ਨਵੀਂ ਦਿੱਲੀ, ਟੇਕ ਡੈਸਕ : ਦੁਸਹਿਰਾ ਦੇ ਮੌਕੇ 'ਤੇ PUBG ਦਾ ਦੇਸੀ ਵਰਜਣ FAUG Games ਦਾ ਟੀਜ਼ਰ ਵੀਡੀਓ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ PUBG ਬੈਨ ਤੋਂ ਬਾਅਦ ਹੀ FAU-G ਗੇਮ ਦਾ ਐਲਾਨ ਕੀਤਾ ਗਿਆ ਸੀ। FAU-G ਗੇਮ ਨੂੰ ਬਣਾਉਣ ਵਾਲੀ ਕੰਪਨੀ nCore Games ਨੇ ਐਲਾਨ ਕੀਤਾ ਹੈ ਕਿ FAUG Games ਗੇਮ ਨੂੰ ਇਸ ਸਾਲ ਨਵੰਬਰ 'ਚ ਭਾਰਤ 'ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ ਨਵੰਬਰ 'ਚ ਕਿਸ ਤਾਰੀਕ ਨੂੰ ਗੇਮਜ਼ ਦੀ ਲਾਂਚਿੰਗ ਹੋਵੇਗੀ। ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਕੰਪਨੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ

nCore Games ਵੱਲੋਂ ਆਫੀਸ਼ੀਅਲ Twitter ਹੈਂਡਲ ਤੋਂ ਬੀਤੇ ਐਤਵਾਰ ਨੂੰ ਇਕ ਟਵੀਟ ਕੀਤਾ ਗਿਆ ਹੈ ਜਿਸ 'ਚ ਕਿਹਾ ਗਿਆ ਕਿ ਚੰਗਿਆਈ ਹਮੇਸ਼ਾ ਬੁਰਾਈ 'ਤੇ ਜਿੱਤ ਪਾਉਂਦੀ ਹੈ। ਪ੍ਰਕਾਸ਼ ਹਮੇਸ਼ਾ ਅੰਧੇਰੇ 'ਤੇ ਜਿੱਤ ਪ੍ਰਾਪਤ ਕਰਦਾ ਹੈ। ਅਜਿਹੇ 'ਚ ਫੀਅਰਲੈੱਸ ਐਂਡ ਯੂਨਾਈਟਿਡ ਗਾਰਡਜ਼ ਨੂੰ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇੰਡੀਅਨ ਗੇਮ ਡਿਵੈੱਲਪਮੈਂਟ ਕੰਪਨੀ nCore Games ਦੇ ਕੋ-ਫਾਊਡਰ Vishal Gondal ਨੇ ਦਾਅਵਾ ਕੀਤਾ ਕਿ ਗੇਮ ਦੂਜੇ ਇੰਟਰਨੈਸ਼ਨਲ ਗੇਮਜ਼ ਨੂੰ ਟੱਕਰ ਦੇਵੇਗਾ।

ਅਕਸ਼ੈ ਕੁਮਾਰ ਨੇ ਕੀਤਾ ਟਵੀਟ

ਬਾਲੀਵੁੱਡ ਅਦਾਕਾਰ Akshay Kumar ਵੱਲੋਂ ਵੀ ਇਕ ਟਵੀਟ ਕਰ ਕੇ FAUG Games ਦਾ ਟੀਜਰ ਜਾਰੀ ਕਰ ਕੇ ਗੇਮਜ਼ ਬਾਰੇ ਜਾਣਕਾਰੀ ਦਿੱਤੀ ਗਈ। ਜੇਕਰ ਟੀਜਰ ਵੀਡੀਓ ਦੀ ਗੱਲ ਕਰੀਏ ਤਾਂ ਉਸ 'ਚ ਕੁਝ ਫੌਜੀਆਂ ਦੇ ਗ੍ਰਾਫਿਕਸ ਨੂੰ ਦਿਖਾਇਆ ਗਿਆ ਹੈ ਪਰ ਕਿਹੜੇ ਹਥਿਆਰਾਂ ਨਾਲ ਯੁੱਧ ਲੜਿਆ ਜਾਵੇਗਾ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਐਂਟੀ ਚਾਇਨਾ ਸੈਟੀਮੈਂਟ 'ਤੇ ਬੈਸਡ ਗੇਮ

FAUG ਗੇਮ ਕੰਪਨੀ ਨੂੰ ਐਂਟੀ ਚਾਇਨਾ ਬੇਸਡ ਕਿਹਾ ਜਾ ਸਕਦਾ ਹੈ। ਫਿਲਹਾਲ ਸ਼ੁਰੂਆਤੀ ਟੀਜਰ ਵੀਡੀਓ ਨਾਲ ਇਸ ਗੱਲ ਦਾ ਖੁਲਾਸਾ ਹੋ ਰਿਹਾ ਹੈ। ਇਸ ਗੇਮ ਦਾ ਐਲਾਨ ਵੀ ਅਜਿਹੇ ਸਮੇਂ 'ਚ ਹੋਇਆ ਜਿਸ ਸਮੇਂ ਭਾਰਤ 'ਚ ਗਲਵਾਨ ਘਾਟੀ ਦੀ ਘਟਨਾ ਨੂੰ ਲੈ ਕੇ ਐਂਟੀ ਚਾਇਨਾ ਸੈਟੀਮੈਂਟ ਸਿਖਰਾਂ 'ਤੇ ਸੀ। ਟੀਜਰ ਵੀਡੀਓ 'ਚ ਵੀ ਗਲਵਾਨ ਘਾਟੀ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ FAUG Games ਦਾ ਪਹਿਲਾਂ ਐਪੀਸੋਡ ਗਲਵਾਨ ਘਾਟੀ ਦੀ ਘਟਨਾ 'ਤੇ ਆਧਾਰਿਤ ਹੋਵੇਗਾ ਜਿੱਥੇ ਭਾਰਤੀ ਫੌਜੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ।

Posted By: Ravneet Kaur