ਨਵੀਂ ਦਿੱਲੀ : OnePlus ਨੇ ਪਿਛਲੇ ਦਿਨਾਂ 'ਚ OnePlus 7 ਤੇ OnePlus 7 Pro ਨੂੰ ਬਾਜ਼ਾਰ 'ਚ ਉਤਾਰਿਆ ਸੀ ਤੇ ਹੁਣ ਕੰਪਨੀ ‘T’ ਵੇਰੀਐਂਟ 'ਤੇ ਕੰਮ ਕਰ ਰਹੀ ਹੈ। ਜਿਸ ਦੇ ਤਹਿਤ OnePlus 7T ਤੇ OnePlus 7T Pro ਨੂੰ ਲਾਂਚ ਕੀਤਾ ਜਾ ਸਕਦਾ ਹੈ। ਪਹਿਲਾਂ ਖ਼ਬਰ ਆਈ ਸੀ ਕਿ ਇਨ੍ਹਾਂ ਦੋਵੇਂ ਸਮਾਰਟਫੋਨਾਂ ਨੂੰ 26 ਸਤੰਬਰ ਨੂੰ OnePlus TV ਨਾਲ ਲਾਂਚ ਕੀਤਾ ਜਾ ਸਕਦਾ ਹੈ ਪਰ ਸਾਹਮਣੇ ਆਈ ਨਵੀਂ ਜਾਣਕਾਰੀ ਅਨੁਸਾਰ ਹੁਣ ਇਸ ਦੇ ਲਈ ਅਕਤੂਬਰ ਦਾ ਇੰਤਜ਼ਾਰ ਕਰਨਾ ਪਵੇਗਾ।

OnLeaks ਅਨੁਸਾਰ OnePlus 7 ਤੇ OnePlus 7 Pro ਸਮਾਰਟਫੋਨ ਯੂਕੇ 'ਚ 10 ਅਕਤੂਬਰ ਨੂੰ ਲਾਂਚ ਕੀਤੇ ਜਾਣਗੇ, ਜਦਕਿ ਪਹਿਲਾਂ ਚਰਚਾ 'ਚ ਸੀ ਕਿ ਕੰਪਨੀ ਇਸ ਡਿਵਾਈਸ ਨੂੰ ਸਭ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਲਾਂਚ ਕਰੇਗੀ। ਫੋਨ ਦੀ ਲਾਂਚ ਡੇਟ ਨਾਲ ਇਸ ਦੇ ਸਪੈਸੀਫਿਕੇਸ਼ਨਜ਼ ਤੇ ਫ਼ੀਚਰਜ਼ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।

OnePlus 7T 'ਚ HDR10+ ਸਪੋਰਟ ਦੇ ਨਾਲ 6.55 ਇੰਚ ਦੀ ਫੁੱਲ ਐੱਚਡੀ + Fluid AMOLED ਡਿਸਪਲੇਅ ਹੋਵੇਗੀ। ਇਹ ਫੋਨ Snapdragon 855+ ਪ੍ਰੋਸੈਸਰ 'ਤੇ ਪੇਸ਼ ਹੋਵੇਗਾ ਤੇ ਇਸ 'ਚ ਗ੍ਰਾਫਿਕਸ ਲਈ 640 ਜੀਪੀਯੂ ਦਿੱਤਾ ਜਾਵੇਗਾ। ਇਸ 'ਚ 8ਜੀਬੀ ਰੈਮ ਤੇ 128ਜੀਬੀ ਇੰਟਰਨਲ ਸਟੋਰੇਜ ਹੋਵੇਗੀ। ਜਿਸ 'ਚ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 256ਜੀਬੀ ਤਕ ਐਕਸਪੈਂਡ ਕੀਤਾ ਜਾ ਸਕਦਾ ਹੈ।

Posted By: Sarabjeet Kaur