ਨਵੀਂ ਦਿੱਲੀ, ਟੈਕ ਡੈਸਕ : PUBG Mobile India ਨੂੰ ਜਲਦ ਭਾਰਤ ’ਚ ਲਾਂਚ ਕੀਤਾ ਜਾਵੇਗਾ। PUBG Mobile India ਗੇਮ ਦਾ ਪਹਿਲੀ ਵਾਰ ਨਵੰਬਰ 2020 ’ਚ ਟੀਜ਼ਰ ਜਾਰੀ ਕੀਤਾ ਗਿਆ ਸੀ। ਇਸਨੂੰ PUBG Mobile ਦੇ ਵਿਕੱਲਪ ਦੇ ਤੌਰ ’ਤੇ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਉਦੋਂ ਤੋਂ ਲੈ ਕੇ ਹੁਣ ਤਕ ਗੇਮ ਦੀ ਲਾਂਚਿੰਗ ਡੇਟ ਦਾ ਖ਼ੁਲਾਸਾ ਨਹੀਂ ਕੀਤਾ ਗਿਆ। ਪਰ ਪਿਛਲੇ ਦਿਨੀਂ PUBG Mobile India ਦੇ ਆਫੀਸ਼ੀਅਲ ਯੂ-ਟਿਊਬ ’ਤੇ ਗਲ਼ਤੀ ਨਾਲ ਗੇਮ ਦਾ ਇਕ ਟੀਜ਼ਰ ਵੀਡੀਓ ਪੋਸਟ ਕਰ ਦਿੱਤਾ ਗਿਆ ਸੀ, ਜਿਸਨੂੰ ਕੁਝ ਮਿੰਟਾਂ ਬਾਅਦ ਡਿਲੀਟ ਕਰ ਦਿੱਤਾ ਗਿਆ। ਇਸੀ ਟੀਜ਼ਰ ਵੀਡੀਓ ਨਾਲ PUBG Mobile India ਗੇਮ ਦੀ ਜਲਦ ਭਾਰਤ ’ਚ ਲਾਂਚਿੰਗ ਦੀ ਉਮੀਦ ਕੀਤੀ ਜਾ ਰਹੀ ਹੈ। ਇਸ 6 ਸੈਕੰਡ ਦੇ ਟੀਜ਼ਰ ਵੀਡੀਓ ’ਚ ਲਿਖਿਆ ਸੀ ਕਿ ਆਲ ਨਿਊ PUBG Mobile ਜਲਦ ਭਾਰਤ ਆ ਰਿਹਾ ਹੈ। ਟੀਜ਼ਰ ਵੀਡੀਓ ’ਚ ਗੇਮ ਦੀ ਲਾਂਚਿੰਗ ਡੇਟ ਦਾ ਖ਼ੁਲਾਸਾ ਨਹੀਂ ਕੀਤਾ ਹਿਆ ਹੈ। ਟੀਜ਼ਰ ਵੀਡੀਓ ’ਚ ਸਿਰਫ਼ ਗੇਮ ਦੇ ਜਲਦ ਲਾਂਚਿੰਗ ਦੀ ਸੂਚਨਾ ਸੀ।

ਕੀ ਹੈ PUBG Mobile India

PUBG Mobile India ਦਾ ਐਲਾਨ ਪਿਛਲੇ ਸਾਲ ਨਵੰਬਰ ’ਚ ਕੀਤਾ ਗਿਆ ਸੀ, ਜਿਸਨੂੰ PUBG ਮੋਬਾਈਲ ਦੀ ਥਾਂ ਲਾਂਚ ਕੀਤਾ ਗਿਆ ਸੀ। PUBG Mobile ਗੇਮ ਨੂੰ ਭਾਰਤ ’ਚ ਬੈਨ ਕਰ ਦਿੱਤਾ ਗਿਆ ਸੀ। ਅਜਿਹੇ ’ਚ ਕੰਪਨੀ ਨੇ ਖ਼ਾਸ ਭਾਰਤ ਲਈ ਨਵੇਂ ਵਰਜ਼ਨ ਵਾਲਾ ਸਮਾਰਟਫੋਨ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਸਨੂੰ ਭਾਰਤੀ ਡਿਮਾਂਡ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਸੀ। ਇਸ ’ਚ ਘੱਟ ਹਿੰਸਾ ਅਤੇ ਕੈਰੇਕਟਰ ਦੇ ਕੱਪੜਿਆਂ ਨੂੰ ਅਲੱਗ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਸੀ।

PUBG Mobile lite ਬੰਦ

PUBG Mobile lite ਨੂੰ 29 ਅਪ੍ਰੈਲ ਤੋਂ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮਨਾਹੀ ਦੇ ਬਾਵਜੂਦ PUBG ਮੋਬਾਈਲ ਨੂੰ ਪੀਸੀ ਸਮੇਤ ਕਈ ਥਾਂ ਐਕਸਿਸ ਕੀਤਾ ਜਾ ਸਕਦਾ ਸੀ। ਪਰ ਹੁਣ ਕੰਪਨੀ ਨੇ ਇਸਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ। ਉਥੇ ਹੀ PUBG lite ਦੇ ਸਪੋਰਟ ਨੂੰ ਵੀ 29 ਮਈ ਤੋਂ ਬੰਦ ਕਰ ਦਿੱਤਾ ਜਾਵੇਗਾ। ਇਸ ਗੇਮ ਨੂੰ ਜੁਲਾਈ 2019 ’ਚ ਲਾਂਚ ਕੀਤਾ ਗਿਆ ਸੀ।

Posted By: Ramanjit Kaur