ਨਵੀਂ ਦਿੱਲੀ : ਮੋਬਾਈਲ ਗੇਮਿੰਗ ਇੰਡਸਟ੍ਰੀ ਅੱਜ ਦੇ ਸਮੇਂ 'ਚ ਕਈ ਬਿਲਿਅਨ ਡਾਲਰ ਦੀ ਹੋ ਚੁੱਕੀ ਹੈ। PUBG Mobile ਨੇ ਆਉਣ ਤੋਂ ਬਾਅਦ ਤਾਂ ਇਸ ਦਾ ਕ੍ਰੇਜ਼ ਹੋਰ ਵੀ ਵਧ ਗਿਆ ਹੈ। ਇਸੇ ਕੜੀ ਤਹਿਤ ਹੁਣ ਇੰਡੀਅਨ ਏਅਰ ਫੋਰਸ ਨੇ ਐਲਾਨ ਕੀਤਾ ਹੈ ਕਿ ਉਹ ਵੀ ਮੋਬਾਈਲ ਗੇਮ ਇੰਡਸਟ੍ਰੀ 'ਚ ਕਦਮ ਰੱਖਣ ਜਾ ਰਹੀ ਹੈ। ਇੰਡੀਅਨ ਏਅਰ ਫੋਰਸ, ਐਂਡਰਾਇਡ ਤੇ ਆਈਓਐੱਸ ਲਈ ਗੇਮਿੰਗ ਐਪਲੀਕੇਸ਼ਨ ਲੈ ਕੇ ਆਵੇਗੀ। PUBG, Fortnight ਤੇ Apex legend ਕੁਝ ਅਜਿਹੇ ਗੇਮ 'ਚ ਹਨ, ਜਿਸ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਮੋਬਾਈਲ ਗੇਮਿੰਗ ਦਾ ਬਾਜ਼ਾਰ ਕਿੰਨਾ ਵੱਡਾ ਹੈ ਤਾਂ ਅਜਿਹਾ ਹੋ ਸਕਦਾ ਹੈ ਕਿ ਇੰਡੀਅਨ ਏਅਰ ਫੋਰਸ ਯੂਥ ਨੂੰ ਉਨ੍ਹਾਂ ਦੇ ਕੰਮ ਦਾ ਚੰਗਾ ਤਜਰਬਾ ਦੇਣਾ, ਡਿਫੈਂਸ 'ਚ ਆਉਣ ਲਈ ਪ੍ਰੇਰਿਤ ਕਰਨ ਤੇ ਸੋਸ਼ਲ ਇੰਪੈਕਟ ਬਣਾਉਣ ਲਈ ਮੋਬਾਈ ਗੇਮ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਭਾਰਤ ਸਰਕਾਰ ਦੇ ਏਅਰ ਡਿਫੈਂਸ ਪਾਰਟਨਰ ਨੇ ਇਹ ਫੈਸਲਾ ਕੀਤਾ ਹੈ ਕਿ 13 ਜੁਲਾਈ ਨੂੰ ਗੇਮ ਲਾਂਚ ਕੀਤੀ ਜਾਵੇਗੀ।

ਇਸ ਮੋਬਾਈਲ ਗੇਮ ਦੇ ਲਾਂਚ ਸਬੰਧੀ ਦੱਸਦਿਆਂ ਇੰਡੀਅਨ ਏਅਰ ਫੋਰਸ ਨੇ ਟਵੀਟ ਕੀਤਾ ਹੈ ਕਿ -IAF ਮੋਬਾਈਲ ਗੇਮ ਦਾ ਐਂਡਰਾਇਡ ਤੇ ਆਈਓਐੱਸ ਵਰਜਨ 31 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਹਾਲੇ ਇਹ ਸਿੰਗਲ ਪਲੇਅਰ ਵਰਜਨ 'ਚ ਆਵੇਗਾ। ਜਲਦ ਹੀ ਇਸ ਨੂੰ ਮਲਟੀਪਲੇਅਰ ਵਰਜਨ 'ਚ ਵੀ ਲਾਂਚ ਕੀਤਾ ਜਾਵੇਗਾ।

Posted By: Jaskamal