ਜੇਐੱਨਐੱਨ, ਨਵੀਂ ਦਿੱਲੀ : Oppo ਨੇ ਪਿਛਲੇ ਮਹੀਨੇ ਹੀ ਭਾਰਤ 'ਚ ਆਪਣੇ ਸਮਾਰਟਫੋਨ Reno4 Pro ਨੂੰ ਲਾਂਚ ਕੀਤਾ ਸੀ ਤੇ ਲਾਂਚ ਦੇ ਨਾਲ ਹੀ ਇਸ ਦੀ ਸੇਲ ਡਿਟੇਲ ਵੀ ਸ਼ੇਅਰ ਕੀਤੀ ਸੀ। ਜੇ ਤੁਸੀਂ ਇਸ ਸਮਾਰਟਫੋਨ ਨੂੰ ਖ਼ਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਨੂੰ ਇਹ ਇੰਤਜ਼ਾਰ ਖ਼ਤਮ ਹੋ ਜਾਵੇਗਾ। ਕਿਉਂਕਿ Oppo Reno4 Pro ਭਾਰਤ 'ਚ ਅੱਜ ਪਹਿਲੀ ਵਾਰ ਸੇਲ ਲਈ ਉਪਲਬਧ ਕਰਵਾਇਆ ਜਾਵੇਗਾ। ਇਸ ਨੂੰ Flipkart ਤੇ Amazon India ਦੋਵੇਂ ਵੈੱਬਸਾਈਟ ਤੋਂ ਖ਼ਰੀਦ ਸਕਦੇ ਹੋ।

Oppo Reno4 Pro ਦੀ ਕੀਮਤ ਤੇ ਆਫ਼ਰ

Oppo Reno4 Pro ਨੂੰ ਇੰਡੀਅਨ ਮਾਰਕੀਟ 'ਚ ਇਕ ਹੀ ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ ਤੇ ਇਸ ਦੀ ਕੀਮਤ 34,990 ਰੁਪਏ ਹੈ। ਲਾਂਚ ਦੇ ਨਾਲ ਹੀ ਇਹ ਸਮਾਰਟਫੋਨ ਪ੍ਰੀ-ਬੁਕਿੰਗ ਲਈ ਉਪਲਬਧ ਹੋ ਗਿਆ ਸੀ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ ਕਈ ਆਕਰਸ਼ਿਤ ਆਫ਼ਰਜ਼ ਦੀ ਵੀ ਸੁਵਿਧਾ ਦਿੱਤੀ ਜਾ ਰਹੀ ਹੈ। ਇਹ ਸਮਾਰਟਫੋਨ ਸਟੇਰੀ ਨਾਈਟ ਤੇ ਸਲਿਲੀ ਵਾਈਟ ਕਲਰ ਆਪਸ਼ਨ 'ਚ ਉਪਲਬਧ ਹੋਵੇਗਾ।


Oppo Reno4 Pro ਦੇ ਨਾਲ ਮਿਲਣ ਵਾਲੇ ਆਫ਼ਰਜ਼ ਦੀ ਗੱਲ ਕਰੀਏ ਤਾਂ ਯੂਜ਼ਰਜ਼ ਨੂੰ ਨੋ ਕੋਸਟ ਈਐੱਮਆਈ ਦੀ ਸੁਵਿਧਾ ਮਿਲੇਗੀ। ਨਾਲ ਹੀ Jio ਕਸਟਮਰਜ਼ 349 ਰੁਪਏ ਦੇ ਰਿਚਾਰਜ 'ਤੇ 10,000 ਰੁਪਏ ਦੇ ਫ਼ਾਇਦੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਦੇ ਇਲਾਵਾ ਸਮਾਰਟਫੋਨ ਨੂੰ ਐਕਸੇਂਜ ਆਫ਼ਰ 'ਚ ਵੀ ਖ਼ਰੀਦਣ ਦਾ ਮੌਕਾ ਮਿਲੇਗਾ। ਜੋ ਯੂਜ਼ਰਜ਼ ਇਸ ਸਮਾਰਟਫੋਨ ਨੂੰ 5 ਅਗਸਤ ਤੋਂ 7 ਅਗਸਤ ਦੌਰਾਨ ਖ਼ਰੀਦਣਗੇ, ਉਨ੍ਹਾਂ ਨੇ Oppo smartwatch 'ਤੇ 2,000 ਰੁਪਏ ਦਾ ਡਿਸਕਾਊਂਟ ਮਿਲੇਗਾ। ਦੱਸ ਦਈਏ ਕਿ Oppo smartwatch ਭਾਰਤ 'ਚ 10 ਅਗਸਤ ਨੂੰ ਸੇਲ ਲਈ ਆਵੇਗਾ।

Oppo Reno4 Pro 'ਚ 8 ਜੀਬੀ ਰੈਮ ਤੇ 128 ਜੀਬੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਜਿਸ ਨਾਲ ਯੂਜ਼ਰਜ਼ ਐਕਸਪੈਂਡ ਵੀ ਕਰ ਸਕਦੇ ਹਨ। ਇਸ 'ਚ 6.5 ਇੰਚ ਦੀ ਡਿਸਪੇਅ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ ਕਵਾਡ ਰੀਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਸੈਂਸਰ 48MP ਦਾ ਹੈ। ਜਦਕਿ 8 ਐੱਮਬੀ ਦਾ ਅਲਟਰਾ ਵਾਈਡ ਲੈਂਜ਼ 2 ਐੱਮਪੀ ਨੂੰ ਮੋਨੋ ਕ੍ਰੋਮ ਲੈਂਜ਼ ਤੇ ਮੌਜੂਦ ਹੈ। ਇਸ ਦੇ ਇਲਾਵਾ ਸੈਲਫੀ ਲਈ ਇਸ 'ਚ 32 ਐੱਮਪੀ ਦਾ ਫਰੰਟ ਕੈਮਰਾ ਉਪਲਬਧ ਹੈ।

Posted By: Sarabjeet Kaur