ਨਵੀਂ ਦਿੱਲੀ : ਮੋਬਾਈਲ ਵਾਲੇਟ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ Paytm ਨੇ Amazon Prime ਅਤੇ Flipkart Plus ਦੀ ਤਰਜ਼ 'ਤੇ Paytm First ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਜ਼ਰੀਏ ਯੂਜ਼ਰਜ਼ ਨੂੰ ਇਕ ਪ੍ਰੀਮੀਅਰ ਸਬਸਕ੍ਰਿਪਸ਼ਨ ਬੇਸਡ ਰਿਵਾਰਡ ਅਤੇ ਲਾਇਲਟੀ ਦਾ ਲਾਭ ਮਿਲੇਗਾ। ਇਸ ਵਿਚ ਯੂਜ਼ਰਜ਼ ਨੂੰ ਫੂਡ, ਟ੍ਰੈਵਲ ਅਤੇ ਇੰਟਰਟੇਨਮੈਂਟ ਦਾ ਇਸਤੇਮਾਲ ਕਰਨ 'ਤੇ ਕੈਸ਼ਬੈਕ ਵਰਗੇ ਫਾਇਦੇ ਦਿੱਤੇ ਜਾਣਗੇ। ਆਓ, ਜਾਣੇ ਹਾਂ Paytm First ਨਾਲ ਜੁੜੀ ਹਰ ਗੱਲ...

Paytm First ਲਈ ਕਿੰਨਾ ਹੋਵੇਗਾ ਸਬਸਕ੍ਰਿਪਸ਼ਨ ਚਾਰਜ

Paytm First ਸੇਵਾ ਲੈਣ ਵਾਲੇ ਯੂਜ਼ਰਜ਼ ਨੂੰ ਇਕ ਸਾਲ ਲਈ 750 ਰੁਪਏ ਭੁਗਤਾਨ ਕਰਨਾ ਪਵੇਗਾ। ਇਸ ਸੇਵਾ ਨੂੰ ਸਬਸਕ੍ਰਾਈਵ ਕਰਨ ਵਾਲੇ ਪਹਿਲੇ 1500 ਗਾਹਕਾਂ ਨੂੰ 100 ਰੁਪਏ ਦਾ ਕੈਸ਼ਬੈਕ ਮਿਲੇਗਾ ਯਾਨਿ ਕਿ ਉਨ੍ਹਾਂ ਨੂੰ 650 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਹਾਲਾਂਕਿ, ਇਹ ਆਫਰ ਸਿਰਫ਼ ਸੀਮਤ ਸਮੇਂ ਲਈ ਦਿੱਤਾ ਗਿਆ ਹੈ। Amazon Prime ਦਾ ਈਅਰਲੀ ਸਬਸਕ੍ਰਿਪਸ਼ਨ ਚਾਰਜ 999 ਰੁਪਏ ਹੈ।

ਕੰਪਨੀ ਨੇ ਪ੍ਰੈੱਸ ਸਟੇਟਮੈਂਟ ਵਿਚ ਕਿਹਾ, 'ਅਸੀਂ ਆਪਣੇ ਯੂਜ਼ਰਜ਼ ਲਈ ਪ੍ਰੀਮਿਅਮ ਸਬਸਕ੍ਰਿਪਸ਼ਨ ਬੇਸਡ ਰਿਵਾਰਡ ਅਤੇ ਲਾਇਲਟੀ ਪ੍ਰੋਗਰਾਮ ਪੇਟੀਐੱਮ ਫਰਸਟ ਲਾਂਚ ਕਰਨ ਲਈ ਬੇਹੱਦ ਉਤਸ਼ਾਹਤ ਹੈ। ਇੱਥੇ ਅਸੀਂ ਆਪਣੇ ਨਿਯਮਤ ਆਫਰਾਂ ਤੋਂ ਵੀ ਜ਼ਿਆਦਾ ਲਾਭ ਦੇ ਰਹੇ ਹਾਂ।'

Posted By: Seema Anand