ਨਈ ਦੁਨੀਆ : Oneplus ਕੰਪਨੀ ਨੇ ਆਪਣਾ ਨਵਾਂ 5G ਸਮਾਰਟਫੋਨ Nord CE 5G ਭਾਰਤ ’ਚ ਲਾਂਚ ਕਰ ਦਿੱਤਾ ਹੈ। ਭਾਰਤੀ ਬਾਜ਼ਾਰ ’ਚ ਕੰਪਨੀ ਦੇ ਗਾਹਕ ਬੇਸਬਰੀ ਨਾਲ ਇਸ ਫੋਨ ਦਾ ਇੰਤਜ਼ਾਰ ਕਰ ਰਹੇ ਸਨ। ਇਸ ਫੋਨ ਦੀ ਪ੍ਰੀ-ਬੁਕਿੰਗ 11 ਜੂਨ ਤੋਂ ਸ਼ੁਰੂ ਹੋ ਰਹੀ ਹੈ। ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜ਼ਬਰਦਸਤ ਫੀਚਰਜ਼ ਨਾਲ ਲੈਸ OnePlus Nord CE 5ਜੀ ਦਾ ਡਿਜ਼ਾਇਨ ਤੇ ਕਲਰ ਕਾਫੀ ਅਟ੍ਰੈਕਟਿਵ ਹੈ। ਇਸਨੂੰ ਕੰਪਨੀ ਦੀ ਵੈਬਸਾਈਟ ਅਤੇ ਐਮਾਜ਼ੋਨ ਰਾਹੀਂ ਖ਼ਰੀਦਿਆ ਜਾ ਸਕਦਾ ਹੈ। ਇਸ ਫੋਨ ਨਾਲ 2,000 ਰੁਪਏ ਦੇ ਕੈਸ਼ਬੈਕ ਦਾ ਆਫਰ ਵੀ ਮਿਲ ਰਿਹਾ ਹੈ।

ਇਸ ਫੋਨ ਦੇ 6 ਜੀਬੀ ਰੈਮ ਅਤੇ 128ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 22,990 ਰੁਪਏ ਹੈ। ਉਥੇ ਹੀ 8ਜੀਬੀ ਰੈਮ ਅਤੇ 128ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 24,999 ਰੁਪਏ ਹੈ। 12ਜੀਬੀ ਰੈਮ ਅਤੇ 256ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 27,999 ਰੁਪਏ ਰੱਖੀ ਗਈ ਹੈ।

ਕੀ ਹੈ ਫੀਚਰ

OnePlus Nord CE 5G ’ਚ 6.43 ਇੰਚ ਦਾ 90HZ Fluid AMOLEG ਡਿਸਪਲੇਅ ਦਿੱਤਾ ਗਿਆ ਹੈ, ਜੋ ਯੂਜ਼ਰਜ਼ ਦਾ ਅਨੁਭਵ ਬਿਹਤਰ ਬਣਾਏਗਾ। ਉਥੇ ਹੀ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ’ਚ Qualcomm Snapdragon 750G processor ਅਤੇ Adreno 619 GPU ਦਿੱਤਾ ਗਿਆ ਹੈ। ਇਸ ਫੋਨ ’ਚ Android 11 ਬੇਸਡ Oxygen OS 11 ਦਿੱਤਾ ਗਿਆ ਹੈ। ਫਿੰਗਰਪਿ੍ਰੰਟ ਸਕੈਨਰ ਡਿਸਪਲੇਅ ਨਾਲ ਹੀ ਹੈ। ਕਨੈਕਟੀਵਿਟੀ ਲਈ ਇਸ ਫੋਨ ’ਚ ਵਾਈਫਾਈ ਬਲੂਟੂਥ ਅਤੇ ਜੀਪੀਐੱਸ ਜਿਹੇ ਸਟੈਂਡਰਡ ਫੀਚਰਜ਼ ਵੀ ਹਨ।

ਕੈਮਰਾ ਅਤੇ ਬੈਟਰੀ

ਇਸ ਫੋਨ ’ਚ 64ਐੱਮਪੀ ਦਾ ਪ੍ਰਾਇਮਰੀ ਕੈਮਰਾ, 8ਐੱਮਪੀ ਅਲਟਰਾਵਾਈਡ, 2ਐੱਮਪੀ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਇਸ ’ਚ 16ਐੱਮਪੀ ਦਾ ਸ਼ਾਨਦਾਰ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਵਨਪਲਸ ਦੇ ਇਸ ਸਮਾਰਟਫੋਨ ’ਚ 4500mAh ਦੀ ਜ਼ਬਰਦਸਤ ਬੈਟਰੀ ਦਿੱਤੀ ਗਈ ਹੈ, ਜੋ Warp Charge 30T ਨੂੰ ਸਪੋਰਟ ਕਰਦੀ ਹੈ।

Posted By: Ramanjit Kaur