ਜੇਐੱਨਐੱਨ, ਨਵੀਂ ਦਿੱਲੀ : ਸਮਾਰਟਫੋਨ ਨਿਰਮਾਤਾ Poco ਇਸ ਸਾਲ ਨਵੇਂ ਸਮਾਰਟਫੋਨ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ ਤੇ ਯੂਜ਼ਰਜ਼ ਨੂੰ ਬੇਸਬ੍ਰੀ ਨਾਲ Poco ਸਮਾਰਟਫੋਨਜ਼ ਦਾ ਇੰਤਜ਼ਾਰ ਹੈ। ਕੰਪਨੀ ਨੇ ਅਧਿਕਾਰਿਕ ਤੌਰ 'ਤੇ ਜਾਣਕਾਰੀ ਦਿੱਤੀ ਹੈ ਕਿ Poco ਦੇ ਨਵੇਂ ਫੋਨ ਲਈ ਭਾਰਤੀ ਯੂਜ਼ਰਜ਼ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਕੰਪਨੀ ਫਰਵਰੀ 'ਚ ਨਵਾਂ ਫੋਨ ਲਾਂਚ ਕਰਨ ਵਾਲੀ ਹੈ ਜੋ ਕਿ Poco Launcher ਦੇ ਨਾਲ MIUI 'ਤੇ ਅਧਾਰਿਤ ਹੋਵੇਗਾ।

Poco India ਦੇ ਜਨਰਲ ਮੈਨੇਜਰ ਸੀ ਮਨਮੋਹਨ ਨੇ ਕੰਪਨੀ ਦੇ ਅਧਿਕਾਰਿਤ ਟਵੀਟ ਅਕਾਊਂਟ 'ਤੇ ਇਕ ਪੋਸਟ ਜਾਰੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਅਗਲੇ ਮਹੀਨੇ Poco ਦਾ ਨਵਾਂ ਸਮਾਰਟਫੋਨ ਲਾਂਚ ਕੀਤਾ ਜਾਵੇਗਾ। ਹਾਲਾਂਕਿ ਇਸ ਟਵੀਟ 'ਚ ਉਨ੍ਹਾਂ ਦਾ ਨਾਮ ਜਾਂ ਲਾਂਚ ਡੇਟ ਦੇ ਬਾਰੇ 'ਚ ਖੁਲਾਸਾ ਨਹੀਂ ਕੀਤਾ ਗਿਆ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਦਾ ਅਗਲਾ ਸਮਾਰਟਫੋਨ Poco F2 ਹੋ ਸਕਦਾ ਹੈ।

ਇਸ ਦੇ ਇਲਾਵਾ ਕੁਝ ਲੀਕਸ 'ਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਕੰਪਨੀ Poco F2 ਦੇ ਨਾਲ ਹੀ Poco X2 ਨੂੰ ਵੀ ਬਾਜ਼ਾਰ 'ਚ ਉਤਾਰ ਸਕਦੀ ਹੈ ਤੇ ਹੁਣ ਤਕ ਇਸ ਦੇ ਕਈ ਫ਼ੀਚਰਜ਼ ਲੀਕ ਹੋ ਚੁੱਕੇ ਹਨ। ਨਾਲ ਹੀ Poco X2 ਨੂੰ ਹਾਲ ਹੀ 'ਚ ਚੀਨੀ ਮਾਰਕੀਟ 'ਚ ਲਾਂਚ ਕੀਤਾ ਗਿਆ Redmi K30 ਸਮਾਰਟਫੋਨ ਦਾ ਰਿਬ੍ਰਾਂਡ ਵਰਜ਼ਨ ਵੀ ਕਿਹਾ ਜਾ ਰਿਹਾ ਹੈ।

ਹੁਣ ਤਕ ਸਾਹਮਣੇ ਆਈ ਲੀਕਸ ਦੇ ਅਨੁਸਾਰ Poco F2 ਦੋ ਵੇਰੀਐਂਟ 'ਚ ਲਾਂਚ ਹੋ ਸਕਦਾ ਹੈ। Poco F2 ਦੇ ਇਲਾਵਾ ਕੰਪਨੀ Poco F2 Lite ਨੂੰ ਵੀ ਲਾਂਚ ਕਰ ਸਕਦੀ ਹੈ ਤੇ ਇਸ ਦੇ ਕੁਝ ਫ਼ੀਚਰਜ਼ ਲੀਕ ਹੋ ਚੁੱਕੇ ਹਨ। ਹਾਲ ਹੀ 'ਚ Poco F2 Lite ਦੀ ਇਮੇਜ਼ ਲੀਕ ਹੋਈ ਸੀ ਤੇ ਇਸ ਦਾ ਡਿਜ਼ਾਈਨ ਕਾਫ਼ੀ ਹੱਦ ਤਕ Redmi K20 ਨਾਲ ਮਿਲਦਾ ਹੈ। ਫੋਨ ਨੂੰ ਸਨੈਪਡ੍ਰੈਗਨ 765 ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ 'ਚ 6 ਜੀਬੀ ਰੈਮ ਉਪਲਬਧ ਹੋ ਸਕਦੀ ਹੈ ਤੇ ਪਾਵਰ ਬੈਕਅਪ ਲਈ ਫੋਨ 'ਚ 5000 ਐੱਮਏਐੱਚ ਦੀ ਬੈਟਰੀ ਵੀ ਦਿੱਤੀ ਜਾ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਉਣ ਵਾਲੇ ਸਮਾਰਟਫੋਨ ਨੂੰ ਬਜਟ ਰੇਂਜ ਦੇ ਤਹਿਤ ਉਤਾਰ ਸਕਦੀ ਹੈ।

Posted By: Sarabjeet Kaur