ਟੈਕ ਡੈਸਕ, ਨਵੀਂ ਦਿੱਲੀ : Oppo A93 5G ਨੂੰ ਲੈ ਕੇ ਕਾਫੀ ਸਮੇਂ ਤੋਂ ਖ਼ਬਰਾਂ ਆ ਰਹੀਆਂ ਹਨ। ਉਥੇ ਹੀ ਹੁਣ ਕੰਪਨੀ ਨੇ ਸਾਰੀਆਂ ਚਰਚਾਵਾਂ ’ਤੇ ਰੋਕ ਲਗਾਉਂਦੇ ਹੋਏ ਇਸ ਸਮਾਰਟਫੋਨ ਨੂੰ ਅਧਿਕਾਰਿਤ ਤੌਰ ’ਤੇ ਲਾਂਚ ਕਰ ਦਿੱਤਾ ਹੈ। Oppo A93 5G ਸਮਾਰਟਫੋਨ ਨੂੰ Qualcomm Snapdragon 480 ਪ੍ਰੋਸੈੱਸਰ ’ਤੇ ਪੇਸ਼ ਕੀਤਾ ਗਿਆ ਹੈ ਅਤੇ ਇਸ ’ਚ ਫੋਟੋਗ੍ਰਾਫੀ ਲਈ 48MP ਦਾ ਟਿ੍ਰਪਲ ਰਿਅਰ ਕੈਮਰਾ ਸੈੱਟਅਰ ਮੌਜੂਦ ਹੈ। ਫੋਨ ’ਚ 5000mAh ਦੀ ਪਾਵਰਫੁੱਲ ਬੈਟਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਸਮਾਰਟਫੋਨ ਦੀ ਕੀਮਤ ਤੇ ਸਪੈਸੀਫਿਕੇਸ਼ਨ ਬਾਰੇ ਡਿਟੇਲ ’ਚ...

Oppo A93 5G ਸਮਾਰਟਫੋਨ ਨੂੰ ਦੋ ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਫੋਨ ਦੇ ਇਕ ਵੇਰੀਐਂਟ ’ਚ 8ਜੀਬੀ ਰੈਮ ਤੇ 256ਜੀਬੀ ਸਟੋਰੇਜ ਦਿੱਤੀ ਗਈ ਹੈ। ਜਦਕਿ ਦੂਸਰੇ ਵੇਰੀਐਂਟ ’ਚ 8ਜੀਬੀ ਰੈਮ ਦੇ ਨਾਲ 128ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸਨੂੰ ਫਿਲਹਾਲ ਚੀਨ ’ਚ ਲਾਂਚ ਕੀਤਾ ਗਿਆ ਹੈ ਅਤੇ ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ CNY 1,999 ਭਾਵ ਕਰੀਬ 22,500 ਰੁਪਏ ਹੈ। ਇਹ ਸਮਾਰਟਫੋਨ 20 ਜਨਵਰੀ ਤੋਂ ਸੇਲ ਲਈ ਉਪਲੱਬਧ ਹੋਵੇਗਾ। ਇਸਨੂੰ ਸਿਲਵਰ, ਬਲੈਕ ਤੇ ਅਰੋਰਾ ਕਲਰ ਆਪਸ਼ਨ ’ਚ ਖ਼ਰੀਦਿਆ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਨੇ ਅੰਤਰਰਾਸ਼ਟਰੀ ਬਾਜ਼ਾਰ ’ਚ ਇਸਦੇ ਲਾਂਚ ਨਾਲ ਜੁੜੀ ਕੋਈ ਘੋਸ਼ਣਾ ਨਹੀਂ ਕੀਤੀ ਹੈ।

Oppo A93 5G ਦੇ ਸਪੈਸੀਫਿਕੇਸ਼ਨਜ਼ ਅਤੇ ਫੀਚਰਜ਼

Oppo A93 5G ਦੇ ਸਪੈਸੀਫਿਕੇਸ਼ਨਜ਼ ’ਤੇ ਨਜ਼ਰ ਪਾਈਏ ਤਾਂ ਇਸ ਸਮਾਰਟਫੋਨ ਨੂੰ ਐਂਡਰਾਈਡ 11 ਓਐੱਸ ’ਤੇ ਪੇਸ਼ ਕੀਤਾ ਗਿਆ ਹੈ ਅਤੇ ਇਹ Qualcomm Snapdragon 480 ਪ੍ਰੋਸੈੱਸਰ ’ਤੇ ਕੰਮ ਕਰਦਾ ਹੈ। ਫੋਨ ’ਚ 6.5 ਇੰਚ ਦਾ ਫੁੱਲ ਐੱਚਡੀ ਪਲੱਸ ਡਿਸਪਲੇਅ ਮੌਜੂਦ ਹੈ ਜੋ ਕਿ ਪੰਜ ਹੋਲ ਡਿਜ਼ਾਈਨ ਅਤੇ 90Hz ਰਿਫਰੈੱਸ਼ ਰੇਟ ਦੇ ਨਾਲ ਆਉਂਦਾ ਹੈ। ਇਸਨੂੰ ਦੋ ਸਟੋਰੇਜ ਵੇਰੀਐਂਟ ’ਚ ਉਤਾਰਿਆ ਗਿਆ ਹੈ।

Oppo A93 5G ’ਚ ਫੋਟੋਗ੍ਰਾਫੀ ਲਈ ਯੂਜ਼ਰਜ਼ ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਫੋਨ ਦਾ ਪ੍ਰਾਇਮਰੀ ਸੈਂਸਰ 48MP ਦਾ ਹੈ। ਜਦਕਿ ਇਸ ’ਚ 2MP ਦਾ ਮੈਕਰੋ ਸੈਂਸਰ ਤੇ 2MP ਦਾ ਮੋਨੋ¬ਕ੍ਰੋਮ ਸੈਂਸਰ ਦਿੱਤਾ ਗਿÎਆ ਹੈ। ਵੀਡੀਓ ਕਾਲਿੰਗ ਤੇ ਸੈਲਫੀ ਲਈ ਇਸ ’ਚ ਪੰਜ ਹੋਲ ਕਟਆਊਟ ਦੇ ਨਾਲ 8MP ਦਾ ਫਰੰਟ ਕੈਮਰਾ ਮੌਜੂਦ ਹੈ। ਪਾਵਰ ਬੈਕਅਪ ਲਈ ਇਸ ’ਚ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਦੀ ਦਿੱਤੀ ਹੈ। ਫੋਨ ’ਚ ਸਾਈਡ ਮਾਊਂਟਿਡ ਫਿੰਗਰਪਿ੍ਰੰਟ ਸੈਂਸਰ ਮੌਜੂਦ ਹੈ।

Posted By: Ramanjit Kaur