ਨਵੀਂ ਦਿੱਲੀ: Xiaomi ਦੇ ਸਬ ਬਰਾਂਡ Poco ਦੇ ਪਹਿਲੇ ਸਮਾਰਟਫੋਨ Poco F1ਐੱਫ1 ਨੂੰ ਤੁਸੀਂ ਹੁਣ ਤਕ ਦੀ ਸਭ ਤੋਂ ਘੱਟ ਕੀਮਤ 'ਚ ਖਰੀਦ ਸਕਦੇ ਹੋ। Poco Days Sale ਕੰਪਨੀ ਨੇ ਅਧਿਕਾਰਕ ਵੈੱਬਸਾਈਟ ਤੋਂ ਇਲਾਵਾ ਈ-ਕਾਮਰਸ ਵੈੱਬਸਾਈਟ 'ਤੇ ਸ਼ੁਰੂ ਕੀਤੀ ਹੈ। ਇਸ ਸੇਲ 5 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 9 ਜੂਨ ਤਕ ਚੱਲੇਗੀ। ਇਸ ਸੇਲ 'ਚ ਤੁਸੀਂ Poco F1 ਨੂੰ ਸਭ ਤੋ ਘੱਟ ਕੀਮਤ 'ਤੇ ਖਰੀਦ ਸਕਦੇ ਹੋ। Poco F1 ਦੇ ਲਾਂਚ ਨੂੰ ਦੇਖਦੇ ਹੋਏ ਇਸ ਨੂੰ ਘੱਟ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਹੁਣ ਤਕ ਇਹ ਅਫ਼ਵਾਹ ਸੀ ਕਿ Redmi K20 ਨੂੰ Poco F2 ਦੇ ਨਾਂ ਤੋਂ ਲਾਂਚ ਕਰ ਸਕਦੀ ਹੈ ਪਰ ਹੁਣ ਅਜਿਹਾ ਨਹੀਂ ਹੈ। ਇਹ ਦੋਵੇਂ ਦੋ ਅਲੱਗ ਸਮਾਰਟਫੋਨ ਦੇ ਤੌਰ 'ਤੇ ਲਾਂਚ ਕੀਤੇ ਜਾਣਗੇ।

Poco F1 ਦੇ ਬੇਸ ਵੇਰਿਅੰਟ (6GB+128GB) ਨੂੰ 17,999 ਦੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਇਸ ਵੇਰਿਅੰਟ ਦੀ ਕੀਮਤ 19,999 ਰੁਪਏ ਹੈ ਅਤੇ ਇਸ 'ਤੇ 2,000 ਰੁਪਏ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਲਿਮਟਿਡ ਆਫਰ ਹੈ ਜਿਸ 'ਚ ਤੁਸੀਂ ਇਸ ਸਮਾਰਟਫੋਨ ਨੂੰ ਸਭ ਤੋਂ ਘੱਟ ਕੀਮਤ 'ਚ ਖਰੀਦ ਸਕਦੇ ਹੋ। ਇਸ ਸੇਲ 'ਚ ਤੁਸੀਂ ਇਸ ਦੇ 6GB+128GB ਵੇਰਿਅੰਟ ਨੂੰ 20,999 ਅਤੇ ਇਸ ਦੇ 8GB+256GB ਵੇਰਿਅੰਟ ਨੂੰ 28,999 ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹੋ। ਇਸ ਦੇ ਬੇਸ ਵੇਰਿਅੰਟ 'ਤੇ ਹੀ ਫਲੈਟ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਦੇ ਹੋਰ ਦੋ ਵੇਰਿਅੰਟ 'ਤੇ ਕੋਈ ਡਿਸਕਾਉਂਟ ਆਫ਼ਰ ਨਹੀਂ ਕੀਤਾ ਜਾ ਰਿਹਾ ਹੈ।

Poco F1 ਕਵਾਲਕਾਮ ਸਨੈਪਡ੍ਰੈਗਨ 845 ਚਿਪਸੈੱਟ ਪ੍ਰੋਸੈਸਰ ਨਾਲ ਆਉਣ ਵਾਲਾ ਸਭ ਤੋਂ ਸਸਤਾ ਸਮਾਰਟਫੋਨ ਹੈ। ਇਸ ਦੇ ਹੋਰ ਫੀਰਚਸ ਦੀ ਗੱਲ ਕਰੀਏ ਤਾਂ ਇਸ 'ਚ 6.18 ਇੰਚ ਦੀ ਫੁੱਲ HD ਡਿਸਪਲੇਅ ਦਿੱਤੀ ਗਈ ਹੈ। ਫੋਨ ਦੇ ਕੈਮਰੇ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਦੇ ਬੈਕ 'ਚ 12+5 MP ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਫਰੰਟ 'ਚ 20 MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਫੋਨ ਯੂਐੱਸਬੀ ਟਾਈਪ-ਸੀ ਚਾਰਜਿੰਗ ਜੈਕ ਨਾਲ ਆਉਂਦਾ ਹੈ।

Posted By: Akash Deep