ਟੈੱਕ ਡੈਸਕ, ਨਵੀਂ ਦਿੱਲੀ : Anker Innovation ਦਾ ਨਵਾਂ ਸਬ-ਬ੍ਰਾਂਡ Ankerwork ਨੇ ਭਾਰਤ ’ਚ ਬਲੂਟੂਥ ਫੋਨ PowerConf ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਬਲੂਟੂਥ ਸਪੀਕਰਫੋਨ ’ਚ 6 ਮਾਈਕ੍ਰੋਫੋਨਜ਼ ਦਿੱਤੇ ਗਏ ਹਨ। ਇਸ ’ਚੋਂ ਆਵਾਜ਼ ਕਾਫੀ ਸਾਫ਼ ਆਉਂਦੀ ਹੈ। ਹੋਮ ਆਫਿਸ ਲਈ ਖ਼ਾਸ ਤੌਰ ’ਤੇ 24 ਘੰਟੇ ਕਾਲ ਟਾਈਮ ਨੂੰ ਡਿਜ਼ਾਈਨ ਕੀਤਾ ਗਿਆ ਹੈ। ਤੁਸੀਂ ਚਾਹੋ ਤਾਂ ਇਸਨੂੰ ਪੋਰਟੇਬਲ ਫੋਨ ਦੇ ਰੂਪ ’ਚ ਇਸਤੇਮਾਲ ਕਰੋ ਜਾਂ ਕਾਨਫਰੰਸ ਕਾਲਸ ਲਈ ਸਪੀਕਰ ਫੋਨ ਦੇ ਰੂਪ ’ਚ ਇਸਤੇਮਾਲ ਕਰ ਸਕਦੇ ਹੋ। AnkerWork ਨੂੰ 18 ਮਹੀਨਿਆਂ ਦੀ ਵਾਰੈਂਟੀ ਨਾਲ ਪੇਸ਼ ਕੀਤਾ ਗਿਆ ਹੈ।

ਵਾਲੀਓਮ ਐਡਜਸਟ ਦਾ ਮਿਲਦਾ ਹੈ ਆਪਸ਼ਨ

AnkerWork ਬਲੂਟੂਥ ਸਪੀਕਰ ਫੋਨ 70 ਡੈਸੀਬਲ ਤਕ ਦਾ ਰੀਅਲ-ਟਾਈਮ ਕੈਂਸੇਲੇਸ਼ਨ ਪ੍ਰਦਾਨ ਕਰਦਾ ਹੈ ਅਤੇ ਬੈਕਗਰਾਊਂਡ ਤੋਂ ਆਉਣ ਵਾਲੇ ਸ਼ੋਰ ’ਚ 20 ਡੈਸੀਬਲ ਦੀ ਕਟੌਤੀ ਕਰਦਾ ਹੈ। ਇਸਦੇ ਨਾਲ ਹੀ ਮਾਹੌਲ ’ਚ ਆਸਪਾਸ ਤੋਂ ਆਉਣ ਵਾਲੀਆਂ ਆਵਾਜ਼ਾਂ ਨੂੰ ਵੀ ਰੋਕਦਾ ਹੈ, ਜਿਸ ਨਾਲ ਆਵਾਜ਼ ਦੀ ਕੁਆਲਿਟੀ ਜ਼ਬਰਦਸਤ ਅਤੇ ਬੇਹੱਦ ਸਾਫ ਆਉਂਦੀ ਹੈ। ਬਲੂਟੂਥ ਸਪੀਕਰ ਆਪਣੇ-ਆਪ ਵਾਲੀਓਮ ਅਡਜਸਟ ਕਰਦਾ ਹੈ, ਜਿਸ ਨਾਲ ਹਰ ਕਿਸੇ ਦੀ ਆਵਾਜ਼ ਤੇਜ਼ ਤੇ ਸਾਫ਼ ਸੁਣਾਈ ਦਿੰਦੀ ਹੈ।

24 ਘੰਟੇ ਦੇ ਕਾਲ ਟਾਈਮ ਦੇ ਨਾਲ ਆਉਂਦਾ ਹੈ ਸਪੀਕਰਫੋਨ

AnkerWrok Power Conf ਬਲੂਟੂਥ ਸਪੀਕਰਫੋਨ ਤੋਂ 24 ਘੰਟੇ ਦਾ ਕਾਲ ਟਾਈਮ ਮਿਲਦਾ ਹੈ। ਇਸ ’ਚ 6700mAh ਦੀ ਇਨ-ਬਿਲਟ ਬੈਟਰੀ ਦਿੱਤੀ ਗਈ ਹੈ। ਸਪੀਕਰ ਫੋਨ ’ਚ ਕਨੈਕਟੀਵਿਟੀ ਦੇ 2 ਆਪਸ਼ਨ, ਬਲੂਟੂਥ 5.0 ਅਤੇ ਯੂਐੱਸਬੀ ਪੋਰਟ ਦਿੱਤੇ ਗਏ ਹਨ। ਇਹ ਕਾਨਫਰੰਸਿੰਗ ਐਪ, ਜਿਵੇਂ ਫੇਸਟਾਈਮ, ਜੂਮ, ਸਕਾਈਪ, ਗੋ ਟੂ ਮੀਟਿੰਗ ਅਤੇ ਸਲੈਕ ਨਾਲ ਕਾਮਪੈਟੀਬਲ ਹੈ। ਇਸ ਪਾਵਰਕਾਂਫ ’ਚ ਕਈ ਬਟਨ ਦਿੱਤੇ ਗਏ ਹਨ। ਇਸ ’ਚ ਮੇਨ ਕੰਟਰੋਲ ਟਾਪ ’ਤੇ ਹੈ। ਐੱਨਈਡੀ ਲਾਈਟਸ ਇਸਦੇ ਸੰਚਾਲਨ ਨੂੰ ਸਮਝਣ ’ਚ ਮਦਦ ਕਰਦੀ ਹੈ।

ਕੈਰੀ ਕਰਨਾ ਹੈ ਆਸਾਨ

AnkerWrok Power Conf ਆਸਾਨੀ ਨਾਲ ਕੈਰੀ ਕਰਨ ਵਾਲੇ ਟ੍ਰੈਵਲ ਕੇਸ ’ਚ ਆਉਂਦਾ ਹੈ। ਹਲਕੇ ਭਾਰ ਦਾ ਕੰਪੈਕਟ ਪਾਵਰਕਾਂਫ ਬਿਜ਼ਨੈੱਸ ਟ੍ਰਿਪਸ ’ਤੇ ਲੈ ਜਾਣ ਲਈ ਬਿਲਕੁੱਲ ਪਰਫੈਕਟ ਹੈ। ਅੰਕਰਵਰਕਸ ਤਹਿਤ ਕੰਪਨੀ ਦੀ ਯੋਜਨਾ ਅਗਲੇ 3 ਮਹੀਨਿਆਂ ’ਚ 7 ਨਵੇਂ ਪ੍ਰੋਡਕਟਸ ਲਾਂਚ ਕਰਨ ਦੀ ਹੈ।

Posted By: Ramanjit Kaur