਅਤੇ 128GB ਸਟੋਰੇਜ਼ ਵਿਕਲਪ ਦੇ ਨਾਲ ਆਵੇਗਾ। ਮਾਈਕ੍ਰੋ-SD ਕਾਰਡ ਸਲਾਟ ਦੀ ਮਦਦ ਨਾਲ ਫੋਨ ਦੀ ਸਪੇਸ ਨੂੰ 256 GB ਤੱਕ ਵਧਾਇਆ ਜਾ ਸਕਦਾ ਹੈ। Realme Narzo 50A ਸਮਾਰਟਫੋਨ ’ਚ 6,000mAh ਬੈਟਰੀ ਸਪੋਰਟ ਦਿੱਤੀ ਜਾ ਸਕਦੀ ਹੈ। ਫੋਨ ’ਚ 18W ਫਾਸਟ ਚਾਰਜਿੰਗ ਸਪੋਰਟ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ Realme Narzo 50A ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਇਸ ਦਾ ਮੁੱਖ ਕੈਮਰਾ 50 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ ਇਹ ਫੋਨ ਬਲੈਕ ਐਂਡ ਵ੍ਹਾਈਟ ਪੋਰਟਰੇਟ ਲੈਂਸ ਸਪੋਰਟ ਦੇ ਨਾਲ ਆਵੇਗਾ, ਨਾਲ ਹੀ 2-ਮੈਗਾਪਿਕਸਲ ਲੈਂਸ ਸਪੋਰਟ ਵੀ ਮਿਲੇਗਾ। ਸੈਲਫੀ ਫੋਨ ’ਚ 8 ਮੈਗਾਪਿਕਸਲ ਦਾ ਲੈਂਸ ਹੈ।

Posted By: Tejinder Thind