ਨਵੀਂ ਦਿੱਲੀ, ਟੈੱਕ ਡੈਸਕ : ਕੇਂਦਰ ਸਰਕਾਰ ਨੇ ਪਿਛਲੇ ਸਾਲ PUBG ਐਪਸ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਉਦੋਂ ਤੋਂ ਲੈ ਕੇ ਅੱਜ ਤਕ ਪਾਬੰਦੀਆਂ ਦਾ ਦੌਰ ਜਾਰੀ ਹੈ। ਨਾਲ ਹੀ ਹੁਣ ਤਕ ਭਾਰਤ 'ਚ PUBG ਦਾ ਕੋਈ ਨਵਾਂ ਵਰਜ਼ਨ ਲਾਂਚ ਨਹੀਂ ਹੋਇਆ ਹੈ, ਪਰ ਪਾਬੰਦੀ ਦੇ ਬਾਵਜੂਦ ਕੁਝ ਲੋਕ PUBG ਗੇਮ ਖੇਡ ਰਹੇ ਹਨ। ਇਸ ਦੇ ਲਈ ਯੂਜ਼ਰਜ਼ ਵਰਚੁਅਲ ਪ੍ਰਾਈਵੇਟ ਨੈੱਟਵਰਕ (VPN) ਦਾ ਇਸਤੇਮਾਲ ਕਰਦੇ ਹਨ, ਪਰ ਜੇਕਰ ਵਰਚੁਅਲ ਨੈੱਟਵਰਕ 'ਤੇ PUBG ਖੇਡਦੇ ਹਨ, ਤਾਂ ਤੁਹਾਨੂੰ ਇਹ ਗੇਮ ਖੇਡਣੀ ਮਹਿੰਗੀ ਪੈ ਸਕਦੀ ਹੈ। ਅਸਲ ਵਿਚ ਬੀਤੇ ਦਿਨੀਂ ਕੁਝ ਅਜਿਹੇ ਵਰਚੁਅਲ ਨੈੱਟਵਰਕ ਦੀ ਪਛਾਣ ਕੀਤੀ ਗਈ ਹੈ ਜਿਹੜੀ ਇਸਤੇਮਾਲ ਦੇ ਲਿਹਾਜ਼ ਨਾਲ ਕਾਫੀ ਖ਼ਤਰਨਾਕ ਹੈ। ਇਹ ਖ਼ਤਰਨਾਕ ਐਪਸ ਤੁਹਾਡੇ ਬੈਂਕ ਅਕਾਊਂਟ ਨੂੰ ਖਾਲੀ ਕਰ ਸਕਦੇ ਹਨ। ਅਜਿਹੇ ਵਿਚ ਯੂਜ਼ਰਜ਼ ਨੂੰ ਵਰਚੁਅਲ ਪ੍ਰਾਈਵੇਟ ਨੈੱਟਵਰਕ 'ਤੇ PUBG ਵਰਗੀ ਗੇਮ ਨਹੀਂ ਖੇਡਣੀ ਚਾਹੀਦੀ ਹੈ।

ਤੁਰੰਤ ਫੋਨ 'ਚੋਂ ਡਿਲੀਟ ਕਰ ਦਿਉ ਐਪਸ

ਰਿਸਰਚ ਮੁਤਾਬਕ ਜੇਕਰ ਤੁਸੀਂ ਸਮਾਰਟਫੋਨ 'ਚ Cake VPN, Pacific VPN, eVPN ਵਰਗੇ ਐਪਸ ਨੂੰ ਇੰਸਟਾਲ ਕੀਤਾ ਹੈ ਤਾਂ ਇਹ ਤੁਹਾਡੇ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਰਿਪੋਰਟ ਦੀ ਮੰਨੀਏ ਤਾਂ ਇਹ ਸਾਰੇ ਮੈਲਿਸ਼ੀਅਸ ਐਂਡਰਾਇਡ ਐਪਸ ਹਨ ਜੋ ਸਮਾਰਟਫੋਨ 'ਚ AlienBot Banker ਤੇ MRAT ਨੂੰ ਇੰਸਟਾਲ ਕਰ ਦਿੰਦੇ ਹਨ। AlienBot ਇਕ ਮੈਲਵੇਅਰ ਹੈ ਜੋ ਫਾਇਨਾਂਸ਼ੀਅਲ ਐਪਸ ਦੇ ਟੂ ਫੈਕਟਰ ਅਥੈਂਟੀਕੇਸ਼ਨ ਕੋਡ 'ਚ ਸੰਨ੍ਹ ਲਗਾ ਕੇ ਬੈਂਕਿੰਗ ਡਿਟੇਲ ਚੋਰੀ ਕਰ ਸਕਦਾ ਹੈ। ਨਾਲ ਹੀ ਇਹ Google ਨੂੰ ਵੀ ਚਮਕਾ ਦੇਣ ਵਿਚ ਮਾਹਿਰ ਹੈ। ਅਜਿਹੇ ਵਿਚ ਯੂਜ਼ਰ ਨੂੰ ਚਾਹੀਦਾ ਹੈ ਕਿ ਜੇਕਰ ਫੋਨ ਵਿਚ ਇਹ ਖ਼ਤਰਨਾਕ ਐਪਸ ਮੌਜੂਦ ਹਨ ਤਾਂ ਉਨ੍ਹਾਂ ਨੂੰ ਤੁਰੰਤ ਡਿਲੀਟ ਕਰ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ QR ਕੋਡ ਸਕੈਨਰ ਮੈਕਸ, Music Player ਤੇ Tooltipnatorlibrary ਐਪਸ ਨੂੰ ਇਸਤੇਮਾਲ ਲਈ ਖ਼ਤਰਨਾਕ ਦੱਸਿਆ ਗਿਆ ਸੀ। ਇਨ੍ਹਾਂ ਐਪਸ ਨਾਲ ਹੀ ਬੈਂਕਿੰਗ ਫਰਾਡ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਸੀ।

ਕੀ ਹੁੰਦਾ ਹੈ VPN

ਵਰਚੁਅਲ ਪ੍ਰਾਈਵੇਟ ਨੈੱਟਵਰਕ (VPN) ਟੈਕਨੋਲਾਜੀ ਦੀ ਮਦਦ ਨਾਲ ਆਈਪੀ ਐਡਰੈੱਸ ਲੁਕਾਉਣ ਦਾ ਕੰਮ ਕੀਤਾ ਜਾਂਦਾ ਹੈ। ਸਾਧਾਰਨ ਸ਼ਬਦਾਂ ਵਿਚ ਕਹੀਏ ਤਾਂ VPN ਬਹੁਤ ਸਾਰੀਆਂ ਪਾਬੰਦੀਆਂ ਨੂੰ ਬਾਈਪਾਸ ਕਰ ਦਿੰਦਾ ਹੈ। ਮਤਲਬ ਜੇਕਰ ਕੋਈ ਵੈੱਬਸਾਈਟ ਬਾਰਤ ਵਿਚ ਹੈ ਤਾਂ ਉਸ ਨੂੰ VPN 'ਤੇ ਅਸੈੱਸ ਕੀਤਾ ਜਾ ਸਕੇਗਾ।

Posted By: Seema Anand