ਰਿਜ਼ਰਵ ਬੈਂਕ ਆਫ਼ ਇੰਡੀਆ (Reserve Bank of India) ਨੇ ਆਨਲਾਈਨ ਪੇਮੈਂਟ (Online Payment) ਨੂੰ ਲੈ ਕੇ ਨਵੇਂ ਨਿਯਮਾਂ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਰਿਜ਼ਰਵ ਬੈਂਕ ਨੇ ਇਹ ਨਿਯਮ ਪੇਮੈਂਟ ਐਗਰੀਗੇਟਰਜ਼ ਦੇ ਲਈ ਜਾਰੀ ਕੀਤੇ ਹਨ ਤਾਂਕਿ ਯੂਜ਼ਰਜ਼ ਦੇ ਡਿਜੀਟਲ ਪੇਮੈਂਟ ਨੂੰ ਸੁਰੱਖਿਅਤ ਕੀਤਾ ਜਾ ਸਕੇ। ਆਰਬੀਆਈ ਵੱਲੋਂ ਇਕ ਨੋਟੀਫਿਕੇਸ਼ਨ ਗਾਈਡਲਾਈਨਜ਼ ਆਨ ਰੈਗੂਲੇਸ਼ਨ ਆਫ਼ ਪੇਮੈਂਟ ਐਗਰੀਗੇਟਰਜ਼ ਐਂਡ ਪੇਮੈਂਟ ਗੇਟਵੇ ਲਈ 17 ਮਾਰਚ ਨੂੰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਗਾਈਡਲਾਈਨਜ਼ ਦਾ ਉਦੇਸ਼ ਆਨਲਾਈਨ ਪੇਮੈਂਟ ਦੌਰਾਨ ਗਾਹਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਰੱਖਿਆ ਦੇਣੀ ਹੈ। ਇੰਨਾ ਹੀ ਨਹੀਂ, ਰਿਜ਼ਰਵ ਬੈਂਕ ਨੇ ਪ੍ਰੋਡਕਟ ਨਾ ਖਰੀਦਣ ਜਾਂ ਸ਼ਾਪਿੰਗ ਦੌਰਾਨ ਮਿਲਣ ਵਾਲੇ ਰਿਫੰਡ ਨੂੰ ਯੂਜ਼ਰ ਦੇ ਬੈਂਕ ਖਾਤੇ 'ਚ ਪਾਉਣ ਦੇ ਨਿਰਦੇਸ਼ ਦਿੱਤੇ ਹਨ।

ਜੋ ਗਾਈਡਲਾਈਨਜ਼ ਜਾਰੀ ਹੋਈਆਂ ਹਨ, ਉਨ੍ਹਾਂ ਦੇ ਹਿਸਾਬ ਨਾਲ ਹੁਣ ਸਾਰੇ ਪੇਮੈਂਟ ਐਗਰੀਗੇਟਰਜ਼ ਆਨਲਾਈਨ ਪੇਮੈਂਟ ਦੌਰਾਲ ਕਿਸੇ ਵੀ ਗਾਹਕ ਤੋਂ ਉਸ ਦਾ ਏਟੀਐੱਮ ਪਿੰਨ ਨਹੀਂ ਮੰਗ ਸਕਦੇ ਅਤੇ ਪੇਮੈਂਟ ਪੂਰਾ ਕਰਨ ਲਈ ਉਨ੍ਹਾ ਨੂੰ ਓਟੀਪੀ ਹੀ ਜਾਰੀ ਕਰਨਾ ਪਵੇਗਾ। ਇਸ ਦਾ ਭਾਵ ਹੈ ਕਿ ਕਿਸੇ ਵੀ 2000 ਰੁਪਏ ਤੋਂ ਉੱਪਰ ਦੀ ਪੇਮੈਂਟ ਲਈ ਗਾਹਕਾਂ ਨੂੰ ਏਟੀਐੱਮ ਪਿੰਨ ਦੀ ਬਜਾਏ ਓਟੀਪੀ ਜਾਰੀ ਕੀਤਾ ਜਾਵੇਗਾ। ਇਸ ਤਰ੍ਹਾਂ ਗਾਹਕ ਦਾ ਏਟੀਐੱਮ ਪਿੰਨ ਆਨਲਾਈਨ ਨਹੀਂ ਵਰਤਿਆ ਜਾਵੇਗਾ ਅਤੇ ਸੁਰੱਖਿਅਤ ਰਹੇਗਾ।

ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਸਾਰੇ ਐਗਰੀਗੇਟਰਜ਼ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਕਿਸੇ ਵੀ ਤਰ੍ਹਾਂ ਦੀ ਰਿਫੰਡ ਪੇਮੈਂਟ ਲਈ ਉਪਯੋਗ ਹੋਏ ਪ੍ਰਾਇਮਰੀ ਖਾਤੇ 'ਚ ਹੀ ਭੇਜੇ ਜਾਣਗੇ। ਫਿਲਹਾਲ ਕਈ ਈ-ਕਾਮਰਸ ਕੰਪਨੀਆਂ ਰਿਫੰਡ ਦਾ ਪੈਸਾ ਯੂਜ਼ਰ ਦੇ ਪੇਮੈਂਟ ਵਾਲੇਟ 'ਚ ਪਾ ਦਿੰਦੀਆਂ ਹਨ ਅਤੇ ਯੂਜ਼ਰ ਨੂੰ ਉਸ ਦਾ ਪੈਸਾ ਨਕਦੀ ਦੇ ਰੂਪ 'ਚ ਵਾਪਸ ਨਹੀਂ ਮਿਲਦਾ। ਹਾਲਾਂਕਿ, ਯਾਦ ਰਹੇ ਇਹ ਨਿਯਮ ਕੈਸ਼ਬੈਕ 'ਤੇ ਲਾਗੂ ਨਹੀਂ ਹੋਵੇਗਾ। ਜੇਕਰ ਤੁਸੀਂ ਪੇਮੈਂਟ ਲਈ ਯੂਪੀਆਈ ਨੂੰ ਚੁਣਿਆ ਹੈ ਤਾਂ ਰਿਫੰਡ ਦਾ ਪੈਸਾ ਤੁਹਾਡੇ ਖਾਤੇ 'ਚ ਜਾਵੇਗਾ ਨਾ ਕਿ ਈ-ਵਾਲੇਟ 'ਚ।

ਨਾਲ ਹੀ ਰਿਜ਼ਰਵ ਬੈਂਕ ਨੇ ਐਗਰੀਗੇਟਰਜ਼ ਨੂੰ ਇਹ ਵੀ ਕਿਹਾ ਹੈ ਕਿ ਉਹ ਵਪਾਰੀਆਂ ਦਾ ਬੈਕਗਰਾਊਂਡ ਵੀ ਚੈੱਕ ਕਰਨ ਜਿਸ ਨਾਲ ਗਾਹਕਾਂ ਦੇ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਫਰਾਡ ਨੂੰ ਰੋਕਿਆ ਜਾ ਸਕੇ।

Posted By: Jagjit Singh