ਜੇਐੱਨਐੱਨ, ਨਵੀਂ ਦਿੱਲੀ : OnePlus ਦੇ ਨਵੇਂ ਸਮਾਰਟਫੋਨ 'ਚ ਜਲਦ Android 11 ਅਪਡੇਟ ਦੇ ਨਾਲ ਮਚ ਅਵੇਟੇਡ ਫ਼ੀਚਰਜ਼ Alway on Display ਦਿੱਤਾ ਜਾ ਸਕਦਾ ਹੈ। OnePlus ਦੇ ਕਿਸੇ ਵੀ ਸਮਾਰਟਫੋਨ 'ਚ ਹੁਣ ਤਕ ਐਂਡਰਾਈਡ 11 ਦੇ ਨਾਲ Always on Displsy ਫ਼ੀਚਰ ਨਹੀਂ ਦਿੱਤਾ ਗਿਆ, ਜਦਕਿ ਇਹ ਫ਼ੀਚਰ Samsung Galaxy ਡਿਵਾਈਸ ਤੇ Oppo ਡਿਵਾਈਸ 'ਚ ਪਹਿਲਾਂ ਤੋਂ ਹੀ ਦਿੱਤਾ ਜਾ ਰਿਹਾ ਹੈ। ਹਾਲਾਂਕਿ OnePlus ਕੰਪਨੀ OnePlus 8 ਤੇ Oneplus 8 pro ਸਮਾਰਟਫੋਨ ਦੇ ਨਾਲ ਇਸ ਦੀ ਸ਼ੁਰੂਆਤ ਕਰ ਸਕਦੀ ਹੈ। ਇਸ ਦੇ ਬਾਅਦ ਜਲਦ ਹੀ OnePlus ਦੇ ਬਾਕੀ ਫੋਨਜ਼ 'ਚ Always on Display ਨੂੰ ਦੇਖਿਆ ਜਾ ਸਕਦਾ ਹੈ।

ਕੀ ਹੋਵੇਗਾ ਇਸ ਦਾ ਫ਼ਾਇਦਾ

Always On Display ਵਰਗੇ ਨਾਮ ਤੋਂ ਹੀ ਸਪਸ਼ਟ ਹੈ ਕਿ ਇਸ ਫ਼ੀਚਰਜ਼ ਨੂੰ ਇਨੇਬਲਡ ਕਰਨ 'ਤੇ ਫੋਨ ਦੀ ਡਿਸਪਲੇਅ ਹਮੇਸ਼ਾ ਆਨ ਰਹੇਗੀ। ਮਤਲਬ ਯੂਜ਼ਰਜ਼ ਨੂੰ ਡੇਟ ਜਾਂ ਫਿਰ ਟਾਈਮ ਦੇਖਣ ਲਈ ਵਾਰ-ਵਾਰ ਡਿਸਪਲੇਅ ਨੂੰ ਆਨ ਨਹੀਂ ਕਰਨਾ ਪਵੇਗਾ। ਇਸ ਫ਼ੀਚਰ ਦੇ ਨਾਲ ਸਮਾਰਟਫੋਨ ਕੰਪਨੀਆਂ ਜ਼ਿਆਦਾ ਆਇਕਨ ਨੂੰ ਸਕ੍ਰੀਨ 'ਤੇ ਡਿਸਪਲੇਅ ਦੀ ਇਜਾਜ਼ਤ ਦੇ ਸਕਦੀ ਹੈ। ਫੋਨ ਦੇ ਹਰ ਇਕ ਅਪਡੇਟ ਨੂੰ ਦੇਖਣ ਲਈ ਫੋਨ ਨੂੰ ਆਨਲਾਕ ਨਹੀਂ ਕਰਨਾ ਪਵੇਗਾ।

OnePlus ਨੇ ਹਾਲ ਹੀ 'ਚ OnePlus Nord ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 24,999 ਰੁਪਏ ਹੈ। ਫੋਨ ਤਿੰਨ ਸਟੋਰੇਜ ਆਪਸ਼ਨ 'ਚ ਆਉਂਦਾ ਹੈ ਇਸ ਦੇ ਬੇਸ 6GB RAM + 64GB ਵੇਰੀਐਂਟ ਦੀ ਕੀਮਤ 27,999 ਰੁਪਏ ਹੈ। ਫੋਨ ਦੇ ਸਭ ਤੋਂ ਹਾਈ ਐਡ ਮਾਡਲ ਦੀ ਕੀਮਤ 29,999 ਰੁਪਏ ਹੈ ਜੋ ਕਿ 12GB RAM + 256GB ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ ਦੋ ਰੰਗਾਂ ਗ੍ਰੇਅ ਤੇ ਬਲੂ 'ਚ ਆਉਂਦਾ ਹੈ। ਇਸ ਦੇ ਗ੍ਰੇ ਆਨੇਕਾਂ ਕਲਰ ਵੇਰੀਐਂਟ ਦੀ ਸੇਲ 6 ਅਗਸਤ ਨੂੰ ਕਰਵਾਈ ਜਾਵੇਗੀ। ਫੋਨ ਨੂੰ ਈ-ਕਾਮਰਸ ਵੈੱਬਸਾਈਟ Amazon.in 'ਤੇ ਐਕਸਕਲੂਸਿਵਿਲੀ ਸੇਲ ਲਈ ਉਪਲਬਧ ਕਰਵਾਇਆ ਜਾਵੇਗਾ। OnePlus Nord 5G ਨੈੱਟਵਰਕ ਸਪੋਰਟ ਦੇ ਨਾਲ ਆਉਂਦਾ ਹੈ। ਕੰਪਨੀ ਨੇ ਆਪਣੇ ਇਸ ਮਿਡ ਰੇਂਜ ਸਮਾਰਟਫੋਨ ਨੂੰ ਕਵਾਲਕਾਮ ਸਨੈਪਡ੍ਰੈਗਨ 765G SoC ਦੇ ਨਾਲ ਲਾਂਚ ਕੀਤਾ ਹੈ।

Posted By: Sarabjeet Kaur