ਨਵੀਂ ਦਿੱਲੀ : PUBG Mobile ਜਲਦ ਹੀ ਯੂਜ਼ਰਜ਼ ਲਈ 0.15.5 ਅਪਡੇਟ ਜਾਰੀ ਕਰੇਗਾ। ਇਸ ਐਂਡਰਾਇਡ ਤੇ iOS ਯੂਜ਼ਰਜ਼ ਲਈ ਪੇਸ਼ ਕੀਤਾ ਜਾਵੇਗਾ। ਇਹ ਅਪਡੇਟ ਰਾਏਲ ਪਾਸ ਸੀਜ਼ਨ 10 ਦੇ ਇਲਾਵਾ ਕੁਝ ਨਵੇਂ ਫ਼ੀਚਰਜ਼ ਵੀ ਪੇਸ਼ ਕਰੇਗੀ। Tencent Games ਨੇ ਦਾ੍ਅਵਾ ਕੀਤਾ ਹੈ ਕਿ ਇਸ ਅਪਡੇਟ 'ਚ The Ruins ਨਾਮ ਦਾ ਨਵਾਂ ਮੈਪ ਜੋੜੇਆ ਜਾਵੇਗਾ। ਇਹ ਟੀਮ ਡੇਥ ਮੇਥ ਮੈਚ ਮੋਡ ਲਈ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਟੀਮ ਡੇਥ ਮੈਚ ਮੋਡ ਨੂੰ ਕੁਝ ਮਹੀਨੇ ਪਹਿਲਾਂ ਇਕ ਮੈਪ (ਭਾਵ) The Warehouse ਦੇ ਨਾਲ ਪੇਸ਼ ਕੀਤਾ ਗਿਆ ਸੀ।

ਕੰਪਨੀ ਨੇ ਇਸ ਆਪਡੇਟ ਤੋਂ ਪਹਿਲਾਂ ਹੀ ਰਾਇਲ ਪਾਸ ਸੀਜ਼ਨ 10 ਨੂੰ 9 ਨਵੰਬਰ ਨੂੰ 9 ਨਵੰਬਰ ਨੂੰ ਲਾਂਚ ਕਰਨ ਦੀ ਗੱਲ ਕੀਤੀ ਸੀ। ਇਸ 'ਚ ਨਵਾਂ ਆਊਟਫਿਟ੍ਰਸ, ਵੇਪਨ ਸਕੀਨਸ, ਗਨ ਸਕੀਨਸ ਸਮੇਤ ਕਈ ਹੋਰ ਫ਼ੀਚਰਜ਼ ਉਪਲਬਧ ਕਰਾਏ ਜਾਣਗੇ। PUBG Mobile 0.15.5 ਅਪਡੇਟ 8 ਨਵੰਬਰ ਨੂੰ ਰੋਲਆਊਟ ਹੋਣਾ ਸ਼ੁਰੂ ਹੋਵੇਗਾ।

PUBG Mobile 0.15.5 ਅਪਡੇਟ 'ਚ ਕੀ ਹੋਵੇਗਾ ਖ਼ਾਸ

ਕੁਝ ਹੀ ਸਮੇਂ ਪਹਿਲਾਂ ਗੇਮ ਨੂੰ 0.15.0 ਅਪਡੇਟ ਮਿਲਿਆ ਹੈ ਜਿਸ 'ਚ ਕਈ ਨਵੇਂ ਫ਼ੀਚਰਜ਼ ਪੇਸ਼ ਕੀਤੇ ਗਏ ਹਨ। ਇਸ 'ਚ ਡੇਥ ਟੀਮ ਮੋਡ ਲਈ The Ruins ਮੈਪ ਪੇਸ਼ ਕੀਤਾ ਜਾਵੇਗਾ। ਇਹ ਮੈਪ ਮੌਜੂਦਾ Warehouse ਮੈਪ ਤੋਂ ਵੱਡਾ ਹੋਵੇਗਾ। ਨਵੇਂ ਅਪਡੇਟ 'ਚ MP5K ਨਾਮ ਦੀ ਨਵੀਂ ਸਬਮਸ਼ੀਨ ਗਨ ਮਿਲੇਗੀ।

PUBG Mobile Season 10 'ਚ ਕੀ ਹੋਵੇਗਾ ਖ਼ਾਸ

ਲੀਕਸ ਦੇ ਅਨੁਸਾਰ ਇਸ ਨੂੰ Fury of the Wasteland ਨਾ ਤੋਂ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਸੀਜ਼ਨ 'ਚ ਉਪਲਬਧ ਕਰਾਈ ਗਈ ਇਹ ਥੀਮ ਪਲੇਅਰਸ ਨੂੰ ਕਾਫ਼ੀ ਹੱਦ ਤਕ Mad Max ਮੂਵੀ ਦਾ ਤਜਰਬਾ ਉਪਲਬਧ ਕਰਾਏਗੀ। ਨਵੇਂ ਸੀਜ਼ਨ 'ਚ Royale Pass, Skins, Emotes, ਨਵਾਂ ਹਥਿਆਰ ਤੇ ਗੱਡੀਆਂ ਦੀ ਵੀ ਸੁਵਿਧਾ ਦਿੱਤੀ ਜਾਣ ਦੀ ਉਮੀਦ ਹੈ।

Posted By: Susheel Khanna