ਜੇਐੱਨਐੱਨ, ਨਵੀਂ ਦਿੱਲੀ। ਵੀਵੋ ਨੇ ਭਾਰਤੀ ਬਾਜ਼ਾਰ ’ਚ ਆਪਣਾ ਇਕ ਸ਼ਾਨਦਾਰ ਫ਼ੀਚਰਜ਼ ਵਾਲਾ Vivo Y21e ਲਾਂਚ ਕੀਤਾ ਹੈ। ਇਸ ਫ਼ੋਨ ਦੀ ਕੀਮਤ ਘੱਟ ਹੋਣ ਦੇ ਬਾਵਜੂਦ ਵੀ ਇਸ ’ਚ ਕਈ ਸ਼ਾਨਦਾਰ ਫ਼ੀਚਰਜ਼ ਹਨ। ਇਸ ’ਚ ਪਾਵਰ ਬੈਕਅੱਪ ਲਈ ਫਾਸਟ ਚਾਰਜਿੰਗ ਸਪੋਰਟ ਤੇ ਰਿਵਰਸ ਚਾਰਜਿੰਗ ਫ਼ੀਚਰ ਦੇ ਨਾਲ 5,000mAh ਦੀ ਬੈਟਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਸਮਾਰਟਫ਼ੋਨ ਦੇ ਸ਼ਾਨਦਾਰ ਫ਼ੀਚਰਜ਼ ਦੇ ਬਾਰੇ ’ਚ

ਕੀਮਤ

ਇਸ ਵੀਵੋ Y21e ਸਮਾਰਟਫ਼ੋਨ ’ਚ ਯੂਜ਼ਰਸ ਨੂੰ 3GB+64GB ਸਟੋਰੇਜ ਤੇ 0.5GB ਰੈਮ ਮਿਲਦੀ ਹੈ। ਇਹ ਦੋ ਕਲਰ ਆਪਸ਼ਨ- ਮਿਡਨਾਈਟ ਬਲੂ ਤੇ ਡਾਇਮੰਡ ਗਲੋ ’ਚ ਉਪਲਬਧ ਹੈ। ਜਿਸ ਦੀ ਕੀਮਤ 12,990 ਰੁਪਏ ਹੈ।

ਕੈਮਰਾ

ਵੀਵੋ ਵੈਸੇ ਵੀ ਕੈਮਰਾ ਫ਼ੋਨ ਹੀ ਮੰਨਿਆਂ ਜਾਂਦਾ ਹੈ। ਵੀਵੋ Y21e ਯੂਜ਼ਰਸ ਨੂੰ ਇਕ ਹਾਈ ਕੁਆਲਟੀ ਫ਼ੋਟੋਗ੍ਰਾਫੀ ਦੇਣ ਦਾ ਵਾਅਦਾ ਕਰਦਾ ਹੈ। ਇਸ ’ਚ ਯੂਜ਼ਰਸ ਨੂੰ 13MP ਪ੍ਰਾਇਮਰੀ ਸੈਂਸਰ ਤੇ 2MP ਸੁਪਰ ਮੈਕਰੋ ਕੈਮਰਾ ਮਿਲਦਾ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਕ 8MP ਦਾ ਸੈਲਫ਼ੀ ਕੈਮਰਾ ਵੀ ਮਿਲਦਾ ਹੈ। ਜਿਸ ਨਾਲ ਤੁਸੀਂ ਘੱਟ ਲਾਈਟ ’ਚ ਵੀ ਵਧੀਆ ਸੈਲਫ਼ੀ ਲੈ ਸਕਦੇ ਹੋ।

ਹੋਰ ਫ਼ੀਚਰਜ਼

ਇਸ ’ਚ Y21e ਦਾ ਫਾਸਟ ਚਾਰਜਿੰਗ ਮਿਲਦੀ ਹੈ। ਇਸ ’ਚ ਰਿਵਰਸ ਚਾਰਜਿੰਗ ਵੀ ਮਿਲਦੀ ਹੈ, ਜੋ ਇਸ ਸਮਾਰਟਫ਼ੋਨ ਨੂੰ ਪਾਵਰ ਬੈਂਕ ’ਚ ਬਦਲ ਦਿੰਦਾ ਹੈ। ਸਮਾਰਟਫ਼ੋਨ ਦਾ ‘ਮਲਟੀ ਟਰਬੋ 5.0’ ਫ਼ੀਚਰ ਡੈਟਾ ਕਨੈਕਸ਼ਨ, ਸਿਸਟਮ ਪ੍ਰਸੈਸਰ ਸਪੀਡ ਨੂੰ ਵਧਾਉਂਦਾ ਹੈ ਤੇ ਪਾਵਰ ਸੇਵਿੰਗ ਪਰਫਾਰਮੈਂਸ ਨੂੰ ਵਧੀਆ ਬਣਾਉਂਦਾ ਹੈ।

Posted By: Sarabjeet Kaur