ਨਵੀਂ ਦਿੱਲੀ, ਟੈਕ ਡੈਸਕ : OnePlus ਵੱਲੋਂ ਹਾਲ ਹੀ ’ਚ ਬ੍ਰਾਂਡ ਨਿਊ OnePlus Watch ਨੂੰ ਲਾਂਚ ਕੀਤਾ ਗਿਆ ਸੀ। ਇਸਨੂੰ ਇਸ ਸਾਲ ਮਾਰਚ ’ਚ OnePlus 9 ਸੀਰੀਜ਼ ਦੇ ਸਮਾਰਟਫੋਨ ਦੇ ਨਾਲ ਲਾਂਚ ਕੀਤਾ ਗਿਆ ਸੀ। ਅਜਿਹੇ ’ਚ ਹੁਣ OnePlus ਵੱਲੋਂ ਇਸ ਵਾਚ ਨੂੰ Cobalt Limited Edition ਨੂੰ ਚੀਨ ’ਚ ਲਾਂਚ ਕੀਤਾ ਗਿਆ ਹੈ। ਇਹ ਸਮਾਰਟਵਾਚ ਦੋ ਵੇਰੀਐਂਟ ਕਲਾਸਿਕ ਅਡੀਸ਼ਨ ਅਤੇ ਕੋਬਾਲਟ ਅਡੀਸ਼ਨ ’ਚ ਪੇਸ਼ ਕੀਤੀ ਗਈ ਹੈ। OnePlus ਦੀ ਨਵੀਂ ਸਮਾਰਟਵਾਚ ਦੀ ਕੀਮਤ 1,599 ਯੁਆਨ (ਕਰੀਬ 18 ਹਜ਼ਾਰ ਰੁਪਏ) ਹੈ। ਇਸਦੀ ਵਿਕਰੀ 17 ਮਈ 2021 ਤੋਂ ਸ਼ੁਰੂ ਹੋਵੇਗੀ। OnePlus ਦੀ ਨਵੀਂ Cobalt ਅਡੀਸ਼ਨ ਵਾਚ ਨੂੰ ਚੀਨੀ ਈ-ਕਾਮਰਸ ਵੈਬਸਾਈਟ JD.com ਤੋਂ ਖ਼ਰੀਦਿਆ ਜਾ ਸਕੇਗਾ। ਕੋਬਾਲਟ ਅਡੀਸ਼ਨ ਦੀ ਕੀਮਤ ਕਲਾਸਿਕ ਅਡੀਸ਼ਨ (999 ਯੁਆਨ) ਤੋਂ ਕਰੀਬ 60 ਫ਼ੀਸਦੀ ਜ਼ਿਆਦਾ ਹੈ।

OnePlus ਵਾਚ ਦੀਆਂ ਸਪੈਸੀਫਿਕੇਸ਼ਨਜ਼

OnePlus ਦੀ ਨਵੀਂ ਸਮਾਰਟਵਾਟ ’ਚ ਇਕ 1.39 ਇੰਚ ਦੀ ਡਿਸਪਲੇਅ ਦਿੱਤੀ ਗਈ। ਇਸਦਾ ਸਕਰੀਨ ਰੈਜ਼ੂਲੇਸ਼ਨ 454x454 ਪਿਕਸਲ ਹਨ। ਇਸ ’ਚ 1 ਜੀਬੀ ਰੈਮ ਅਤੇ 4ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਪਾਵਰਬੈਕਅਪ ਲਈ 402m1h ਬੈਟਰੀ ਦਾ ਸਪੋਰਟ ਮਿਲੇਗਾ। ਕੰਪਨੀ ਦੇ ਦਾਅਵੇ ਅਨੁਸਾਰ ਸਿੰਗਲ ਚਾਰਜ ’ਚ OnePlus ਦੀ ਨਵੀਂ ਵਾਚ ’ਚ 14 ਦਿਨਾਂ ਦੀ ਬੈਟਰੀ ਲਾਈਫ ਮਿਲੇਗੀ। OnePlus ਵਾਚ 4ਜੀਬੀ ਇੰਟਰਨਲ ਸਟੋਰੇਜ ਸਪੋਰਟ ਨਾਲ ਆਵੇਗੀ। ਇਸ ’ਚ 110 ਤੋਂ ਵੱਧ ਵਰਕਆਊਟ ਮੋਡ ਜਿਵੇਂ ਬਲੱਡ ਆਕਸੀਜਨ ਸੈਚੁਰੇਸ਼ਨ ਮੌਨੀਟਰਿੰਗ , ਬਿਲਟ-ਇਨ-ਜੀਪੀਐੱਸ ਦਾ ਸਪੋਰਟ ਮਿਲੇਗਾ। ਨਾਲ ਹੀ ਬ੍ਰੀਦਿੰਗ ਐਕਸਰਸਾਈਜ ਜਿਵੇਂ ਹਰਟ ਰੇਟ ਅਲਰਟ ਦਿੱਤਾ ਗਿਆ ਹੈ।

Posted By: Ramanjit Kaur