ਜੇਐੱਨਐੱਨ, ਨਵੀਂ ਦਿੱਲੀ : ਨਵਾਂ ਮੋਟਰ ਵ੍ਹੀਕਲ ਐਕਟ ਭਾਰਤ ਦੇ ਕਈ ਸੂਬਿਆਂ 'ਚ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਇਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਟ੍ਰੈਫਿਕ ਪੁਲਿਸ 10 ਗੁਣਾ ਜ਼ਿਆਦਾ ਟ੍ਰੈਫਿਕ ਚਲਾਨ ਕੱਟ ਰਹੀ ਹੈ। ਅਜਿਹੇ 'ਚ ਆਪਣੇ ਸੋਸ਼ਲ ਮੀਡੀਆ ਤੋਂ ਲੈ ਕੇ ਨਿਊਜ਼ ਤਕ 'ਤੇ Traffic Challan ਨੂੰ ਲੈ ਕੇ ਕਈ ਖ਼ਬਰਾਂ ਪੜ੍ਹੀਆਂ ਹੋਣਗੀਆਂ ਜਾਂ ਦੇਖੀਆਂ ਹੋਣਗੀਆਂ, ਪਰ ਅੱਜ ਅਸੀਂ ਤੁਹਾਨੂੰ ਅਜਿਹੀ ਖ਼ਬਰ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਇਕ ਇੰਸਪੈਕਟਰ ਨੂੰ ਖੁਦ ਦੀ ਬਾਈਕ ਦਾ ਟ੍ਰੈਫਿਕ ਚਲਾਨ ਕੱਟਣਾ ਪਿਆ। ਦਰਅਸਲ ਜਿਵੇਂ Traffic Rules ਨੂੰ ਤੋੜਨ ਤੇ Traffic Police ਵੱਲੋਂ ਆਮ ਲੋਕਾਂ ਦਾ ਚਲਾਨ ਕੱਟਿਆ ਜਾਂਦਾ ਹੈ, ਉਝ ਹੀ ਉੱਤਰ ਪ੍ਰਦੇਸ਼ ਦੇ ਰਾਇਬਰੇਲੀ 'ਚ ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਲੋਕਾਂ ਨੇ ਇੰਸਪੈਕਟਰ 'ਤੇ ਦਬਾਅ ਬਣਾਇਆ ਜਿਸ ਤੋਂ ਬਾਅਦ ਮਜਬੂਰਨ ਉਸ ਨੂੰ ਆਪਣੀ ਗੱਡੀ ਦਾ ਚਲਾਨ ਕੱਟਣਾ ਪਿਆ।

ਦਰਅਸਲ Social Media 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਰਾਇਬਰੇਲੀ ਦੇ ਕਿਵਾੜਾ ਪਿੰਡ ਦਾ ਹੈ। ਲੋਕਲ ਰਿਪੋਰਟਾਂ ਮੁਤਾਬਿਕ ਪੁਲਿਸ ਇੰਸਪੈਕਟਰ ਨੇ ਬਿਨਾਂ ਹੈਲਮਟ ਬਾਈਕ ਚਲਾਉਣ ਲਈ ਇਕ ਆਦਮੀ ਦਾ ਚਲਾਟ ਕੱਟ ਦਿੱਤਾ। ਰਿਪੋਰਟਾਂ ਮੁਤਾਬਿਕ ਬਾਈਕ ਚਲਾਨ ਦਾ ਕੁੱਲ 5000 ਰੁਪਏ ਟ੍ਰੈਫਿਕ ਚਲਾਨ ਕੱਟਿਆ, ਜਿਸ ਤੋਂ ਬਾਅਦ ਉੱਥੇ ਮੌਜੂਦ ਪਿੰਡ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਕਾਂਸਟੇਬਲ ਨਾਲ ਪੁਲਿਸ ਇੰਸਪੈਕਟਰ ਸੜਕ ਕਿਨਾਰੇ ਗੱਡੀਆਂ ਦੀ ਚੈਕਿੰਗ ਕਰ ਰਿਹਾ ਸੀ। ਇਸ ਤੋਂ ਬਾਅਦ ਜਿਵੇਂ ਹੀ ਇਨ੍ਹਾਂ ਨੇ ਬਾਈਕ ਸਵਾਰ ਆਦਮੀ ਦਾ ਚਲਾਨ ਕੱਟਿਆ, ਉੱਥੇ ਮੌਜੂਦ ਲੋਕਾਂ ਨੇ ਇੰਸਪੈਕਟਰ ਤੋਂ ਉਨ੍ਹਾਂ ਦੇ ਹੈਲਮਟ ਨੂੰ ਲੈ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਜਦੋਂ ਲੋਕਾਂ ਨੇ ਦੇਖਿਆ ਕਿ ਇੰਸਪੈਕਟਰ ਕੋਲ ਖੁਦ ਹੈਲਮਟ ਨਹੀਂ ਹੈ, ਤਾਂ ਲੋਕਾਂ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਹਾਰ ਕੇ ਪੁਲਿਸ ਇੰਸਪੈਕਟਰ ਨੂੰ ਖੁਦ ਦਾ ਚਲਾਨ ਕੱਟਣਾ ਪਿਆ।

Posted By: Amita Verma