ਨਵੀਂ ਦਿੱਲੀ, ਜੇਐੱਨਐੱਨ : Electric ਵਾਹਨ ਨਿਰਮਾਤਾ ਕੰਪਨੀ Okinawa ਹੁਣ ਆਪਣੀ ਪ੍ਰੋਡਕਸ਼ਨ ਨੂੰ ਵਧਾਉਣ ਲਈ ਰਾਜਸਥਾਨ ’ਚ Manufacturing plant ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਮੀਡੀਆ ਰਿਪੋਰਟਜ਼ ਮੁਤਾਬਕ ਕੰਪਨੀ ਦੇ ਅਧਿਕਾਰੀ ਵੱਲੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ, ਕਿ Okinawa 150 ਕਰੋੜ ਰੁਪਏ ਦੀ ਲਾਗਤ ਨਾਲ ਰਾਜਸਥਾਨ ’ਚ ਇਕ Manufacturing plant ਲਗਾਏਗੀ। ਕੰਪਨੀ ਨੇ ਅਗਲੇ ਵਿੱਤੀ ਸਾਲ ’ਚ ਆਪਣੇ Electric vehicles ਦੀ ਇਕ ਲੱਖ ਯੂਨਿਟ ਵੇਚਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਨਾਲ ਹੀ ਕੰਪਨੀ ਕਈ ਨਵੇਂ Products ਨਾਲ ਭਾਰਤੀ ਬਾਜ਼ਾਰ ’ਚ ਆਪਣੀ ਮਜ਼ਬੂਤੀ ਬਣਾਉਣ ਦੀ ਕੋਸ਼ਿਸ਼ ਵੀ ਕਰੇਗੀ।


Media reports ਦੇ ਅਨੁਸਾਰ Okinawa Autotech ਦੇ ਪ੍ਰਬੰਧ ਨਿਰਦੇਸ਼ਕ ਤੇ ਸੰਸਥਾਪਕ ਜਤਿੰਦਰ ਸ਼ਰਮਾ ਨੇ ਕਿਹਾ, ‘ਅਸੀਂ ਇਕ ਨਵÄ ਸਹੂਲਤ ਤੇ ਨਵੇਂ ਉਤਪਾਦਾਂ ਨਾਲ ਆ ਰਹੇ ਹਾਂ। ਅਗਲੇ ਸਾਲ ’ਚ ਕੁੱਲ ਨਿਵੇਸ਼ ਲਗਪਗ 150 ਕਰੋੜ ਹੋਵੇਗਾ।’ ਉਨ੍ਹਾਂ ਨੇ ਅੱਗੇ ਕਿਹਾ ਕਿ ‘ਨਵੀਂ ਸਹੂਲਤ ਦੇ ਤਹਿਤ ਪਹਿਲੇ ਪੜਾਅ ’ਚ ਕੰਪਨੀ 5 ਤੋਂ 6 ਲੱਖ New units ਦੀ Annual production ਕਰੇਗੀ ਤੇ ਭਵਿੱਖ ’ਚ ਇਹ 10 ਲੱਖ ”nits ਤਕ ਜਾ ਸਕਦੀ ਹੈ।’ ਰਿਪੋਟਰਜ਼ ਅਨੁਸਾਰ ਕੰਪਨੀ ਆਉਣ ਵਾਲੇ ਸਮੇਂ ’ਚ ਬੀ2ਬੀ ਤੇ ਬੀ2ਸੀ ਦੋਵੇਂ ਹੀ ਸੈਗਮੈਂਟ ’ਤੇ ਕੰਮ ਕਰ ਰਹੀ ਹੈ।


ਹਾਲ ਹੀ ’ਚ ਕੰਪਨੀ ਨੇ ਆਪਣੀ ਬੀ2ਬੀ Electric Two-Wheeler Okinawa 4ual ਨੂੰ ਭਾਰਤ ’ਚ ਲਾਂਚ ਕੀਤਾ ਹੈ। ਇਸ ਨੂੰ 58,998 ਰੁਪਏ ’ਚ ਉਤਾਰਿਆ ਗਿਆ ਹੈ। Okinawa Dual ’ਚ 250 ਵਾਟ ਦਾ ਇਲੈਕਟ੍ਰਿਕ ਮੋਟਰ ਲੱਗਾ ਹੋਇਆ ਹੈ ਜਿਸ ਨਾਲ ਇਹ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਆਸਾਨੀ ਨਾਲ ਫੜ ਲੈਂਦੀ ਹੈ। ਇਸ ਦੀ ਘੱਟ ਗਤੀ ਹੋਣ ਕਾਰਨ ਇਸ ਨੂੰ ਚਲਾਣ ਲਈ ਰਜਿਸਟ੍ਰੇਸ਼ਨ ਕਰਵਾਉਣ ਜਾਂ Driving license ਦੀ ਜ਼ਰੂਰਤ ਨਹੀਂ ਪਵੇਗੀ। 75 ਕਿਲੋ ਦੇ ਭਾਰ ਨਾਲ Okinawa Dual ਦੇ ਅਗਲੇ ਪਹੀਏ ’ਚ ਡਿਸਕ ਬਰੇਕ ਤੇ ਪਿਛਲੇ ਪਹੀਏ ’ਚ ਕਰਮ ਬਰੇਕ ਲੱਗਾ ਹੈ।

Posted By: Rajnish Kaur