ਪਾਸਪੋਰਟ ਦੇ ਪੁਲਿਸ ਕਲੀਅਰੈਂਸ ਸਰਟੀਫਿਕੇਟ (PCC) ਲਈ ਅਪਲਾਈ ਹੁਣ ਡਾਕਘਰ ਪਾਸਪੋਰਟ ਸੇਵਾ ਕੇਂਦਰਾਂ (POPSKs) 'ਚ ਕਰ ਸਕਦੇ ਹੋ। ਪਾਸਪੋਰਟ ਅਪਲਾਈ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਇਕ ਲਾਜ਼ਮੀ ਦਸਤਾਵੇਜ਼ ਹੈ। ਇਹ ਸਥਾਨਕ ਪੁਲਿਸ ਸਟੇਸ਼ਨ ਬਿਨੈਕਾਰ ਦੇ ਰਿਹਾਇਸ਼ੀ ਪਤੇ ਅਨੁਸਾਰ ਜਾਰੀ ਕੀਤਾ ਜਾਂਦਾ ਹੈ ਤੇ ਇਸ ਵਿਚ ਬਿਨੈਕਾਰ ਦੇ ਅਪਰਾਧਕ ਰਿਕਾਰਡ ਦੀ ਜਾਣਕਾਰੀ ਹੁੰਦੀ ਹੈ। ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਜ਼ਰੂਰਤ ਵਿਦੇਸ਼ ਵਿਚ ਨੌਕਰੀ, ਲੰਬੇ ਸਮੇਂ ਲਈ ਵੀਜ਼ਾ, ਰੈਜ਼ੀਡੈਂਸ਼ੀਅਲ ਸਟੇਟਸ ਤੇ ਇਮੀਗ੍ਰੇਸ਼ਨ ਲਈ ਇਸ ਦੀ ਲੋੜ ਪੈਂਦੀ ਹੈ।

ਆਨਲਾਈਨ ਕਰ ਸਕਦੇ ਹੋ ਅਪਲਾਈ

28 ਸਤੰਬਰ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਈ ਅਪਲਾਈ ਡਾਕਘਰ ਪਾਸਪੋਰਟ ਸੇਵਾ ਕੇਂਦਰਾਂ (POPSKs) 'ਤੇ ਆਨਲਾਈਨ ਕਰ ਸਕਦੇ ਹੋ। ਹੁਣ ਤਕ ਇਹ ਸਰਵਿਸ ਸਰਕਾਰ ਦੇ ਪਾਸਪੋਰਟ ਸੇਵਾ ਪੋਰਟਲ 'ਤੇ ਜਾਂ ਵਿਦੇਸ਼ 'ਚ ਰਹਿਣ ਵਾਲਿਆਂ ਦੇ ਮਾਮਲੇ 'ਚ ਇੰਡੀਅਨ ਅੰਬੈਸੀ ਜਾਂ ਹਾਈ ਕਮੀਸ਼ਨ ਕੋਲ ਸੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਸ ਕਦਮ ਦਾ ਉਦੇਸ਼ ਬਿਨਾਂ ਕਿਸੇ ਦੇਰੀ ਦੇ PPC ਅਪੁਆਇੰਟਮੈਂਟ ਸਲਾਟ ਬੁੱਕ ਕਰਨਾ ਹੈ।

ਵਿਦੇਸ਼ ਯਾਤਰਾ 'ਤੇ ਜਾਣ ਤੋਂ ਪਹਿਲਾਂ ਪਾਸਪੋਰਟ ਲਈ ਇੰਝ ਕਰੋ ਅਪਲਾਈ

  • ਪਾਸਪੋਰਟ ਸੇਵਾ ਆਨਲਾਈਨ ਪੋਰਟਲ 'ਤੇ ਜਾਓ।
  • ਆਪਣੇ ਲੌਗਇਨ ਕ੍ਰੈਡੇਂਸ਼ੀਅਲ ਦੀ ਵਰਤੋਂ ਕਰ ਕੇ ਆਪਣੇ ਅਕਾਊਂਟ ' ਚਲੌਗਇਨ ਕਰੋ।
  • ਸਕ੍ਰੀਨ 'ਤੇ ਉਪਲਬਧ ਅਪਲਾਈ ਫਾਰ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਿੰਕ 'ਤੇ ਕਲਿੱਕ ਕਰੋ।
  • ਜ਼ਰੂਰੀ ਜਾਣਕਾਰੀ ਦੇ ਨਾਲ ਫਾਰਮ ਭਰੋ ਤੇ ਸਬਮਿਟ 'ਤੇ ਕਲਿੱਕ ਕਰੋ।
  • ਅਪੁਆਇੰਟਮੈਂਟ ਬੁਕ ਕਰਨ ਲਈ 'Pay and Schedule Appointment' ਲਿੰਕ 'ਤੇ ਕਲਿੱਕ ਕਰੋ ਤੇ ਵਿਊ ਸੇਵਡ ਜਾਂ ਸਬਮਿਟ ਐਪਲੀਕੇਸ਼ਨ 'ਤੇ ਕਲਿੱਕ ਕਰੋ।
  • ਆਪਣੀ ਐਪਲੀਕੇਸ਼ਨ ਲਈ ਆਨਲਾਈਨ ਫੀਸ ਪੇਅ ਕਰਨ ਦੀ ਆਪਸ਼ਨ 'ਤੇ ਕਲਿੱਕ ਕਰੋ। ਡੈਬਿਟ/ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਤੇ ਹੋਰ ਤਰੀਕਿਆਂ ਦੇ ਉਪਲਬਧ ਬਦਲਾਂ ਜ਼ਰੀਏ ਫੀਸ ਨੂੰ ਆਨਲਾਈਨ ਪੇ ਕਰ ਦਿਉ।
  • ਫਿਊਚਰ ਲਈ ਰਿਸਿਪਟ ਨੂੰ ਸੇਵ ਕਰ ਦਿਉ।
  • ਹੁਣ ਪਾਸਪੋਰਟ ਸੇਵਾ ਕੇਂਦਰ (PSK) ਜਾਂ ਰੀਜਨਲ ਪਾਸਪੋਰਟ ਦਫ਼ਤਰ (RPO) 'ਤੇ ਜਾਓ, ਜਿੱਥੇ ਤੁਹਾਡੀ ਅਪੁਆਇੰਟਮੈਂਟ ਬੁੱਕ ਕੀਤੀ ਹੈ। ਇੱਥੇ ਸਾਰੇ ਜ਼ਰੂਰੀ ਦਸਤਾਵੇਜ਼ ਲਿਜਾਣਾ ਨਾ ਭੁੱਲਿਓ।

Posted By: Seema Anand