ਨਈ ਦੁਨੀਆ : ਮੋਬਾਈਲ ਕੰਪਨੀਆਂ ’ਚ ਇਨ੍ਹਾਂ ਦਿਨਾਂ ’ਚ ਹੋੜ ਜਿਹੀ ਮਚੀ ਹੋਈ ਹੈ। ਹਰ ਮਹੀਨੇ ਲਗਪਗ 20 ਤੋਂ 25 ਨਵੇਂ ਸਮਾਰਟਫੋਨ ਲਾਂਚ ਹੋ ਰਹੇ ਹਨ। ਹੁਣ Oppo ਕੰਪਨੀ ਨੇ ਭਾਰਤ ’ਚ ਸਭ ਤੋਂ ਸਸਤਾ ਫੋਨ Oppo A53s ਨੂੰ ਲਾਂਚ ਕਰ ਦਿੱਤਾ ਹੈ। ਇਸ ਬਜਟ ਮੋਬਾਈਲ ਦੀ ਟੱਕਰ ਰਿਅਲਮੀ 8, Oppo A 74 ਤੇ ਰਿਅਲਮੀ 30 ਪ੍ਰੋ ਨਾਲ ਹੋਵੇਗੀ। Oppo A53s ਫੋਨ ਦੋ Variants 6ਜੀਬੀ/8ਜੀਬੀ ਰੈਮ ਤੇ 128 ਸਟੋਰੇਜ ਨਾਲ ਆਉਂਦਾ ਹੈ। ਇਸ ਦੇ 6ਜੀਬੀ ਫੋਨ ਨੂੰ 14,990 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਜਦਕਿ 8ਜੀਬੀ ਰੈਮ ਤੇ 128 ਜੀਬੀ ਸਟੋਰੇਜ ਲਈ 16,990 ਰੁਪਏ ’ਚ ਖਰੀਦ ਸਕਦੇ ਹੋ।


Oppo A53s ਦੀ ਖਾਸੀਅਤ


Oppo A53s ਸਮਾਰਟਫੋਨ ’ਚ 6.52 ਇੰਚ ਐੱਚਡੀ ਡਿਸਪਲੇ ਦਿੱਤਾ ਗਿਆ ਹੈ। ਜੋ ਕਿ Waterdrop style display ਹੈ। ਮੋਬਾਈਲ ’ਚ Octa core MediaTek Dimensity 700 Chipset ਦਾ ਪ੍ਰੋਸੈਸਰ ਹੈ।Oppo A53s ਸਮਾਰਟਫੋਨ ਦੇ ਬੈਕ ’ਚ 13 ਐੱਮਪੀ ਮੇਨ ਕੈਮਰਾ, 2 MP depth sensor ਤੇ 2MP macro lens camera ਦਿੱਤੇ ਗਏ ਹਨ। ਸੈਲਫੀ ਲਈ ਇਸ ’ਚ Megapixels ਦਾ ਫਰੰਟ ਕੈਮਰਾ ਹੈ। ਫੋਨ ’ਚ ਨਾਈਟ ਮੋਡ, Portrait Mode, Beauty Mode, Slow Motion ਜਿਹੇ ਫੀਚਰਜ਼ ਵੀ ਸ਼ਾਮਲ ਹਨ।


Oppo A53s ਦੀ ਬੈਟਰੀ ਪਾਵਰ ਤੇ ਕਲਰ


Oppo A53s ਸਮਾਰਟਫੋਨ ’ਚ 5000 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੋ ਕਲਰ crystal blue ਤੇ Ink Black ਹੈ। Smartphone android 11 ’ਤੇ ਕੰਮ ਕਰੇਗਾ।


ਇੱਥੋਂ ਖਰੀਦੋ ਫੋਨ ਤੇ ਇਸ ਤਰ੍ਹਾਂ ਮਿਲੇਗਾ ਡਿਸਕਾਊਂਟ


oppo ਦੇ ਨਵੇਂ ਸਮਾਰਟਫੋਨ ਨੂੰ Amazon ਤੇ Flipkart ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੀ ਪਹਿਲੀ ਵਿਕਰੀ 2 ਮਈ ਭਾਵ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਐੱਮਡੀਐੱਫਸੀ ਬੈਂਕ ਦੇ ਕਾਰਡ ਤੋਂ ਖਰੀਦਣ ’ਤੇ 1250 ਰੁਪਏ ਦਾ ਡਿਸਕਾਊਂਟ ਮਿਲੇਗਾ। ਉੱਥੇ ਹੀ ਫੋਨ ’ਚ ਈਐੱਮਆਈ ਆਪਸ਼ਨ ਵੀ ਹੋਵੇਗੀ। 1xis 2ank ਦੇ ਕਰੈਡਿਟ ਕਾਰਡ ਤੋਂ ਮੋਬਾਈਲ ’ਤੇ 5 ਫੀਸਦੀ ਕੈਸ਼ਬੈਕ ਦਾ ਲਾਭ ਮਿਲੇਗਾ।

Posted By: Rajnish Kaur