ਜੇਐੱਨਐੱਨ, ਨਵੀਂ ਦਿੱਲੀ : ਜਿਵੇਂ-ਜਿਵੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ ਤਿਵੇਂ-ਤਿਵੇਂ ਇਸ ਦੇ ਬਦਲ ਵਜੋਂ ਇਲੈਕਟ੍ਰਿਕ ਕਾਰਾਂ ਦੀ ਡਿਮਾਂਡ ਵਧਦੀ ਜਾ ਰਹੀ ਹੈ। ਜੇਕਰ ਗੱਲ ਐਨਰਜੀ ਬਚਾਉਣ ਦੀ ਹੋਵੇ ਤਾਂ ਇਲੈਕਟ੍ਰੌਨਿਕ ਕਾਰ ਦੇ ਇਸਤੇਮਾਲ ਨਾਲ ਕਾਫ਼ੀ ਐਨਰਜੀ ਬਚਾਈ ਜਾ ਸਕਦੀ ਹੈ ਤੇ ਵਾਤਾਵਰਨ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਹੁਣ ਫਰਵਰੀ 2020 'ਚ Auto Expo 2020 ਹੋਣ ਵਾਲਾ ਹੈ, ਜਿਸ ਵਿਚ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਨੂੰ ਸ਼ੋਅਕੇਜ਼ ਕੀਤਾ ਜਾਵੇਗਾ। ਚੀਨ ਦੀ ਮੰਨੀ-ਪ੍ਰਮੰਨੀ ਆਟੋਮੋਬਾਈਲ ਕੰਪਨੀ Great Wall Motors (GWM) ਆਪਣੀ ਇਲੈਕਟ੍ਰਿਕ ਕਾਰ Ora R1 ਨੂੰ ਭਾਰਤ 'ਚ ਲਿਆ ਰਿਹਾ ਹੈ।

ਪਾਵਰ ਤੇ ਸਪੈਸੀਫਿਕੇਸ਼ਨਜ਼

ਪਾਵਰ ਤੇ ਸਪੈਸੀਫਿਕੇਸ਼ਨਜ਼ ਦੀ ਗੱਲ ਕੀਤੀ ਜਾਵੇ ਤਾਂ Ora R1 'ਚ 35 ਕਿੱਲੋਵਾਟ ਦੀ ਮੋਟਰ ਦਿੱਤੀ ਗਈ ਹੈ। ਰੇਂਜ ਦੀ ਗੱਲ ਕੀਤੀ ਜਾਵੇ ਤਾਂ Ora R1 ਇਕ ਵਾਰ ਚਾਰਜ ਹੋ ਕੇ 351 km ਦੀ ਦੂਰੀ ਤੈਅ ਕਰ ਸਕਦੀ ਹੈ। ਕੰਪਨੀ ਇਸ ਕਾਰ ਨਾਲ 3 ਸਾਲ ਜਾਂ 1.20 ਲੱਖ km ਲਈ ਤੇ 8 ਸਾਲ ਜਾਂ 1.50 ਲੱਖ km ਲਈ ਮੁਫ਼ਤ ਸਰਵੀਸਿੰਗ ਮੁਹੱਈਆ ਕਰਵਾਏਗੀ।

ਕੀਮਤ

ਕੀਮਤ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਬਾਜ਼ਾਰ 'ਚ Ora R1 ਦੀ ਅਨੁਮਾਨਤ ਕੀਮਤ 6.23 ਲੱਖ ਰੁਪਏ ਤੋਂ 8 ਰੁਪਏ ਦੇ ਕਰੀਬ ਹੋ ਸਕਦੀ ਹੈ। ਭਾਰਤ 'ਚ ਸਰਕਾਰ ਇਲੈਕਟ੍ਰਿਕ ਕਾਰਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ ਤਾਂ ਜੋ ਲੋਕ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਜਗ੍ਹਾ ਇਲੈਕਟ੍ਰਿਕ ਵਾਹਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ। ਇਸ ਕਾਰਨ ਸਰਕਾਰ ਇਲੈਕਟ੍ਰਿਕ ਕਾਰਾਂ ਦੀ ਖਰੀਦ 'ਤੇ ਸਬਸਿਡੀ ਵੀ ਦੇ ਰਹੀ ਹੈ।

ਗ੍ਰੇਟ ਵਾਲ ਮੋਟਰਜ਼ ਆਪਣੇ ORA ਬ੍ਰਾਂਡ ਤਹਿਤ ਤਿੰਨ ਇਲੈਕਟ੍ਰਿਕ ਕਾਰਾਂ R1, R2 and iQ ਵੇਚਦੀ ਹੈ। ਇਸ ਦੇ ਨਾਲ ਹੀ Ora R1 ਆਰਟੀਫਿਸ਼ੀਅਲ ਇੰਟੈਲੀਜੈਂਸ ਫੀਚਰ ਨਾਲ ਲੈਸ ਹੋ ਕੇ ਆਵੇਗੀ ਤੇ ਨਾਲ ਹੀ ਕੁਨੈਕਟੀਵਿਟੀ ਫੀਚਰ ਵੀ ਦਿੱਤੀ ਜਾਵੇਗੀ। ਇਸ ਕਾਰ ਦਾ ਮਾਲਕ ਕਾਰ ਨੂੰ 'Helo, Ora' ਬੋਲ ਕੇ ਚਾਲੂ ਕਰ ਸਕਦਾ ਹੈ।

Posted By: Seema Anand