ਜੇਐੱਨਐੱਨ, ਨਵੀਂ ਦਿੱਲੀ : ਜੇ ਤੁਸੀਂ PUBG ਦੇ ਫੈਨ ਹੋ ਤਾਂ ਇਹ ਖ਼ਬਰ ਆਮਤੌਰ ਤੋਂ ਤੁਹਾਡੇ ਲਈ ਹੈ। PUBG Mobile ਨੇ ਇਕ ਅਪਡੇਟੇਡ ਬੈਨ ਲਿਸਟ ਤਿਆਰ ਕੀਤੀ ਹੈ। ਇਸ ਲਿਸਟ 'ਚ ਪਿਛਲੇ ਹਫ਼ਤੇ ਦੇ ਬੈਨ ਕੀਤੇ ਗਏ ਪਲੇਅਰਜ਼ ਦੀ ਜਾਣਕਾਰੀ ਦਿੱਤੀ ਗਈ ਹੈ। ਕੰਪਨੀ PUBG Mobile ਨੂੰ ਸਾਰੇ ਯੂਜ਼ਰਸ ਲਈ ਇਕ ਬਿਹਤਰ ਅਨੁਭਵ ਬਣਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੀ ਹੈ। PUBG Corp ਨੇ ਗੇਮ 'ਚ ਚੀਟਿੰਗ ਨੂੰ ਰੋਕਣ ਲਈ ਜੀਰੋ ਟਾਲਰੈਂਸ ਪਾਲਿਸੀ ਵੀ ਪੇਸ਼ ਕੀਤੀ ਸੀ।

PUBG Mobile ਬੈਨ ਲਿਸਟ ਡਿਟੇਲਸ : ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ ਕਿ ਕੰਪਨੀ 10 ਸਾਲ ਦੇ ਸਮੇਂ ਲਈ ਹਰ ਉਲੰਘਣ ਕਰਨ ਵਾਲੇ ਅਕਾਊਂਟ 'ਤੇ ਬੈਨ ਲਾਉਂਦੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਜੋ ਵੀ ਯੂਜ਼ਰ ਗੇਮ 'ਚ ਚੀਟਿੰਗ ਕਰਦੇ ਹਨ ਉਹ ਆਪਣਾ ਅਕਾਊਂਟ ਇਸਤੇਮਾਲ ਨਹੀਂ ਕਰ ਪਾਉਣਗੇ। ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਬੈਨ ਨੋਟਿਸ 'ਚ ਦੱਸਿਆ ਗਿਆ ਸੀ ਕਿ ਕੰਪਨੀ ਨੇ ਬੈਨ ਕੀਤੇ ਗਏ ਅਕਾਊਂਟਸ ਦੀ ਕੁਝ ਇਨ-ਗੇਮ ਜਾਣਕਾਰੀ ਸ਼ੇਅਰ ਕਰਨਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਇਨ੍ਹਾਂ ਚੀਟਰਸ ਨੂੰ ਰੈਂਡਮ ਤਰੀਕੇ ਨਾਲ ਲੱਭਦੀ ਹੈ। ਇਸ 'ਚ ਚੀਟਰਸ ਦੇ ਰੈਂਕ ਤੇ ਸਰਵਰ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ।

ਏਸ਼ੀਆ ਸਰਵਰ 'ਚ ਮਿਲੇ ਸਭ ਤੋਂ ਜ਼ਿਆਦਾ ਚੀਟਰਸ : PUBG ਕੰਪਨੀ ਨੂੰ ਸਭ ਤੋਂ ਜ਼ਿਆਦਾ ਚੀਟਰਸ ਏਸ਼ੀਆ ਦੇ ਸਰਵਰ 'ਚ ਮਿਲੇ। ਜੇ ਯੂਜ਼ਰਸ ਨੂੰ ਬੈਨ ਕਰਨ ਦੇ ਕਾਰਨਾਂ 'ਤੇ ਧਿਆਨ ਦੇਣ ਤਾਂ ਇਨ੍ਹਾਂ 'ਚ ਚੀਟਰਸ ਤੇ ਹੈਕਰਸ ਨੂੰ ਰਨਟਾਈਮ ਗੇਮ ਡਾਟਾ 'ਚ ਬਦਲਾਅ ਕਰਨਾ ਮੁਖ ਹੈ। ਜੇ ਤੁਸੀਂ ਇਹ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਸੀਂ ਬੈਨ ਲਿਸਟ ਦੀ ਪੂਰੀ ਡਿਟੇਲ PUBG Mobile ਦੀ ਬੈਨ ਲਿਸਟ 'ਚ ਦੇਖ ਸਕਦੇ ਹੋ।

Posted By: Amita Verma