ਨਵੀਂ ਦਿੱਲੀ : Oppo Reno Ace ਸਮਾਰਟਫੋਨ ਨੂੰ ਲੈ ਕੇ ਹੁਣ ਤਕ ਕਈ ਲੀਕਸ ਤੇ ਜਾਣਕਾਰੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਲੀਕਸ ਅਨੁਸਾਰ ਇਸ ਫੋਨ 'ਚ ਖ਼ਾਸ ਫ਼ੀਚਰ ਦੇ ਤੌਰ 'ਤੇ 65W SuperVOOC Flash Charge ਸਪੋਰਟ ਦਿੱਤਾ ਜਾਵੇਗਾ ਜੋ ਕਿ ਸਿਰਫ਼ 26 ਮਿੰਟਾਂ 'ਚ ਬੈਟਰੀ ਨੂੰ ਫੁੱਲ ਚਾਰਜ ਕਰ ਸਕਦਾ ਹੈ। ਇਹ ਫੋਨ ਚੀਨ 'ਚ 10 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਇਕ ਦਿਨ ਪਹਿਲਾਂ ਫੋਨ ਦੀ ਕੀਮਤ ਨਾਲ ਜੁੜੀ ਲੀਕ ਸਾਹਮਣੇ ਆਈ ਹੈ। ਜਿਸ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਕੰਪਨੀ ਚੀਨ 'ਚ ਇਸ ਫੋਨ ਨੂੰ ਤਿੰਨ ਵੇਰੀਐਂਟ 'ਚ ਲਾਂਚ ਕਰੇਗੀ।

Weibo ਦੀ ਰਿਪੋਰਟ ਅਨੁਸਾਰ Oppo Reno Ace ਤਿੰਨ ਸਟੋਰੇਜ ਵੇਰੀਐਂਟ 'ਚ ਦਸਤਕ ਦੇਵੇਗਾ। ਜਿਸ 'ਚ 8GB + 128GB ਮਾਡਲ ਦੀ ਕੀਮਤ 3,699 Yuan ਲਗਪਗ 36,865 ਹੋਵੇਗੀ। 8GB + 256GB ਮਾਡਲ ਦੀ ਕੀਮਤ 3,999 Yuan ਕਰੀਬ 39,855 ਤੇ 12GB + 256GB ਸਟੋਰੇਜ ਵੇਰੀਐਂਟ ਦੀ ਕੀਮਤ 4,499 Yuan ਲਗਪਗ 44,838 ਰੁਪਏ ਹੋਵੇਗੀ।

ਇਸ ਦੇ ਇਲਾਵਾ Oppo ਦੇ ਵਾਈਸ ਪ੍ਰੈਜ਼ੀਡੈਂਟ Brian Shen ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ Oppo Reno Ace ਦਾ Gundam Edition ਵੀ ਪੇਸ਼ ਕਰੇਗੀ। ਜਿਸ 'ਚ ਖ਼ਾਸ ਫੀਚਰ ਦੇ ਤੌਰ 'ਤੇ 90Hz ਡਿਸਪਲੇਅ ਉਪਲਬਧ ਹੋਵੇਗੀ।

Posted By: Sarabjeet Kaur