ਨਵੀਂ ਦਿੱਲੀ : PUBG Lite ਦੀ ਰਜਿਸਟ੍ਰੇਸ਼ਨ ਪਿਛਲੇ ਹਫਤੇ ਭਾਰਤ ਸਮੇਤ ਕਈ ਏਸ਼ੀਆਈ ਦੇਸ਼ਾਂ 'ਚ ਸ਼ੁਰੂ ਕੀਤੀ ਗਈ। ਇਸ ਗੇਮ ਲਈ ਯੂਜ਼ਰਜ਼ 3 ਜੁਲਾਈ ਦੀ ਰਾਤ 11:59 ਮਿੰਟ ਤਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕੱਲ੍ਹ ਰਾਤ ਸਮੇਂ ਇਸ ਗੇਮ ਦੇ ਅਧਿਕਾਰਤ ਬੀਟਾ ਰਿਲੀਜ਼ ਦੀ ਡੇਟ ਸਾਹਮਣੇ ਆ ਗਈ ਹੈ। ਕੰਪਨੀ ਦੇ ਅਧਿਕਾਰਤ ਫੇਸਬੁਕ ਪੇਜ਼ ਦੇ ਜ਼ਰੀਏ ਗੇਮ ਦੇ ਬੀਟਾ ਸਰਵਰ 4 ਜੁਲਾਈ ਤੋਂ ਓਪਨ ਕਰ ਦਿੱਤੇ ਜਾਣਗੇ। ਮਤਲਬ ਪਲੇਅਰਜ਼ 4 ਜੁਲਾਈ ਤੋਂ ਇਸ ਗੇਮ ਨੂੰ ਖੇਡ ਸਕਣਗੇ। ਜੇਕਰ ਤੁਸੀਂ ਅਜੇ ਤਕ ਇਸ ਗੇਮ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਹੈ ਤਾਂ ਤੁਸੀਂ ਹੁਣ ਕਰਵਾ ਸਕਦੇ ਹੋ।

ਇਸ ਗੇਮ ਨੂੰ ਖਾਸ ਤੌਰ 'ਤੇ ਉਨ੍ਹਾਂ PC ਯੂਜ਼ਰਜ਼ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਬੇਸਿਕ ਸਿਸਟਮ ਦੀ ਵਰਤੋਂ ਕਰਦੇ ਹਨ। Tencent Gaming ਨੇ ਇਸ ਗੇਮ ਨੂੰ ਜ਼ਿਆਦਾ ਤੋਂ ਜ਼ਿਆਦਾ ਪਲੇਅਰਜ਼ ਤਕ ਪਹੁੰਚਾਉਣ ਲਈ ਡਿਜ਼ਾਈਨ ਕੀਤਾ ਹੈ।

ਸਰਵਰ 4 ਜੁਲਾਈ ਤੋਂ ਅਪ ਕੀਤਾ ਜਾਵੇਗਾ ਤੇ ਇਸ ਗੇਮ ਦੇ ਸਰਵਰ ਨੂੰ ਸਾਰੇ ਪਲੇਅਰਜ਼ ਜੁਆਇਨ ਕਰ ਸਕਣਗੇ। ਇਸ ਲਈ ਕਿਸੇ ਪਲੇਅਰ ਨੂੰ VPN ਦੇ ਜ਼ਰੀਏ ਸਰਵਰ ਅਕਸੈੱਸ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।


PUBG Lite ਕਿਵੇਂ ਕਰੀਏ ਡਾਊਨਲੋਡ?

  • PUBG Lite ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਇਸ ਦੇ ਅਧਿਕਾਰਤ ਵੈੱਬਸਾਈਟ 'ਤੇ ਕਲਿਕ ਕਰਨਾ ਪਵੇਗਾ।
  • ਇਸ ਤੋਂ ਬਾਅਦ ਤੁਹਾਨੂੰ ਡਾਊਨਲੋਡ ਬਟਨ 'ਤੇ ਕਲਿਕ ਕਰਨਾ ਪਵੇਗਾ।
  • ਡਾਊਨਲੋਡ ਬਟਨ 'ਤੇ ਕਲਿਕ ਕਰਨਦਿਆਂ ਹੀ ਗੇਮ ਦੀ ਫਾਈਲ ਤੁਹਾਡੇ ਕੰਪਿਊਟਰ 'ਚ ਡਾਊਨਲੋਡ ਹੋਵੇਗੀ।
  • ਫਾਈਲ ਡਾਊਨਲੋਡ ਹੋਣ ਤੋਂ ਬਾਅਦ ਤੁਹਾਨੂੰ ਇਸ 'ਤੇ ਕਲਿਕ ਕਰਕੇ ਇਸ ਨੂੰ ਇੰਸਟਾਲ ਕਰਨਾ ਪਵੇਗਾ।
  • ਇੰਸਟਾਲੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਆਪਣੇ PUBG Lite ਦੇ ਅਕਾਊਂਟ 'ਚ ਲਾਗ-ਇਨ ਕਰਨਾ ਪਵੇਗਾ। ਜੇਕਰ ਤੁਸੀਂ PUBG Lite ਦਾ ਅਕਾਊਂਟ ਨਹੀਂ ਬਣਾਇਆ ਹੈ ਤਾਂ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਜ਼ਰੀਏ ਆਪਣਾ ਅਕਾਊਂਟ ਬਣਾ ਸਕਦੇ ਹੋ।
  • PUBG Lite 'ਚ ਲਾਗ ਇਨ ਜਾਂ ਸਾਈਨ ਇਨ ਕਰਨ ਤੋਂ ਬਾਅਦ ਤੁਹਾਨੂੰ ਇੰਸਟਾਲ 'ਤੇ ਕਲਿਕ ਕਰਨਾ ਪਵੇਗਾ ਤੇ ਪੂਰੀ ਗੇਮ ਨੂੰ ਡਾਊਨਲੋਡ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ।
  • ਇਸ ਗੇਮ ਦਾ ਸਾਈਜ਼ 2.3GB ਹੈ ਜਿਸ ਕਾਰਨ ਇਸ ਡਾਊਨਲੋਡ ਕਰਨ 'ਚ ਕਾਫੀ ਸਮਾਂ ਲਗ ਸਕਦਾ ਹੈ।


Posted By: Jaskamal