ਨਵੀਂ ਦਿੱਲੀ, ਟੈਕ ਡੈਸਕ : Oppo ਵੱਲੋਂ ਨਵੇਂ ਆਪਰੇਟਿੰਗ ਸਿਸਟਮ ColorOS 11 ਨੂੰ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ Oppo find X2 'ਚ ColorOS 11 ਦਾ ਸਪੋਰਟ ਦਿੱਤਾ ਗਿਆ ਹੈ, ਜੋ Android 11 ਬੇਸਡ ਹੋਵੇਗਾ। ColorOS 11 ਦੇ ਆਉਣ ਨਾਲ ਫੋਨ 'ਚ ਕਈ ਕੂਲ ਨਿਊ ਫੀਚਰ ਮਿਲਣਗੇ। ਨਾਲ ਹੀ ਫੋਨ 'ਚ ਨਵੇਂ ਕਸਟਮਾਈਜ ਫੀਚਰ ਅਤੇ ਨਵਾਂ UI ਮਿਲੇਗਾ। ColorOS 11 ਨੂੰ ਮੌਜੂਦਾ ਸਮੇਂ 'ਚ Oppo Find X2, Find X2 Pro, Reno 3 ਅਤੇ

Reno 3 Pro 'ਚ ਰੋਲਆਊਟ ਕੀਤਾ ਗਿਆ ਹੈ। ਨਵੇਂ ਅਪਡੇਟ ਨਾਲ ਫੋਨ 'ਚ ਕਨਵਰਸੇਸ਼ਨ ਬਬਲ, ਬਿਲਡ—ਇਨ ਸਕਰੀਨ ਰਿਕਾਰਡਿੰਗ ਕਾਲ ਸਕ੍ਰੀਨਿੰਗ ਸਪੋਰਟ ਜਿਹੇ ਫੀਚਰ ਮਿਲਣਗੇ।

ਸਕਰੀਨ ਰਿਕਾਰਡਿੰਗ

ColorOS 'ਚ ਸਕਰੀਨ ਰਿਕਾਰਡਿੰਗ ਦਾ ਆਪਸ਼ਨ ਦਿੱਤਾ ਗਿਆ ਹੈ। ਇਹ ਫੀਚਰ ਖ਼ਾਸ ਕਰਕੇ ਸਟੂਡੈਂਟਸ ਦੀ ਆਨਲਾਈਨ ਟੀਚਿੰਗ 'ਚ ਕਾਫੀ ਮਦਦ ਕਰ ਸਕਦਾ ਹੈ। ਨਾਲ ਹੀ Youtuber ਅਤੇ ਬਾਕੀ ਕੰਟੈਂਟ ਕ੍ਰਿਏਟਰਸ ਨੂੰ ਇਸ ਨਾਲ ਆਸਾਨੀ ਹੋ ਸਕਦੀ ਹੈ। ਸਕਰੀਨ ਰਿਕਾਰਡਿੰਗ ਦੌਰਾਨ ਤੁਹਾਨੂੰ ਫਰੰਟ ਕੈਮਰਾ ਓਪਨ ਰੱਖਣ ਦਾ ਆਪਸ਼ਨ ਦਿੱਤਾ ਜਾਂਦਾ ਹੈ। ਇਸਦੇ ਸਕਰੀਨ ਸ਼ੇਅਰਿੰਗ ਵਾਲੇ ਵੀਡੀਓ ਸ਼ੇਅਰ, ਐਡਿਟ ਸਮੇਤ ਕਈ ਤਰ੍ਹਾਂ ਦੇ ਆਪਸ਼ਨ ਦਿੱਤੇ ਜਾਂਦੇ ਹਨ।

ਨੋਟੀਫਿਕੇਸ਼ਨ

ColorOS 11 'ਚ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਬੱਬਲਸ 'ਚ ਮਿਲਣਗੇ। ਇਹ ਬਿਲਕੁੱਲ ਫੇਸਬੁੱਕ ਮੈਸੇਜਰ ਦੀ ਤਰ੍ਹਾਂ ਹੋਵੇਗਾ। ਇਸ ਫੀਚਰ ਦੇ ਆਉਣ ਨਾਲ ਫੋਨ 'ਤੇ ਮਲਟੀ ਟਾਸਕਿੰਗ ਕਰਨ 'ਚ ਆਸਾਨੀ ਹੋ ਜਾਵੇਗੀ। ਨਾਲ ਹੀ ਨਵੇਂ ਆਪਰੇਟਿੰਗ ਸਿਸਟਮ 'ਚ ਨੋਟੀਫਿਕੇਸ਼ਨ ਨੂੰ ਅਲੱਗ-ਅਲੱਗ ਡਿਵਾਈਡ ਕੀਤਾ ਜਾ ਸਕੇਗਾ। ਇਸਨਾਲ ਤੁਹਾਡੇ ਜ਼ਰੂਰੀ ਮੈਸੇਜ ਮਿਸ ਨਹੀਂ ਹੋਣਗੇ। ਨਾਲ ਹੀ ਯੂਜ਼ਰਜ਼ ਨੋਟੀਫਿਕੇਸ਼ਨ ਸੈਟਿੰਗ 'ਚ ਬਦਲਾਅ ਕਰ ਸਕਦੇ ਹਨ।

Nearby Share

ColorOS 11 'ਚ ਫੋਟੋ ਦੀ ਤੁਰੰਤ ਸ਼ੇਅਰਿੰਗ ਅਤੇ ਐਡੀਟਿੰਗ ਲਈ ਸ਼ਾਰਟ ਦਿੱਤਾ ਜਾਂਦਾ ਹੈ। ਮਤਲਬ ਹੁਣ ਫੋਟੋ ਐਡੀਟਿੰਗ ਦੇ ਫੋਨ ਦੂਸਰੇ ਐਪ ਨੂੰ ਇੰਸਟਾਲ ਨਹੀਂ ਕਰਨਾ ਹੋਵੇਗਾ। ਨਾਲ ਹੀ ColorOS 11 ਦਾ Nearby Share ਫੀਚਰ ਦੀ ਮਦਦ ਨਾਲ ਆਸਾਨੀ ਨਾਲ ਫਾਈਲ ਟ੍ਰਾਂਸਫਰ ਕਰਾ ਸਕਣਗੇ। ਨਾਲ ਹੀ ਫੋਟੋ ਦੀ ਸਿਕਿਓਰਿਟੀ ਲਈ ਪਰਮਿਸ਼ਨ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ, ਜੋ ਕਿ ਕਾਫੀ ਕਮਾਲ ਦਾ ਹੈ।

ਡਾਰਕ ਮੋਡ

ColorOS 11 'ਚ ਸਿਕਿਓਰਿਟੀ ਦੇ ਲਿਹਾਜ ਨਾਲ ਇਕ ਜ਼ਰੂਰੀ ਫੀਚਰ ਮਿਲੇਗਾ, ਜਿਸ 'ਚ ਇਕ ਤੈਅ ਸਮੇਂ ਦੇ ਲਈ ਯੂਜ਼ਰ ਲੋਕੇਸ਼ਨ ਕਰਨ ਦੀ ਪਰਮਿਸ਼ਨ ਦੇ ਸਕਦਾ ਹੈ। ਮਤਲਬ ColorOS 11 'ਚ ਪਰਮਿਸ਼ਨ ਕੁਝ ਸਮੇਂ ਬਾਅਦ ਆਟੋ ਰਿਸੈੱਟ ਹੋ ਜਾਵੇਗੀ। ਐਂਡਰਾਈਡ 11 'ਚ ਡਾਰਕ ਮੋਡ ਨੂੰ ਅਲਾਰਮ ਦੀ ਤਰ੍ਹਾਂ ਸੈੱਟ ਕਰ ਸਕੋਗੇ। ਮਤਲਬ ਤੁਸੀਂ ਡਾਰਕ ਮੋਡ ਨੂੰ ਸ਼ਾਮ ਦੇ 7 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤਕ ਲਈ ਸੈੱਟ ਕਰ ਸਕਦੇ ਹੋ, ਜੋ ਕਾਫੀ ਚੰਗਾ ਆਪਸ਼ਨ ਹੋਵੇਗਾ।

Posted By: Ramanjit Kaur