ਨਵੀਂ ਦਿੱਲੀ : ਸਮਾਰਟਫੋਨ 'ਚ ਇਨੋਵੇਸ਼ਨ ਇਕ ਮਹੱਤਵਪੂਰਨ ਐਲੀਮੈਂਟ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸਮਾਰਟਪੋਨ ਬਣਾਉਣ ਵਾਲੀ ਕੰਪਨੀਆਂ ਆਪਣੇ ਯੂਜ਼ਰਜ਼ ਨੂੰ ਕੁਝ ਨਵਾਂ ਦੇਣ ਲਈ ਲਗਾਤਾਰ ਮਿਹਨਤ ਕਰ ਰਹੀਆਂ ਹਨ। ਇਨੋਵੇਸ਼ਨ ਦੀ ਗੱਲ ਕਰੀਏ ਤਾਂ ਦਿੱਗਜ ਸਮਾਰਟਫੋਨ ਕੰਪਨੀ OPPO ਹਮੇਸ਼ਾ ਹੀ ਅੱਗੇ ਰਹੀ ਹੈ। ਗੱਲ ਭਾਵੇਂ ਡਿਜ਼ਾਇਨ ਦੀ ਹੋਵੇ, ਕੈਮਰੇ ਦੀ ਜਾਂ ਫਿਰ ਫ਼ੀਚਰ ਦੀ OPPO ਨੇ ਹਮੇਸ਼ਾ ਖ਼ੁਦ ਨੂੰ ਸਾਬਤ ਕੀਤਾ ਹੈ ਤੇ ਆਪਣੇ ਯੂਜ਼ਰਜ਼ ਨੂੰ ਆਪਣੀ ਬੈਸਟ ਦੇਣ ਦੀ ਕੋਸ਼ਿਸ਼ ਕੀਤਾ ਹੈ। ਹੁਣ ਨਵੇਂ Reno ਨੂੰ ਹੀ ਲੈ ਲਓ, ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਵੀ ਇਨੋਵੇਸ਼ਨ ਦੇ ਮਾਮਲੇ 'ਚ OPPO ਦੇ ਪਿਛਲੇ ਸਮਾਰਟਫੋਨ ਦੀ ਤਰ੍ਹਾਂ ਹੀ ਇਕ ਜ਼ਬਰਦਸਤ ਫੋਨ ਹੇਵੇਗਾ।

Reliance Digital Sale 2019 : ਕੰਪਨੀ ਦੀ Blockbuster Sale 'ਚ AC ਨਾਲ ਫਰਿੱਜ ਮੁਫ਼ਤ


ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਭਾਰਤ 'ਚ ਦੀਵਾਲੀ ਤੋਂ ਪਹਿਲਾਂ ਲਾਂਚ ਹੋਵੇਗਾ, ਪਰ ਯੂਜ਼ਰਜ਼ ਹੁਣ ਤੋਂ ਹੀ ਇਸ ਸਮਾਰਟਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤ OPPO ਦੇ ਲਈ ਕਿੰਨਾ ਖ਼ਾਸ ਹੈ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ Reno ਦੇ ਇਸ ਨਵੇਂ ਮਾਡਲ ਨੂੰ ਕਿਸੇ ਵੀ ਦੇਸ਼ ਤੋਂ ਪਹਿਲਾਂ ਭਾਰਤ 'ਚ ਲਾਂਚ ਕੀਤਾ ਜਾਵੇਗਾ।

Posted By: Sarabjeet Kaur