ਜੇਐੱਨਐੱਨ, ਨਵੀਂ ਦਿੱਲੀ : Poco New Year Sale ਦੀ ਸ਼ੁਰੂਆਤ ਅੱਜ ਯਾਨੀ 11 ਜਨਵਰੀ ਤੋਂ ਸ਼ੁਰੂ ਹੋਵੇਗੀ ਜੋ 14 ਜਨਵਰੀ 2021 ਤਕ ਜਾਰੀ ਰਹੇਗੀ। Poco ਦੀ ਇਸ ਸੇਲ 'ਚ ਜ਼ਬਰਦਸਤ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ। ਇਸ ਸੇਲ 'ਚ Poco C3 ਸਮਾਰਟਫੋਨ ਨੂੰ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਇਸ ਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਸਿੰਗਲ ਚਾਰਜ ਵਿਚ 2 ਦਿਨਾਂ ਤਕ ਆਰਾਮ ਨਾਲ ਇਸਤੇਮਾਲ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਫੋਨ 'ਚ 13MP ਟ੍ਰਿਪਲ ਕੈਮਰਾ ਸੈਟਅਪ ਦਿੱਤਾ ਗਿਆ ਹੈ।

ਕੀਮਤ ਤੇ ਆਫਰ

Poco C3 ਸਮਾਰਟਫੋਨ ਦੇ 3GB ਰੈਮ ਤੇ 32GB ਸਟੋਰੇਜ ਵੇਰੀਐਂਟ ਦੀ ਕੀਮਤ 6,999 ਰੁਪਏ ਹੈ। ਜਦਕਿ 4GB ਰੈਮ 64GB ਸਟੋਰੇਜ ਵੇਰੀਐਂਟ 7,999 ਰੁਪਏ 'ਚ ਆਵੇਗੀ। ਫੋਨ ਦੀ AU ਬੈਂਕ ਡੈਬਿਟ ਕਾਰਡ ਰਾਹੀਂ ਖਰੀਦ 'ਤੇ 10 ਫ਼ੀਸਦੀ ਛੋਟ ਤੇ ਵੱਧ ਤੋਂ ਵੱਧ 1,500 ਰੁਪਏ ਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ Flipkart Axis Bank ਕ੍ਰੈਡਿਟ ਕਾਰਡ 'ਤੇ 5 ਫ਼ੀਸਦੀ ਦਾ ਅਨਲਿਮਟਿਡ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਫੋਨ ਨੂੰ 1,334 ਰੁਪਏ ਹਰ ਮਹੀਨੇ ਦੀ EMI ਆਪਸ਼ਨ 'ਤੇ ਖਰੀਦਿਆ ਜਾ ਸਕੇਗਾ। ਨਾਲ ਹੀ ਫੋਨ ਦੀ ਖਰੀਦ 'ਤੇ 7,450 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ।

ਸਪੈਸੀਫਿਕੇਸ਼ਨਜ਼

Poco C3 ਸਮਾਰਟਫੋਨ ਐਂਡਰਾਇਡ 10 'ਤੇ ਧਾਰਿਤ MIUI 12 'ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ 'ਚ 6.53 ਇੰਚ ਦਾ ਫੁੱਲ ਐੱਚਡੀ ਪਲੱਸ LCD ਡਿਸਪਲੇਅ ਦਿੱਤਾ ਗਿਆ ਹੈ ਜਿਸ ਦੀ ਰੈਜ਼ੋਲਿਊਸ਼ਨ 720x1600 ਪਿਕਸਲ ਹੈ। ਨਾਲ ਹੀ ਇਸ ਡਿਵਾਈਸ ਨੂੰ ਆਕਟਾ-ਕੋਰ MediaTek Helio G35 ਦਾ ਸਪੋਰਟ ਮਿਲਿਆ ਹੈ। Poco C3 'ਚ ਟ੍ਰਿਪਲ ਰਿਅਰ ਕੈਮਰਾ ਸੈਟਅਪ ਦਿੱਤਾ ਹੈ ਜਿਸ ਵਿਚ 13MP ਦਾ ਪ੍ਰਾਇਮਰੀ ਸੈਂਸਰ, 2MP ਦਾ ਮੈਕਰੋ ਲੈਂਸ ਤੇ 2MP ਦਾ ਡੈਪਥ ਸੈਂਸਰ ਮੌਜੂਦ ਹੈ। ਨਾਲ ਹੀ ਇਸ ਫੋਨ ਦੇ ਫਰੰਟ 'ਚ 5MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 5,000 mAh ਦੀ ਬੈਟਰੀ ਦਿੱਤੀ ਗਈ ਹੈ ਜੋ 10W ਫਾਸਟ ਚਾਰਜਿੰਗ ਫੀਚਰ ਸਪੋਰਟ ਕਰਦੀ ਹੈ।

Posted By: Seema Anand