ਜੇਐੱਨਐੱਨ, ਨਵੀਂ ਦਿੱਲੀ : PM Narendra Modi ਦੀਆਂ ਅਧਿਕਾਰਤ ਕਾਰਾਂ ਬਾਰੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। Narendra Modi ਜਦੋਂ ਗੁਜਰਾਤ ਦੇ ਮੁੱਖ ਮੰਤਰੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ Mahindra Scorpio ਛੱਡਣੀ ਪਈ ਤੇ ਉਨ੍ਹਾਂ ਦਾ ਅਧਿਕਾਰਤ ਕਾਰ ਬਣ ਗਈ BMW 7-Series High Security ਜਿਹੜੀ ਦੁਨੀਆ ਭਰ 'ਚ ਆਪਣੀ ਸੁਰੱਖਿਆ ਲਈ ਪਛਾਣੀ ਜਾਂਦੀ ਹੈ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ PM Modi ਨੂੰ Land Rover Range Rover ਤੇ ਪੁਰਾਣੀ ਜਨਰੇਸ਼ਨ ਦੀ Toyota Land Cruiser 'ਤੇ ਚੱਲਦੇ ਦੇਖਿਆ ਗਿਆ ਹੈ ਪਰ ਅੱਜ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਸ ਨਵੀਂ ਕਾਰ ਬਾਰੇ ਦੱਸਣ ਜਾ ਰਹੇ ਹਾਂ ਜਿਸ 'ਤੇ ਹਾਲ ਹੀ 'ਚ ਉਨ੍ਹਾਂ ਨੂੰ ਜਾਂਦਿਆਂ ਦਿਖਾਇਆ ਗਿਆ ਹੈ। ਅਸੀਂ ਤੁਹਾਨੂੰ ਇਸ ਕਾਰ ਦੀਆਂ ਸਾਰੀਆਂ ਖ਼ਾਸੀਅਤਾਂ ਤੇ ਕੀਮਤ ਬਾਰੇ ਦੱਸਣ ਜਾ ਰਹੇ ਹਾਂ। ਤਾਂ ਫਿਰ ਆਪਣੀ ਸੀਟ ਬੈਲਟ ਬੰਨ੍ਹ ਲਓ ਕਿਉਂਕਿ ਅਗਲੇ 2 ਮਿੰਟ ਤਕ ਅਸੀਂ ਤੁਹਾਨੂੰ ਨਵੀਂ ਜਨਰੇਸ਼ਨ ਵਾਲੀ Toyota Land Cruiser ਬਾਰੇ ਦੱਸਣ ਜਾ ਰਹੇ ਹਾਂ।

ਉੱਪਰ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪ੍ਰਧਾਨ ਮੰਤਰੀ ਥਾਈਲੈਂਡ ਦੀ ਆਪਣੀ ਯਾਤਰਾਂ ਤੋਂ ਭਾਰਤ ਆਉਂਦੇ ਹਨ ਤਾਂ ਉਹ ਸਿੱਧਾ ਨਵੀਂ ਜਨਰੇਸ਼ਨ ਵਾਲੀ Toyoto Land Cruiser 'ਚ ਬੈਠਦੇ ਹਨ। ਇਸ ਦੌਰਾਨ ਉਨ੍ਹਾਂ ਨਾਲ ਸੁਰੱਖਿਆ ਕਰਮੀ ਨਜ਼ਰ ਆ ਰਹੇ ਹਨ।

ਨਵੀਂ ਜਨਰੇਸ਼ਨ ਵਾਲੀ Toyota Land Cruiser ਦੀ ਐਕਸ-ਸੋਅਰੂਮ ਕੀਮਤ 1.7 ਕਰੋੜ ਰੁਪਏ ਹੈ। ਉੱਥੇ ਹੀ ਇਸ ਦੀ ਆਨ-ਰੋਡ ਕੀਮਤ 2 ਕਰੋੜ ਰੁਪਏ ਹੈ। ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ Toyota Land Cruister ਦੀ ਰੈਗੂਲਰ ਮਾਡਲ ਨਹੀਂ ਹੈ। ਇਹ ਇਕ ਆਰਮਡ ਕਾਰ ਹੈ ਯਾਨੀ ਇਸ ਕਾਰ 'ਤੇ ਗੋਲ਼ੀਆਂ ਤੇ ਬੰਬ ਦਾ ਅਸਰ ਨਹੀਂ ਹੁੰਦਾ। ਇੱਥੇ ਇਕ ਗੱਲ ਜਿਹੜੀ ਤੁਹਾਨੂੰ ਦੱਸਣੀ ਜ਼ਰੂਰੀ ਹੈ ਉਹ ਇਹ ਕਿ Toyota ਅਧਿਕਾਰਤ ਰੂਪ 'ਚ ਆਰਡਮ ਗੱਡੀਆਂ ਨਹੀਂ ਬਣਾਉਂਦੀ ਹੈ। ਜਦਕਿ, Mercedes-Benz, Land Rover ਤੇ BMW ਵਰਗੀਆਂ ਕੰਪਨੀਆਂ ਆਰਡਮ ਗੱਡੀਆਂ ਵੀ ਬਣਾਉਂਦੀਆਂ ਹਨ। ਅਜਿਹੇ ਵਿਚ ਇਹ ਸਾਫ਼ ਹੈ ਕਿ ਕਿਸੇ ਬਾਹਰੀ ਏਜੰਸੀ ਜ਼ਰੀਏ ਇਸ ਦਾ ਆਰਮਡ ਮਾਡਲ ਤਿਆਰ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਸਹੂਲਤ ਨੂੰ ਦੇਖਦੇ ਹੋਏ ਇਸ ਵਿਚ ਕਈ ਖ਼ਾਸ ਫੀਚਰ ਸ਼ਾਮਲ ਕੀਤੇ ਗਏ ਹਨ ਜਿਸ ਦੇ ਚੱਲਦੇ ਇਸ ਦੀ ਕੀਮਤ 2 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੋਵੇਗਾ। ਹਾਲਾਂਕਿ, PM Narendra Modi ਦੀ ਸੁਰੱਖਿਆ ਨੂੰ ਦੇਖਧੇ ਹੋਏ ਇਸ ਦੇ ਫੀਚਰਜ਼ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

PM Nrendra Modi ਦੀ ਨਵੀਂ ਜਨਰੇਸ਼ ਵਾਲੀ Toyota Land Cruiser 'ਚ ਪਾਵਰ ਲਈ 4.5-ਲੀਟਰ ਦਾ V8 ਲੀਟਰ ਇੰਜਣ ਦਿੱਤਾ ਗਿਆ ਹੈ। ਇਸ ਦਾ ਇੰਜਣ 262 Bhp ਦੀ ਮੈਕਸੀਮਮ ਪਾਵਰ ਤੇ 650Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 4X4 ਡਰਾਈਵ ਸਿਸਟਮ ਦਿੱਤਾ ਗਿਆ ਹੈ।

ਰਿਪੋਰਟਸ ਦੀ ਮੰਨੀਏ ਤਾੰ ਇਸ 'ਤੇ ਗਰਨੇਡ ਤੇ ਗੋਲ਼ੀਆਂ ਦਾ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਸ ਕਾਰ 'ਤੇ ਮਾਈਨਜ਼ ਦਾ ਵੀ ਕੋਈ ਅਸਰ ਨਹੀਂ ਹੋਵੇਗਾ। ਇਹ ਕਾਰਨ ਪ੍ਰਧਾਨ ਮੰਤਰੀ ਮੋਦੀ ਨੂੰ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਹਮਲੇ ਤੋਂ ਵੀ ਬਚਾਏਗੀ।

Posted By: Seema Anand