ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਕਾਲ 'ਚ ਦੇਸ਼ ਭਰ 'ਚ ਮਾਰਚ ਤੋਂ ਸਿਨੇਮਾ ਹਾਲ ਬੰਦ ਪਏ ਸਿਨੇਮਾ ਹਾਲ 'ਚ ਮੁੜ ਰੌਣਕ ਪਰਤ ਆਈ ਹੈ। 15 ਅਕਤੂਬਰ ਤੋਂ ਸਿਨੇਮਾ ਹਾਲ ਖੁੱਲ੍ਹਣ ਤੋਂ ਬਾਅਦ ਲੋਕ ਕਾਫੀ ਉਤਸ਼ਾਹਿਤ ਹਨ ਪਰ ਅਜਿਹੇ 'ਚ ਸੁਰੱਖਿਆ ਦਾ ਵੀ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਉੱਥੇ ਦੇਸ਼ ਦੀ ਲੋਕਪ੍ਰਿਅ ਈ-ਵਾਲੇਟ ਕੰਪਨੀ Paytm ਨੇ ਐਲਾਨ ਕੀਤਾ ਹੈ ਕਿ ਉਹ ਹਾਲ 'ਚ ਫਿਲਮ ਦੇਖਣ ਵਾਲੇ ਲੋਕਾਂ ਨੂੰ ਇਕ ਡਿਜੀਟਲ, ਕਾਨਟੈਕਟ ਲੈਸ ਤੇ ਸੁਰੱਖਿਅਤ ਸਿਨੇਮਾ ਦਾ ਅਨੁਭਵ ਪ੍ਰਦਾਨ ਕਰ ਰਹੀ ਹੈ। Paytm ਨੇ ਇਹ ਵੀ ਸੁਨਿਸ਼ਚਿਤ ਕੀਤਾ ਹੈ ਕਿ ਇਸ ਸੁਵਿਧਾ ਨੂੰ ਮੁਹੱਈਆ ਕਰਵਾਉਣ ਲਈ ਥਿਏਟਰ ਪ੍ਰਬੰਧਨ ਨਾਲ ਮਿਲ ਕੇ ਕੰਮ ਕਰ ਰਹੀ ਹੈ।

Paytm ਨੇ PVR Cinemas ਨਾਲ ਸਾਂਝੇਦਾਰੀ ਕੀਤੀ ਹੈ ਤੇ ਇਸ ਸਾਂਝੇਦਾਰੀ ਤਹਿਤ ਯੂਜ਼ਰਜ਼ ਦਾ ਖਾਸ ਆਫਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਤੁਸੀਂ Paytm ਨੇ PVR Cinemas ਦੀ ਇਕ ਟਿਕਟ ਖਰੀਦਦੇ ਹੋ ਤਾਂ ਤੁਹਾਨੂੰ ਦੂਜੀ ਟਿਕਟ ਬਿਲਕੁਲ ਫ੍ਰੀ ਪ੍ਰਾਪਤ ਹੋਵੇਗੀ। ਯਾਨੀ ਇਕ ਟਿਕਟ ਦੇ ਪੈਸੇ ਤੁਸੀਂ ਦੋ ਲੋਕ ਹਾਲ 'ਚ ਮੂਵੀ ਦੇਖਣ ਦਾ ਮਜ਼ਾ ਲੈ ਸਕਦੇ ਹੋ ਪਰ ਦੱਸ ਦੇਈਏ ਕਿ ਇਹ ਆਫਰ ਸਿਰਫ਼ ਲਿਮਿਟੇਡ ਸਮੇਂ ਲਈ ਉਪਲਬੱਧ ਹੋਵੇਗਾ।

ਕੰਪਨੀ ਦਾ ਕਹਿਣਾ ਹੈ ਕਿ ਉਹ ਦਰਸ਼ਕਾਂ ਨੂੰ ਸਾਰੀ ਸੁਰੱਖਿਆ ਤੇ ਕਾਨਟੈਕਟ ਲੈਸ ਉਪਾਆਂ ਨਾਲ ਸਸ਼ਕਤ ਬਣਾ ਰਹੀ ਹੈ, ਜਿਸ 'ਚ Mini App Store ਤੋਂ ਲੈ ਕੇ ਅਭਿਨਵ ਸੁਵਿਧਾਵਾਂ ਨੂੰ ਸ਼ਾਮਲ ਕਰਨ ਤੇ ਸਾਰਿਆਂ ਨੂੰ ਵਾਪਸ ਸਿਨੇਮਾ ਘਰਾਂ 'ਚ ਲਿਆਉਣ ਲਈ ਆਤਮ ਵਿਸ਼ਵਾਸ ਪੈਦਾ ਕਰਨਾ ਸ਼ਾਮਲ ਹੈ। ਜਦਕਿ Mini App Store ਦਾ ਇਸਤੇਮਾਲ ਕੈਬ ਬੁੱਕ ਕਰਨ ਜਾਂ ਟੂ-ਵ੍ਹੀਲਰ ਕਿਰਾਏ 'ਤੇ ਲੈਣ ਲਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ Paytm Wallet ਤੇ Paytm UPI ਦਾ ਇਸਤੇਮਾਲ ਕਰ ਕੇ ਸਿਨੇਮਾ ਹਾਲ 'ਚ ਰਿਫ੍ਰੈਸ਼ਮੈਂਟ ਖਰੀਦਿਆ ਜਾ ਸਕਦਾ ਹੈ, ਇਹ ਪੂਰੀ ਤਰ੍ਹਾਂ ਨਾਲ ਕੈਸ਼ਲੈਸ ਐਕਸਪੀਰਿਅੰਸ ਹੋਵੇਗਾ।

Posted By: Amita Verma