ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਬਾਜ਼ਾਰ ’ਚ ਇਲੈਕਟ੍ਰਿਕ ਸਕੂਟਰਾਂ ਦੀ ਮੰਗ ਵਧਦੀ ਜਾ ਰਹੀ ਹੈ। ਦੇਸ਼ ’ਚ ਇਲੈਕਟ੍ਰਿਕ ਵਾਹਨਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਕਈ ਵਾਹਨ ਨਿਰਮਾਤਾਵਾਂ ਨੇ ਹੁਣ ਡੀਜ਼ਲ-ਪੈਟਰੋਲ ਤੇ ਸੀਐੱਨਜੀ ਇੰਜਣਾਂ ਦੇ ਨਾਲ ਇਲੈਕਟ੍ਰਿਕ ਵਾਹਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਸਾਲ ਵੀ ਭਾਰਤੀ ਬਾਜ਼ਾਰ ’ਚ ਕਈ ਇਲੈਕਟ੍ਰਿਕ ਸਕੂਟਰ ਲਾਂਚ ਕੀਤੇ ਗਏ ਹਨ। ਇਸ ਦੇ ਨਾਲ ਹੀ ਈਵੀ ਵਾਹਨਾਂ ਦੀ ਵਿਕਰੀ ’ਚ ਵੀ ਜ਼ਬਰਦਸਤ ਵਾਧਾ ਹੋਇਆ ਹੈ। ਜੇ ਤੁਸੀਂ ਘੱਟ ਕੀਮਤ ’ਚ ਚੰਗੀ ਰੇਂਜ ਵਾਲਾ ਵਧੀਆਂ ਇਲੈਕਟ੍ਰਿਕ ਸਕੂਟਰ ਖਰੀਦਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੇਸ਼ ਦੇ 5 ਸਭ ਤੋਂ ਵਧੀਆ ਈਵੀ ਸਕੂਟਰਾਂ ਦੇ ਵਾਰੇ...


1- ਓਲਾ ਇਲੈਕਟ੍ਰਿਕ S-1 ਤੇ ਓਲਾ Pro


ਕੀਮਤ : S-1- 99,999/ ਓਲਾ ਐੱਸ-1 Pro - 1,21,999

ਰੇੇਜ : 120/180

ਚਾਰਜ ਕਰਨ ਦਾ ਸਮਾਂ : 6-7 ਘੰਟੇ


ਓਲਾ ਇਲੈਕਟ੍ਰਿਕ ਨੇ ਆਪਣੇ ਪਹਿਲੇ ਸਕੂਟਰ ਦੇ ਦੋ ਵੇਰੀਐਂਟ ਲਾਂਚ ਕੀਤੇ ਹਨ। ਓਲਾ ਇਲੈਕਟ੍ਰਿਕ ਐੱਸ-1 ਤੇ ਐੱਸ 1 ਪ੍ਰੋ ਸਕੂਟਰ 15 ਅਗਸਤ ਨੂੰ ਬਜ਼ਾਰ ’ਚ ਉਤਾਰੇ ਗਏ ਸਨ। ਐੱਸ-1 ਦੀ ਕੀਮਤ 99,999 ਰੁਪਏ ਹੈ, ਜਦੋਂ ਕਿ ਓਲਾ-ਐੱਸ-1 ਪ੍ਰੋ ਦੀ ਕੀਮਤ 1,21,999 ਰੁਪਏ ਹੈ। ਇਲੈਕਟ੍ਰਿਕ ਸਕੂਟਰ 750 ਵਾਟ ਪੋਰਟੇਬਲ ਚਾਰਜਰ ਦੇ ਨਾਲ ਆਉਂਦਾ ਹੈ, ਜਿਸਦੀ ਟਾਪ ਸਪੀਡ 115 ਕਿਲੋਮੀਟਰ ਪ੍ਰਤਾ ਘੱਟਾ ਹੈ। ਇਹ ਸਕੂਟਰ ਸਿਰਫ਼ ਤਿੰਨ ਸਕਿੰਟਾਂ ’ਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ੍ਹ ਸਕਦਾ ਹੈ। ਵਾਹਨ ਦੇ ਅੰਦਰ 2.9 ਕੇਯੂਐੱਚ ਦੀ ਬੈਟਰੀ ਹੈ ਜੋ ਪੂਰੀ ਤਰ੍ਹਾਂ ਚਾਰਜ ਹੋਣ ਲਈ ਛੇ ਘੰਟੇ ਦਾ ਸਮਾਂ ਲੈਂਦੀ ਹੈ।


2. ਸਿੰਪਲ ਵਨ


ਕੀਮਤ : 1.09 ਲੱਖ ਰੁਪਏ

ਰੇਂਜ : 236 ਕਿਮੀ

ਚਾਰਜ ਕਰਨ ਦਾ ਸਮਾਂ : 3 ਘੰਟੇ


ਬੈਂਗਲੁਰੂ ਸਥਿਤ ਸਿੰਪਲ ਐਨਰਜੀ ਦਾ ਸਿੰਪਲ ਵਨ ਹਾਲ ਹੀ ’ਚ ਲਾਂਚ ਕੀਤਾ ਗਿਆ ਹੈ। ਇਲੈਕਟ੍ਰਿਕ ਵਾਹਨ 4.8 ਕੇਯੂਐੱਚ ਦੀ ਬੈਟਰੀ ਹੈ, ਜੋ ਕਿ ਓਲਾ ਸਕੂਟਰ ਦੀ ਬੈਟਰੀ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਮੋਡ ਈ ’ਚ ਵਰਤੇ ਜਾਣ ’ਤੇ ਸਕੂਟਰ 236 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦਾ ਹੈ ਤੇ ਇਸ ਦੀ ਕੀਮਤ 1.09 ਲੱਖ ਰੁਪਏ (ਐਕਸ-ਸ਼ੋਰੂਮ) ਹੈ।


3- ਪਲੇਆਰ ਈਵੀ Epluto


ਕੀਮਤ - 71,999 ਰੁਪਏ

ਰੇਂਜ - 80 ਕਿਲੋਮੀਟਰ

ਚਾਰਜ ਕਰਨ ਦਾ ਸਮਾਂ - 4 ਘੰਟੇ

ਪਲੇਆਰ ਈਵੀ Epluto ’ਚ ਏਅਰ-ਕੂਲਡ ਇੰਜਣ ਹੈ। ਇਸ ’ਚ 1800 ਵਾਟ ਮੋਟਰ ਦਾ ਸਪੋਰਟ ਹੈ। ਪਲੇਆਰ ਈਵੀ Epluto ਨੂੰ ਪੂਰੀ ਤਰ੍ਹਾਂ ਚਾਰਜ ਹੋਣ ’ਚ 4 ਘੰਟੇ ਲੱਗਦੇ ਹਨ। ਇਸ ’ਚ ਫਰੰਟ ਡਿਸਕ ਤੇ ਰੀਅਰ ਡਰੱਮ ਬ੍ਰੇਕ ਹਨ। ਨਾਲ ਹੀ ਈਬੀਐੱਸ, ਸਪੀਡੋਮੀਟਰ, ਡਿਜ਼ੀਟਲ ਟ੍ਰਿਪਮੀਟਰ ਦਿੱਤਾ ਗਿਆ ਹੈ।


5- Okinawa PraisePro


ਕੀਮਤ - 76,848 ਰੁਪਏ

ਰੇਂਜ - 88 ਕਿਲੋਮੀਟਰ

ਚਾਰਜ ਕਰਨ ਦਾ ਸਮਾਂ- 3-4 ਘੰਟੇ

Okinawa PraisePro ਦੀ 76,848 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਦੇਸ਼ ਦੇ ਸਭ ਤੋਂ ਸਸਤੇ ਈਵੀ ਸਕੂਟਰਾਂ ’ਚੋਂ ਇਕ ਹੈ। ਇਸ ਤੋਂ ਇਲਾਵਾ ਇਸ ਦੇ ਬੈਟਰੀ ਪਿਕਅਪ ਦੀ ਗੱਲ ਕਰੀਏ ਤਾਂ ਇਹ 2.0 ਕੇਯੂਐੱਚ ਸਮਰੱਥਾ ਦੇ ਨਾਲ ਆਉਂਦਾ ਹੈ, ਜਿਸ ਨੂੰ ਚਾਰਜ ਹੋਣ ’ਚ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਲੱਗਦਾ ਹੈ। ਇਸ ਸਕੂਟਰ ਦੀ ਵੱਧ ਤੋਂ ਵੱਧ ਟਾਪ ਸਪੀਡ 58 ਕਿਲੋਮੀਟਰ ਹੈ। ਇਸ ਸਕੂਟਰ ਦੀ ਬੈਟਰੀ ਦੀ 3 ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਗਾਹਕਾਂ ਦੀ ਜੇਬ ’ਤੇ ਕੋਈ ਅਸਰ ਨਹੀਂ ਪਵੇਗਾ। ਫੀਚਰਸ ਦੀ ਗੱਲ ਕਰੀਏ ਤਾਂ ਇਸ ’ਚ ਚਾਰਜਿੰਗ ਪੁਆਇੰਟ, DRLs, ਐੱਲਡੀ ਟੇਲ ਲਾਈਟ, ਡਿਜ਼ੀਟਲ ਸਪੀਡੋਮੀਟਰ ਤੇ ਟ੍ਰਿਪਮੀਟਰ ਹਨ।

Posted By: Ramanjit Kaur