ਟੈਕ ਡੈਸਕ, ਨਵੀਂ ਦਿੱਲੀ : ਸਾਊਥ ਕੋਰੀਅਨ Krafton Inc ਵੱਲੋਂ ਬੈਟਲ ਰਾਇਲ ਗੇਮਜ਼ PUBG Mobile ਬਦਲੇ ਨਾਮ ਨਾਲ ਭਾਰਤ ’ਚ ਵਾਪਸੀ ਹੋ ਸਕਦੀ ਹੈ। PUBG Mobile ਨੂੰ ਭਾਰਤ ’ਚ Battlegrounds Mobile India ਦੇ ਨਾਮ ਨਾਲ ਲਾਂਚ ਕੀਤਾ ਜਾ ਸਕਦਾ ਹੈ। ਦਰਅਸਲ, ਕੰਪਨੀ ਵੱਲੋਂ PUBG Mobile ਦਾ ਨਵਾਂ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਨਵੇਂ ਪੋਸਟਰ ਨੂੰ Facebook ਅਤੇ Youtube ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਥੇ ਗੇਮ ਦਾ ਨਵਾਂ ਨਾਂ ਦੇਖਿਆ ਜਾ ਸਕਦਾ ਹੈ। ਅਜਿਹੇ ’ਚ ਗੇਮ ਨੂੰ ਨਵੇਂ ਨਾਂ ਨਾਲ ਜਲਦ ਭਾਰਤ ’ਚ ਰੀਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ PUBG Mobile ਨੂੰ ਭਾਰਤ ’ਚ ਨਵੇਂ ਨਾਮ PUBG Mobile India ਦੇ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ।

ਕੰਪਨੀ ਨੇ ਪੋਸਟ ਕੀਤੀ ਨਵੀਂ ਜਾਬ

Live Mint ਦੀ ਰਿਪੋਰਟ ਅਨੁਸਾਰ PUBG Mobile ਨੂੰ ਨਵੇਂ ਨਾਮ ਨਾਲ ਲਾਂਚਿੰਗ ਦੇ ਸਵਾਲ ’ਤੇ Krafton Inc ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਹਾਲਾਂਕਿ ਕੰਪਨੀ ਲੰਬੇ ਸਮੇਂ ਤੋਂ PUBG Mobile ਨੂੰ ਭਾਰਤ ’ਚ ਲਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। Krafton ਵੱਲੋਂ ਪਿਛਲੇ ਕੁਝ ਮਹੀਨਿਆਂ ’ਚ LinkedIn ’ਤੇ ਨਵੀਂ ਜਾਬ ਪੋਸਟ ਕੀਤੀ ਗਈ ਹੈ। ਇਹ ਇਕ ਜਾਬ ਪੋਸਟ ਗਵਰਨਮੈਂਟ ਰਿਲੇਸ਼ਨਸ਼ਿਪ ਮੈਨੇਜਰ ਦੀ ਹੈ।

ਪਿਛਲੇ ਸਾਲ ਬੈਨ ਹੋਇਆ ਸੀ PUBG Mobile

ਦੱਸ ਦੇਈਏ ਕਿ PUBG Mobile ਭਾਰਤ ’ਚ ਬੈਨ 200 ਚਾਈਨੀਜ਼ ਐਪ ’ਚ ਸ਼ਾਮਲ ਸੀ, ਜਿਨ੍ਹਾਂ ਨੇ ਪਿਛਲੇ ਸਾਲ ਭਾਰਤ ਸਰਕਾਰ ਵੱਲੋਂ ਗਲਵਾਨ ਘਾਟੀ ਦੀ ਝੜਪ ਤੋਂ ਬਾਅਦ ਬੈਨ ਲਗਾ ਦਿੱਤਾ ਗਿਆ ਸੀ।

Posted By: Ramanjit Kaur