ਨਵੀਂ ਦਿੱਲੀ : Battle Royale Games ਖੇਡਣ ਦਾ ਸ਼ੌਕ ਹੈ ਅਤੇ ਹੁਣ ਤਕ ਸਿਰਫ਼ PUBG 'ਤੇ ਹੀ ਫਸੇ ਹੋਏ ਓ ਤਾਂ ਅਸੀਂ ਤੁਹਾਨੂੰ ਕੁਝ ਗੇਮਾਂ ਬਾਰੇ ਦੱਸ ਰਹੇ ਹਾਂ। ਇਹ ਗੇਮਾਂ PC ਤੋਂ ਲੈ ਕੇ ਮੋਬਾਈਲ ਅਤੇ ਕੰਸੋਲ ਤਕ 'ਤੇ ਖੇਡੀਆਂ ਜਾ ਸਕਦੀਆਂ ਹਨ। ਚੇਤੇ ਕਰਵਾ ਦੇਈਏ, ਫਰਵਰੀ 2018 ਵਿਚ PUBG ਨੂੰ ਐਂਡਰਾਇਡ ਅਤੇ iOS ਡਿਵਾਈਸਿਜ਼ ਲਈ ਰਿਲੀਜ਼ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇਸ ਗੇਮ ਦੇ ਕਰੇਜ਼ ਵਿਚ ਕੋਈ ਕਮੀ ਦੇਖਣ ਨੂੰ ਨਹੀਂ ਮਿਲੀ ਹੈ। Google Play Store 'ਤੇ ਇਸ ਗੇਮ ਦੇ 100M+ ਡਾਊਨਲੋਡ ਹੋ ਚੁੱਕੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕਈ ਅਜਿਹੀਆਂ ਗੇਮਾਂ ਹਨ ਜੋ PUBG ਦੇ ਹੀ ਫਾਰਮੇਟ 'ਤੇ ਰਨ ਕਰਦੀਆਂ ਹਨ। ਜੇਕਰ PUBG ਤੋਂ ਇਲਾਵਾ ਤੁਹਾਨੂੰ ਕੁਝ ਖੇਡਣ ਦਾ ਮਨ ਹੋਵੇ ਤਾਂ ਤੁਸੀਂ ਇਨ੍ਹਾਂ ਗੇਮਾਂ ਨੂੰ ਵੀ ਟਰਾਈ ਕਰ ਸਕਦੇ ਹੋ।

Rules of Suvival : RoS ਫਰੀ ਮਲਟੀਪਲੇਅਰ ਆਨਲਾਈਨ ਬੈਟਲ ਰਾਇਲ ਗੇਮ ਹੈ। ਦਾਅਵਾ ਹੈ ਕਿ ਇਸ ਨੂੰ 150M ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਗੇਮ ਵਿਚ ਤੁਸੀਂ 8*8km ਦੇ ਆਈਲੈਂਡ 'ਤੇ ਹਰੋ 120 ਪਲੇਅਰਜ਼ ਨਾਲ ਕੁੱਦਦੇ ਹਨ। ਇਸ ਵਿਚ ਵੀ PUBG ਵਾਂਗ ਤੁਹਾਨੂੰ ਅੰਤ ਤਕ ਬਚੇ ਰਹਿਣਾ ਹੁੰਦਾ ਹੈ।

Fortnite : ਇਹ ਗੇਮ ਹਾਲੇ ਵੀ ਸਭ ਤੋਂ ਪਾਪੂਲਰ ਗੇਮਜ਼ ਦੇ ਵਰਗ ਵਿਚ ਆਉਂਦੀ ਹੈ। ਜੇਕਰ ਤੁਸੀਂ ਹੁਣ ਤਕ ਇਹ ਗੇਮ ਨਹੀਂ ਖੇਡੀ ਤਾਂ ਅਸੀਂ Recommend ਕਰਾਂਗੇ ਕਿ ਤੁਸੀਂ ਇਹ ਗੇਮ ਖੇਡ ਕੇ ਦੇਖੋ। ਭਾਰਤ ਨੂੰ ਛੱਡ ਦਿਉ ਤਂ ਸ਼ਾਇਦ PUBG ਤੋਂ ਵੀ ਜ਼ਿਆਦਾ ਪਾਪੂਲਰ ਇਹ ਗੇਮ ਹੈ। ਹਾਲਾਂਕਿ, ਇਹ ਗੇਮ ਟੀਨੇਜਰਜ਼ ਨੂੰ ਜ਼ਿਆਦਾ ਪਸੰਦ ਆਵੇਗਾ। ਇਸ ਵਿਚ ਪਲੇਅਰਜ਼ ਨੂੰ ਸਟ੍ਰਕਚਰ ਬਣਾਉਣ, ਗੱਡੀਆਂ ਚੱਲਣ ਅਤੇ ਬਿਲਡਿੰਗ ਜਾਂ ਆਬਜੈਟਕਸ ਬਣਾਉਣ ਜਾਂ ਡਿਸਟ੍ਰਾਏ ਕਰਨ ਦੀ ਆਜ਼ਾਦੀ ਮਿਲਦੀ ਹੈ। Fortnite ਵਿਚ ਪਲੇਅਰਜ਼ ਇਕੱਠੇ ਮਿਲ ਕੇ ਸਰਵਾਈਵ ਕਰਦੇ ਹਨ।

Black Survival : ਇਹ ਐਕਸ਼ਨ ਗੇਮ ਹੈ ਜਿੱਥੇ ਤੁਸੀਂ ਆਪਣੇ Character ਦੀ ਚੋਣ ਕਰ ਸਕਦੇ ਹੋ। ਤੁਹਾਨੂੰ ਇਕ ਆਈਲੈਂਡ 'ਤੇ ਡਰਾਪ ਕੀਤਾ ਜਾਂਦਾ ਹੈ। ਇਸ ਵਿਚ 22 ਵੱਖ-ਵੱਖ ਏਰੀਆ ਹੁੰਦੇ ਹਨ, ਜਿਵੇਂ ਕਿ ਹਸਪਤਾਲ, ਜੰਗਲ ਆਦਿ। Black Survival ਇਕ ਰੀਅਲ ਸਰਵਾਈਵਲ ਗੇਮ ਹੈ ਜਿੱਥੇ ਤੁਹਾਨੂੰ 10 ਮੁਕਾਬਲੇਬਾਜ਼ਾਂ ਦੇ ਵਿਚਕਾਰ ਸਰਵਾਈਵ ਕਰਨਾ ਹੀ ਹੁੰਦਾ ਹੈ। ਕੁਝ ਸਕਿੰਟਾਂ ਵਿਚ ਹੀ ਤੁਸੀਂ ਕਈ ਫ਼ੈਸਲੇ ਲੈਣੇ ਹੁੰਦੇ ਹਨ। Search, Craft, Attack and Run!

Posted By: Seema Anand