ਨਵੀਂ ਦਿੱਲੀ, ਟੈੱਕ ਡੈਸਕ : Samsung ਨੇ ਪਿਛਲੇ ਦਿਨਾਂ ਤੋਂ ਹੀ ਭਾਰਤੀ ਬਾਜ਼ਾਰ 'ਚ ਆਪਣਾ ਪਾਵਰਫੁੱਲ ਸਮਾਰਟਫੋਨ Galaxy F62 ਲਾਂਚ ਕੀਤਾ ਸੀ। ਜਿਸ 'ਚ 7000mAh ਦੀ ਦਮਦਾਰ ਬੈਟਰੀ ਨਾਲ ਕਈ ਸ਼ਾਨਦਾਰ ਫੀਚਰਜ਼ ਦੀ ਸਹੂਲਤ ਦਿੱਤੀ ਹੈ। ਦੂਜੇ ਪਾਸੇ ਹੁਣ ਕੰਪਨੀ ਨੇ ਇਸ ਸਮਾਰਟਫੋਨ ਨਾਲ ਆਕਰਸ਼ਕ ਆਫਰਜ਼ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਯੂਜ਼ਰਜ਼ ਇਸ ਦੇ ਮੌਜੂਦਾ ਕੀਮਤ ਦੀ ਤੁਲਨਾ 'ਚ ਬੇਹੱਦ ਹੀ ਘੱਟ ਕੀਮਤ 'ਚ ਖਰੀਦ ਸਕਦੇ ਹੋ। ਆਓ ਜਾਣਦੇ ਹਾਂ Samsung Galaxy F62 'ਤੇ ਮਿਲਣ ਵਾਲੇ ਆਫਰਜ਼ ਤੇ ਇਸ ਦੇ ਸਪੈਸੀਫਿਕੇਸ਼ਨ ਬਾਰੇ...


ਮਿਲੇਗਾ 2500 ਰੁਪਏ ਦਾ ਇੰਸਟੈਂਟ ਕੈਸ਼ਬੈਕ


Samsung ਨੇ ਆਪਣੇ ਆਧਿਕਾਰਤ ਟਵਿੱਟਰ ਅਕਾਊਂਟ 'ਤੇ Samsung Galaxy F62 'ਤੇ ਮਿਲਣ ਵਾਲੇ ਆਫਰਜ਼ ਦਾ ਐਲਾਨ ਕੀਤਾ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਇਸ ਸਮਾਰਟਫੋਨ ਦੀ ਖਰੀਦਦਾਰੀ 'ਤੇ ਯੂਜ਼ਰਜ਼ 2500 ਰੁਪਏ ਦਾ ਇੰਸਟੈਂਟ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ ਪਰ ਇਸ ਕੈਸ਼ਬੈਕ ਦਾ ਲਾਭ ਸਿਰਫ਼ ਉਹੀ ਯੂਜ਼ਰਜ਼ ਚੁੱਕ ਸਕਦੇ ਹਨ ਜੋ ICICI ਬੈਂਕ ਕਾਰਡ ਦੀ ਵਰਤੋਂ ਈਐਮਆਈ 'ਤੇ ਸਮਾਰਟਫੋਨ ਖਰੀਦ ਰਹੇ ਹਨ।

Samsung Galaxy F62 ਦੀ ਕੀਮਤ

Samsung Galaxy F62 ਨੂੰ ਭਾਰਤ 'ਚ 23,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ ਪਰ ਇਸ 'ਤੇ ਮਿਲਣ ਵਾਲੇ 2500 ਰੁਪਏ ਦੇ ਇੰਸਟੈਂਟ ਕੈਸ਼ਬੈਕ ਦਾ ਲਾਭ ਉਠਾ ਕੇ ਇਸ ਸਮਾਰਟਫੋਨ ਨੂੰ ਸਿਰਫ਼ 21499 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਰਦੇ ਹੋ। ਇਹ ਸਮਾਰਟਫੋਨ 6GB ਰੈਮ 128GB ਸਟੋਰੇਜ ਤੇ 8GB ਰੈਮ 12GB ਸਟੋਰੇਜ 'ਚ ਉਪਲਬਧ ਹੈ। ਇਸ ਨੂੰ ਤਿੰਨ ਕਲਰ ਆਪਸ਼ਨ ਲੇਜਰ ਗ੍ਰੀਨ, ਬਲੂ ਤੇ ਗ੍ਰੇ 'ਚ ਖਰੀਦਿਆ ਜਾ ਸਕਦਾ ਹੈ।

Posted By: Ravneet Kaur