ਆਟੋ ਡੈਸਕ, ਨਵੀਂ ਦਿੱਲੀ : ਦੇਸ਼ ਦੀ ਦਿੱਗਜ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਇਸ ਹਫ਼ਤੇ ਆਪਣੀ ਆਈਕਾਨਿਕ ਕਾਰ ਸਫ਼ਾਰੀ 2021 ਨੂੰ ਲਾਂਚ ਕੀਤਾ ਸੀ। ਸਫ਼ਾਰੀ ਦਾ ਫੈਨ ਬੇਸ ਬਹੁਤ ਪੁਰਾਣਾ ਹੈ। ਇਸਦੇ ਦੀਵਾਨਿਆਂ ਦੀ ਲਿਸਟ ’ਚ ਆਫ ਰੋਡਿੰਗ ਟਰੈਵਲ ਲਵਰਸ ਹੀ ਨਹੀਂ ਬਲਕਿ ਸੈਲੀਬਿ੍ਰਟੀਜ਼ ਵੀ ਸ਼ਾਮਿਲ ਹਨ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਾਲ ਹੀ ’ਚ ਸਫਾਰੀ 2021 ਨੂੰ ਪੰਜਾਬੀ ਸਿੰਗਰ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਖ਼ਰੀਦਿਆ ਹੈ। ਅਦਾਕਾਰ ਨੇ ਇਸ ਗੱਲ ਦੀ ਖ਼ੁਦ ਜਾਣਕਾਰੀ ਦਿੱਤੀ ਹੈ ਕਿ ਉਹ ਟਾਟਾ ਸਫ਼ਾਰੀ 2021 ਖ਼ਰੀਦਣ ਵਾਲੇ ਦੇਸ਼ ਦੇ ਪਹਿਲੇ ਗਾਹਕ ਹਨ।

ਦਰਅਸਲ, ਪਰਮੀਸ਼ ਵਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਜ਼ਿਆਦਾਤਰ ਸੋਸ਼ਲ ਮੀਡੀਆ ਅਕਾਊਂਟ ’ਤੇ ਸਫ਼ਾਰੀ 2021 ਦੇ ਕੁਝ ਫੋਟੋਜ਼ ਸ਼ੇਅਰ ਕੀਤੇ ਹਨ। ਇਨ੍ਹਾਂ ਫੋਟੋਜ਼ ’ਚ ਉਹ ਆਪਣੀ ਨਵੀਂ ਕਾਰ ਦੇ ਨਾਲ ਨਜ਼ਰ ਆ ਰਹੇ ਹਨ। ਫੋਟੋ ਦੇ ਨਾਲ ਪਰਮੀਸ਼ ਨੇ ਕੈਪਸ਼ਨ ’ਚ ਲਿਖਿਆ, ਟਾਟਾ ਮੋਟਰਜ਼ ਦਾ ਬਹੁਤ-ਬਹੁਤ ਸ਼ੁਕਰੀਆ ਜੋ ਮੈਂ ਨਵੀਂ ਸਫ਼ਾਰੀ ਦਾ ਦੇਸ਼ ’ਚ ਪਹਿਲਾਂ ਮਾਲਿਕ ਬਣ ਸਕਿਆ ਹਾਂ। ਮੈਂ ਇਸ ਕਾਰ ਨੂੰ ਉਦੋਂ ਤੋਂ ਹੀ ਖ਼ਰੀਦਣਾ ਚਾਹੁੰਦਾ ਸੀ ਜਦੋਂ ਤੋਂ ਕੰਪਨੀ ਨੇ ਇਸਨੂੰ ਪੇਸ਼ ਕੀਤਾ ਸੀ। ਦੱਸ ਦੇਈਏ ਪਰਮੀਸ਼ ਨੇ ਸਫਾਰੀ ਦੇ ਟਾਪ XZA+ ਵੇਰੀਐਂਟ ਨੂੰ Daytona Grey ਕਲਰ ’ਚ ਚੰਡੀਗੜ੍ਹ ਦੇ ਇਕ ਡੀਲਰ ਤੋਂ ਖ਼ਰੀਦਿਆ ਹੈ।

ਸਫਾਰੀ ਦੇ ਫੈਨ ਰਹੇ ਹਨ ਸਿੰਗਰ

ਪਰਮੀਸ਼ ਨੇ ਆਪਣੀ ਇਕ ਹੋਰ ਪੋਸਟ ’ਚ ਪੁਰਾਣੀ ਟਾਟਾ ਸਫ਼ਾਰੀ ਦੇ ਨਾਲ ਆਪਣਾ ਪੁਰਾਣਾ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਮੈਨੂੰ ਹਾਲੇ ਤਕ ਯਾਦ ਹੈ ਜਦੋਂ ਸਾਲਾਂ ਤਕ ਪੈਸੇ ਜਮ੍ਹਾਂ ਕਰਨ ਤੋਂ ਬਾਅਦ ਮੈਂ ਆਪਣੀ ਪਹਿਲੀ ਸੁਪਨਿਆਂ ਦੀ ਐੱਸਯੂਵੀ ਨੂੰ ਖ਼ਰੀਦਿਆ ਸੀ। ਸਫਾਰੀ 2021 ਦੀ ਡਿਲੀਵਰੀ ਲੈਂਦੇ ਸਮੇਂ ਪਰਮੀਸ਼ ਨੇ ਕਿਹਾ ਕਿ ਉਹ ਇਸ ਮਸਕੂਲਰ ਐੱਸਯੂਵੀ ਦੇ ਪੁਰਾਣੇ ਫੈਨ ਹਨ ਅਤੇ ਜਦੋਂ ਉਹ ਛੋਟੇ ਸੀ ਤਾਂ ਇਸ ਕਾਰ ਨੂੰ ਖ਼ਰੀਦਣਾ ਚਾਹੁੰਦੇ ਸਨ।

ਦੱਸ ਦੇਈਏ ਕਿ ਐਕਟਰ, ਸਿੰਗਰ, ਪਰਮੀਸ਼ ਵਰਮਾ ਦੇਸ਼ ਭਰ ਦੇ ਨੌਜਵਾਨਾਂ ’ਚ ਆਪਣੀ ਲੁੱਕਸ, ਸਿੰਗਿੰਗ ਅਤੇ ਸਟਾਈਲ ਨੂੰ ਲੈ ਕੇ ਕਾਫੀ ਪਾਪੂਲਰ ਹਨ, ਉਹ ਲੱਖਾਂ ਦਿਲਾਂ ’ਤੇ ਰਾਜ਼ ਕਰਦੇ ਹਨ।

Posted By: Ramanjit Kaur