ਨਵੀਂ ਦਿੱਲੀ : ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ LPG ਸਿਲੰਡਰ 'ਤੇ ਸਬਿਸਡੀ ਛੱਡਣ ਦੀ ਅਪੀਲ ਕੀਤੀ ਤੇ ਕਰੋੜਾਂ ਲੋਕਾਂ ਨੇ ਇਸ ਮੁਹਿਮ 'ਚ ਸਰਕਾਰ ਦਾ ਸਾਥ ਦਿੱਤਾ। ਹੁਣ ਕੇਂਦਰ ਸਰਕਾਰੀ ਟਰੇਨਾਂ ਦਾ ਯਾਤਰੀ ਕਿਰਾਇਆ ਵੱਧਣ ਦੀ ਬਜਾਏ ਯਾਤਰੀਆਂ ਨੂੰ ਰੇਲ ਟਿਕਟਾਂ 'ਤੇ ਮਿਲਣ ਵਾਲੀ ਸਬਸਿਡੀ ਛੱਡਣ ਦੀ ਅਪੀਲ ਕਰਨ ਦੀ ਤਿਆਰੀ 'ਚ ਹੈ।

Honda ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਿਹੈ ਢਾਈ ਲੱਖ ਰੁਪਏ ਤਕ ਦਾ Discount

ਖ਼ਬਰਾਂ ਮੁਤਾਬਿਕ ਰੇਲਵੇ ਇਕ ਅਜਿਹੇ ਪਲਾਨ ਨੂੰ ਫਾਈਨਲ ਕਰਨ ਦੀ ਤਿਆਰੀ 'ਚ ਹੈ ਜੋ ਯਾਤਰੀ ਨੂੰ ਉਤਸ਼ਾਹਿਤ ਕਰੇਗਾ ਕਿ ਯਾਤਰੀ ਖੁਦ ਹੀ ਰੇਲਵੇ ਕਿਰਾਏ 'ਤੇ ਮਿਲਣ ਵਾਲੀ ਸਬਸਿਡੀ ਛੱਡ ਦੇਵੇ। ਇਸ ਦਾ ਮਤਲਬ ਇਹ ਹੋਇਆ ਕਿ, ਯਾਤਰੀ ਟਿਕਟ ਤੇ ਮਿਲਣ ਵਾਲੀ ਸਬਸਿਡੀ ਲੈਣ ਦੀ ਬਜਾਏ ਪੂਰਾ ਕਿਰਾਇਆ ਦੇਣ। ਇਸ ਸਬੰਧੀ ਰੇਲਵੇ ਆਉਣ ਵਾਲੇ 100 ਦਿਨਾਂ 'ਚ ਇਕ ਵੱਡਾ ਜਾਗਰੂਕਤਾ ਅਭਿਆਨ ਸ਼ੁਰੂਆਤ ਕਰੇਗਾ। ਇਸ ਅਭਿਆਨ ਦਾ ਨਾਂ 'ਗਿਵ ਇਟ ਅਪ' ਰੱਖਿਆ ਜਾਵੇਗਾ।

ਆਪਣੇ ਅਭਿਆਨ ਨੂੰ ਇੰਝ ਪ੍ਰਚਾਰਿਤ ਕਰੇਗਾ ਰੇਲਵੇ

Give it Up ਅਭਿਆਨ ਨੂੰ ਜਨ-ਜਨ ਤਕ ਪਹੁੰਚਾਉਣ ਲਈ ਰੇਲਵੇ ਡਿਜੀਟਲ, ਟੀਵੀ, ਪ੍ਰਿੰਟ, ਰੇਡੀਓ, ਸੋਸ਼ਲ ਮੀਡੀਆ ਪਲੇਟਫਾਰਮ, ਰੇਲਵੇ ਸਟੇਸ਼ਨਾਂ 'ਤੇ ਟਰੇਨਾਂ 'ਚ ਇਸ ਦਾ ਪ੍ਰਚਾਰ-ਪ੍ਰਸਾਰ ਕਰੇਗਾ। ਇਕ ਰਿਪੋਰਟ ਮੁਤਾਬਿਕ, ਭਾਰਤੀ ਰੇਲਵੇ ਨੇ 100 ਦਿਨੀਂ ਰੋਡਮੈਪ ਦਸਤਾਵੇਜ ਤਿਆਰ ਕਰ ਲਿਆ ਹੈ, ਜੋ ਅਗਸਤ ਤਕ ਪੀਐੱਮ ਨਰਿੰਦਰ ਮੋਦੀ ਦੀ ਮਨਜ਼ੂਰੀ ਲਈ ਉਨ੍ਹਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਖ਼ਾਸ ਦਸਤਾਵੇਜ 'ਚ ਰੇਲਵੇ ਨਾਲ ਜੁੜੇ ਹੋਰ ਪਾਸ ਵੀ ਸ਼ਾਮਲ ਹੋਣਗੇ। ਰੇਲਵੇ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਉਨ੍ਹਾਂ ਤੋਂ ਸੀਨੀਅਰ ਸਿਟੀਜ਼ਨਸ ਲਈ ਅਜਿਹਾ ਅਭਿਆਨ ਚਲਾਇਆ ਸੀ, ਜਿਨ੍ਹਾਂ ਦੇ ਨਤੀਜੇ ਵਧੀਆ ਆਏ ਸਨ।

ਇਹ ਵੀ ਪੜ੍ਹੋ- ਦੁਨੀਆ ਦਾ ਪਹਿਲਾ 5 ਕੈਮਰਿਆਂ ਵਾਲਾ Nokia 9 Pure View ਭਾਰਤ 'ਚ ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰ

ਪ੍ਰਸਤਾਵ ਦੇ ਮੁਤਾਬਿਕ ਯਾਤਰੀਆਂ ਨੂੰ ਦਿੱਤੇ ਜਾਣਗੇ ਦੋ ਆਪਸ਼ਨਸ

- ਬਿਨਾਂ ਸਬਸਿਡੀ ਦੇ IRCTC ਟਰੇਨਾਂ ਦਾ ਟਿਕਟ ਖਰੀਦੋ

- ਸਬਸਿਡੀ ਨਾਲ IRCTC ਟਰੇਨਾਂ ਟਿਕਟ ਖਰੀਦੋ

ਭਾਰਤੀ ਰੇਲਵਾਂ ਦੀ ਟਰੇਨਾਂ ਦੇ ਡਾਇਨੇਮਿਕ ਕਿਰਾਏ ਤੇ ਕੈਗ ਦੀ ਹਾਲੀਆ ਰਿਪੋਰਟ ਮੁਤਾਬਿਕ, ਯਾਤਰੀਆਂ ਦਾ ਮੰਨਣਾ ਹੈ ਕਿ ਬਹਿਤਰ ਸੇਵਾਵਾਂ ਨਾਲ ਟਰੇਨ ਦੇ ਕਿਰਾਏ 'ਚ ਵਾਧਾ ਹੋਣਾ ਚਾਹੀਦਾ। ਇਸ ਲਈ ਯਾਤਰੀਆਂ ਨੂੰ ਉਮੀਦ ਹੈ ਕਿ ਯੋਜਨਾ ਦੀ ਸਫਲਤਾ ਸੁਨਿਸ਼ਚਿਤ ਕਰਨ ਲਈ ਟਰੇਨਾਂ ਸੁਵਿਧਾਵਾਂ ਚ ਸੁਧਾਰ ਨਾਲ ਸਵੇਚਾ ਤੋਂ ਕਿਰਾਇਆ ਸਬਸਿਡੀ ਜਾਂ ਰਿਆਇਤ ਦਿੱਤੀ ਜਾਵੇਗੀ।

Posted By: Amita Verma