ਜੇਐੱਨਐੱਨ, ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ TikTok ਸਮੇਤ 59 ਸਮੇਤ ਚੀਨੀ ਐਪ ਬੈਨ ਕਰ ਦਿੱਤੇ ਗਏ ਤੇ ਵਜ੍ਹਾ ਦੱਸੀ ਐਪ ਰਾਹੀਂ ਹੋਣ ਵਾਲਾ ਕੌਮੀ ਸੁਰੱਖਿਆ ਨੂੰ ਖ਼ਤਰਾ। ਹਾਲਾਂਕਿ ਚੀਨੀ ਐਪ ਦੇ ਬੈਨ ਦੌਰਾਨ Twitter 'ਤੇ PUBG ਤੇ Zoom ਐਪ ਵੀ ਟਰੈਂਡ ਹੋਣ ਲੱਗ ਪਏ। Twitter 'ਤੇ ਲੋਕ ਸਵਾਲ ਪੁੱਛਣ ਲੱਗੇ ਆਖ਼ਿਰ ਇੰਨੇ ਸਾਰੇ ਚੀਨੀ ਐਪ ਦੌਰਾਨ PUBG ਤੇ Zoom ਐਪ ਨੂੰ ਕਿਉਂ ਨਹੀਂ ਬੈਨ ਕੀਤਾ ਗਿਆ। ਅਜਿਹੇ ਵਿਚ ਅਸੀਂ ਦੱਸ ਰਹੇ ਹਾਂ ਕਿ ਆਖ਼ਿਰ ਕਿਉਂ PUBG ਤੇ Zoom ਵੀਡੀਓ ਕਾਨਫਰੰਸਿੰਗ ਐਪ ਨੂੰ ਬੈਨ ਨਹੀਂ ਕੀਤਾ ਗਿਆ, ਜਿਸ ਨੂੰ ਖ਼ੁਦ ਭਾਰਤ ਸਰਕਾਰ ਨੇ ਨਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਸੀ।

ਚੀਨ ਨਹੀਂ ਸਾਊਥ ਕੋਰਿਆਈ ਗੇਮ ਹੈ PUBG

PUBG ਚੀਨੀ ਨਹੀਂ, ਅਸਲ ਵਿਚ ਸਾਊਥ ਕੋਰਿਆਈ ਆਨਲਾਈਨ ਵੀਡੀਓ ਗੇਮ ਹੈ। ਇਸ ਨੂੰ ਬਲੂਵ੍ਹੇਲ ਦੀ ਸਹਾਇਕ ਕੰਪਨੀ ਬੈਟਲਗਰਾਊਂਡ ਨੇ ਬਣਾਇਆ ਹੈ। ਇਸ ਗੇਮ ਨੂੰ ਸ਼ੁਰੂਆਤ 'ਚ Brendan ਨੇ ਬਣਾਇਆ ਸੀ, ਜੋ ਕਿ 2000 ਦੀ ਜਾਪਾਨੀ ਫਿਲਮ Battle Royal ਨਾਲ ਪ੍ਰਭਾਵਿਤ ਸੀ। ਚੀਨੀ ਕੁਨੈਕਸ਼ਨ ਦੀ ਗੱਲ ਕਰੀਏ ਤਾਂ ਚੀਨੀ ਸਰਕਾਰ ਨੇ ਸ਼ੁਰੂਆਤ 'ਚ PUBG ਗੇਮ ਨੂੰ ਚੀਨ 'ਚ ਇਜਾਜ਼ਤ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਬਾਅਦ 'ਚ ਚੀਨ ਦੇ ਸਭ ਤੋਂ ਵੱਡੇ ਵੀਡੀਓ ਗੇਮ ਪਬਲਿਸ਼ਰ Tencent ਦੀ ਮਦਦ ਨਾਲ ਇਸ ਨੂੰ ਚੀਨ 'ਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ PUBG 'ਚ ਚੀਨੀ Tencent ਕੰਪਨੀ ਨੂੰ ਹਿੱਸੇਦਾਰੀ ਦੇਣੀ ਪਈ। ਇਸ ਤੋਂ ਬਾਅਦ ਹੀ PUBG ਨੂੰ ਚੀਨੀ ਸਰਕਾਰ ਵੱਲੋਂ ਇਜਾਜ਼ਤ ਮਿਲੀ। ਇਸ ਨੂੰ ਚੀਨ 'ਚ Game of Peace ਦੇ ਨਾਂ ਨਾਲ ਪੇਸ਼ ਕੀਤਾ ਗਿਆ। ਇਸੇ ਗੇਮ ਨੂੰ ਸਾਊਥ ਕੋਰੀਆ 'ਚ KaKao Games ਵੱਲੋਂ ਮਾਰਕੀਟਿਡ ਤੇ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ।

ਚੀਨੀ ਨਹੀਂ ਅਮਰੀਕੀ ਐਪ ਹੈ Zoom

Zoom ਕਮਿਊਨੀਕੇਸ਼ਨ ਇਕ ਅਮਰੀਕੀ ਕੰਪਨੀ ਹੈ। ਇਸ ਦਾ ਹੈੱਡਕੁਆਰਟਰ ਕੈਲੀਫੋਰਨੀਆ ਦੇ San Jose 'ਚ ਹੈ। ਕੰਪਨੀ ਦੀ ਵੱਡੀ ਵਰਕਫੋਰਸ ਚੀਨ 'ਚ ਕੰਮ ਕਰਦੀ ਹੈ, ਜਿਸ 'ਤੇ ਬੀਤੇ ਦਿਨੀਂ ਸਰਵਿਲਾਂਸ ਤੇ ਸੈਂਸਰਸ਼ਿਪ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਸਨ। ਲਾਕਡਾਊਨ ਦੌਰਾਨ ਵੀਡੀਓ ਕਾਨਫਰੰਸਿੰਗ ਐਪ ਕਾਫੀ ਫੇਮਸ ਹੋਇਆ। ਇਸ ਦੌਰਾਨ ਡੇਟਾ ਸਿਕਊਰਿਟੀ ਸਬੰਧੀ ਸਵਾਲ ਉੱਠੇ ਸਨ। ਹਾਲਾਂਕਿ ਹੁਣ ਕੰਪਨੀ ਇਸ ਵਿਚ ਸੁਧਾਰ ਦਾ ਦਾਅਵਾ ਕਰ ਰਹੀ ਹੈ।

Posted By: Seema Anand