ਨਵੀਂ ਦਿੱਲੀ, ਟੈਕ ਡੈਸਕ : Oppo ਦੇ ਆਉਣ ਵਾਲੇ ਸਮਾਰਟਫੋਨ Oppo Reno 6 ਦੇ ਲਾਂਚ ਹੋਣ ਦੀ ਚਰਚਾ ਹੈ। ਇਸ ਦੌਰਾਨ ਕੰਪਨੀ ਦਾ ਇਕ ਡਿਵਾਈਸ ਚੀਨ ਦੀ 3C ਸਰਟੀਫਿਕੇਸ਼ਨ ਵੈਬਸਾਈਟ 'ਤੇ ਦੇਖਿਆ ਗਿਆ ਹੈ, ਜਿਥੋਂ ਇਸ ਦੇ ਕੁਝ ਫੀਚਰਜ਼ ਦੀ ਜਾਣਕਾਰੀ ਮਿਲਦੀ ਹੈ। ਇਸ ਲਿਸਟਿੰਗ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਡਿਵਾਈਸ Oppo Reno 6 ਹੋਵੇਗਾ। ਆਓ ਜਾਣਦੇ ਹਾਂ ਇਸ ਆਉਣ ਵਾਲੇ ਸਮਾਰਟਫੋਨ ਬਾਰੇ...

ਗਿਜ਼ਮੋਚਾਈਨਾ ਦੀ ਰਿਪੋਰਟ ਅਨੁਸਾਰ, ਆਉਣ ਵਾਲਾ Oppo Reno 6 PEQM00 ਮਾਡਲ ਨੰਬਰ ਦੇ ਨਾਲ 3C ਸਰਟੀਫਿਕੇਸ਼ਨ ਵੈਬਸਾਈਟ 'ਤੇ ਸੂਚੀਬੱਧ ਹੈ। ਲਿਸਟਿੰਗ ਦੇ ਅਨੁਸਾਰ, ਇਹ ਡਿਵਾਈਸ 5 ਜੀ ਕਨੈਕਟੀਵਿਟੀ ਦੇ ਨਾਲ ਆਵੇਗਾ। ਇਸ ਦੇ ਨਾਲ 65 ਡਬਲਯੂ ਚਾਰਜਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਹੋਰ ਰਿਪੋਰਟਾਂ ਦੇ ਅਨੁਸਾਰ, PEQM00 ਮਾਡਲ ਨੰਬਰ ਵਾਲੇ ਫੋਨ ਵਿਚ ਮੀਡੀਆਟੈਕ ਡਾਈਮੈਂਸਿਟੀ ਪ੍ਰੋਸੈਸਰ, 12 ਜੀਬੀ ਰੈਮ, 6.43 ਇੰਚ ਓਐਲਈਡੀ ਸਕਰੀਨ ਅਤੇ 4,400 ਐਮਏਐਚ ਬੈਟਰੀ ਦਿੱਤੇ ਜਾਣ ਦੀ ਉਮੀਦ ਹੈ।

ਓਪੋ ਨੇ ਆਉਣ ਵਾਲੇ ਓਪੋ ਰੇਨੋ 6 ਦੇ ਲਾਂਚਿੰਗ, ਕੀਮਤ ਜਾਂ ਫੀਚਰ ਦੇ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਜੇਕਰ ਲੀਕਸ ਦੀ ਮੰਨੀਏ ਤਾਂ ਇਹ ਆਉਣ ਵਾਲਾ ਸਮਾਰਟਫੋਨ ਅਗਸਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਦੀ ਕੀਮਤ ਪ੍ਰੀਮੀਅਮ ਸੀਮਾ ਵਿਚ ਰੱਖੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਓਪੋ ਨੇ ਕਿਫਾਇਤੀ 5G ਫੋਨ Oppo A53s ਨੂੰ ਭਾਰਤ 'ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 14,990 ਰੁਪਏ ਹੈ। Oppo A53s 5G ਸਮਾਰਟਫੋਨ 'ਚ 6.52 ਇੰਚ ਦਾ ਐਚਡੀ ਪਲੱਸ ਡਿਸਪਲੇਅ ਹੈ। ਫੋਨ ਵਿਚ ਆਕਟਾ-ਕੋਰ ਮੀਡੀਆਟੈਕ ਡਾਈਮੈਂਸਿਟੀ 700 ਪ੍ਰੋਸੈਸਰ ਅਤੇ ਇਕ 5,000 ਐਮਏਐਚ ਦੀ ਬੈਟਰੀ ਹੈ।

ਇਸ ਤੋਂ ਇਲਾਵਾ ਯੂਜ਼ਰਜ਼ ਨੂੰ Oppo A53s ਸਮਾਰਟਫੋਨ ਦੇ ਫਰੰਟ 'ਤੇ 8 ਐਮਪੀ ਕੈਮਰਾ ਮਿਲੇਗਾ। ਜਦਕਿ ਇਸਦੇ ਰਿਅਰ ਵਿਚ 13 ਐਮਪੀ ਪ੍ਰਾਇਮਰੀ ਕੈਮਰਾ, 2 ਐਮਪੀ ਦਾ ਡੈਪਥ ਸੈਂਸਰ ਅਤੇ 2 ਐਮਪੀ ਮਾਇਕ੍ਰੋ ਲੈਂਜ਼ ਦਿੱਤਾ ਗਿਆ ਹੈ।

Posted By: Sunil Thapa