ਟੈਕ ਡੈਸਕ, ਨਵੀਂ ਦਿੱਲੀ : PUBG Mobile ਨੇ ਆਪਣਾ ਨਵਾਂ ਅਪਡੇਟ 0.16.5 ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਵੇਂ ਵਿਚ ਡੋਮੀਨੇਸ਼ਨ ਗੇਮ ਮੋਡ, ਨਵਾਂ ਅਰੀਨਾ ਮੈਪ, ਇਕ ਨਵਾਂ ਵਹੀਕਲ, Royale Pass Season 11 ਸਣੇ ਕਈ ਹੋਰ ਨਵੇਂ ਫੀਚਰ ਮੁਹੱਈਆ ਕਰਵਾਏ ਜਾਣਗੇ। ਨਵੇਂ ਅਪਡੇਟ ਨੂੰ Apple App Store ਅਤੇ Google Play ਸਟੋਰ ਤੋਂ ਇੰਸਟਾਲ ਕੀਤਾ ਜਾ ਸਕੇਗਾ। ਇਸ ਗੱਲ ਨੂੰ ਲੈ ਕੇ ਕੰਪਨੀ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਉਂਟ 'ਤੇ ਇਕ ਟਵੀਟ ਵੀ ਕੀਤਾ ਹੈ।

ਕੰਪਨੀ ਨੇ ਟਵੀਟ ਕਰਕੇ ਦੱਸਿਆ ਹੈ ਕਿ ਪਬਜੀ ਮੋਬਾਈਲ ਦਾ ਨਵਾਂ ਅਪਡੇਟ 9 ਜਨਵਰੀ ਨੂੰ ਰੋਲ ਆਊੁਟ ਕੀਤਾ ਜਾਵੇਗਾ। ਇਸ ਵਿਚ Royale Pass Season 11 ਵੀ ਮੁਹੱਈਆ ਕਰਾਇਆ ਜਾਵੇਗਾ। ਇਸ ਲਈ ਡਾਊਨਟਾਈਮ ਨਹੀਂ ਹੈ। ਐਂਡਰਾਈਡ ਵਿਚ ਇਹ ਅਪਡੇਟ 0.14 ਜੀਬੀ ਦਾ ਹੈ ਅਤੇ ਆਈਓਐੱਸ ਵਿਚ 0.17 ਜੀਬੀ ਦਾ ਹੈ।

ਦੇਖੋ ਟਵੀਟ

PUBG MOBILE will be pushing out an Update starting from January 9th to prepare for Royale Pass Season 11 Operation Tomorrow, there will be no downtime. This update requires approximately 0.14 GB of storage space on Android and 0.17 GB on iOS. See you tomorrow!


ਪਬਜੀ ਮੋਬਾਈਲ ਵਿਚ ਲੈਟੇਸਟ ਅਪਡੇਟ ਵਿਚ ਮਿਲਣਗੇ ਇਹ ਫੀਚਰਜ਼

ਨਵੇਂ ਡੋਮੀਨੇਸ਼ਨ ਮੋਡ ਜ਼ਰੀਏ ਪਲੇਅਰਜ਼ ਅਰੀਨਾ ਮੈਪ ਵਿਚ ਜਾ ਸਕਣਗੇ। ਇਥੇ 4v4 ਬੈਟਲ ਲਈ ਉਨ੍ਹਾਂ ਨੂੰ ਜਾਂ ਤਾਂ ਬਲੂ ਜਾਂ ਰੇਡ ਟੀਮ ਵਿਚ ਅਸਾਈਨ ਕੀਤਾ ਜਾਵੇਗਾ। ਸ਼ੁਰੂਆਤ ਵਿਚ ਇਕ ਰੈਂਡਮ ਬੇਸ ਨੂੰ ਐਕਟੀਵੇਟ ਕੀਤਾ ਜਾਵੇਗਾ। ਜਦੋਂ ਗੇਮ ਐਕਟੀਵੇਟ ਹੋ ਜਾਵੇ ਅਤੇ ਕੋਈ ਟੀਮ ਪਹਿਲਾਂ ਬੇਸ ਤਾਂ ਖ਼ਤਮ ਕਰ ਲਵੇਗੀ। ਤਾਂ ਵੱਖਰਾ ਬੇਸ ਐਕਟੀਵੇਟ ਕੀਤਾ ਜਾਵੇਗਾ।

ਪਬਜੀ ਮੋਬਾਈਲ ਟੀਮ ਨੇ ਦੱਸਿਆ ਕਿ ਇਸ ਵਿਚ ਕੁਲ ਮਿਲਾ ਕੇ 3 ਬੇਸ ਮੌਜੂਦ ਹਨ। ਇਨ੍ਹਾਂ ਵਿਚੋਂ ਜੋ ਵੀ ਟੀਮ 2 ਬੇਸ ਪਹਿਲਾਂ ਕੈਪਚਰ ਕਰ ਲਵੇਗੀ ਉਹ ਜਿੱਤ ਜਾਵੇਗੀ। ਇਸ ਦੇ ਨਾਲ ਹੀ Super Weapon Crates ਵੀ ਮੁਹੱਈਆ ਕਰਵੇ ਜਾਣਗੇ ਜੋ ਦੁਸ਼ਮਣਾਂ ਨੂੰ ਖ਼ਤਮ ਕਰਨ ਵਿਚ ਮਦਦ ਕਰਨਗੇ। ਨਵੇਂ ਅਪਡੇਟ ਵਿਚ ਨਵਾਂ ਗੇਮਪਲੇਅ ਮੋਡ ਅਤੇ ਨਵਾਂ ਮੈਪ ਦਿਤਾ ਜਾਣਾ ਹੈ। ਇਸ ਵਿਚ Royale Pass Season 11 ਵੀ ਮੁਹੱਈਆ ਕਰਵਾਇਆ ਜਾਵੇਗਾ।

Posted By: Tejinder Thind