ਨਵੀਂ ਦਿੱਲੀ : ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਹਵਾ 'ਚ ਵਧਦੇ ਪ੍ਰਦੂਸ਼ਣ ਨੂੰ ਦੇਖ ਦੇ ਹੋਏ ਇਲੈਕਟ੍ਰਿਕ ਵ੍ਹੀਕਲ 'ਤੇ ਹੀ ਨਜ਼ਰ ਆਉਂਦੀ ਹੈ। ਇਸ ਵਿਚਕਾਰ ਦੇਸ਼ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ Okinawa Scooters ਨੇ ਆਪਣਾ ਨਵਾਂ ਸਲੋ ਸਪੀਡ ਇਲੈਕਟ੍ਰਿਕ ਸਕੂਟਰ Okinawa Lite ਲਾਂਚ ਕਰ ਦਿੱਤਾ ਹੈ।

ਕੀਮਤ

Okinawa Lite ਦੀ ਸ਼ੁਰੂਆਤੀ ਕੀਮਤ 59,990 ਰੁਪਏ (ਦਿੱਲੀ ਐਕਸ ਸ਼ੋਅ-ਰੂਮ) ਹੈ। ਇਸ ਨਵੇਂ ਇਲੈਕਟ੍ਰਿਕ ਸਕੂਟਰ ਨੂੰ ਖ਼ਾਸ ਤੌਰ 'ਤੇ ਨੌਜਵਾਨਾਂ ਤੇ ਔਰਤਾਂ ਨੂੰ ਟਾਰਗੈੱਟ ਕਰਦੇ ਹੋਏ ਬਾਜ਼ਾਰ 'ਚ ਉਤਾਰਿਆ ਗਿਆ ਹੈ। Okinawa Lite ਦੇ ਨਾਲ ਮੋਟਰ ਤੇ ਬੈਟਰੀ ਦੀ ਤਿੰਨ ਸਾਲ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ।

ਕਲਰ ਆਪਸ਼ਨ

Okinawa Lite ਵ੍ਹਾਈਟ ਤੇ ਬਲੂ 'ਚ ਉਪਲਬਧ ਹੈ। ਇਸ ਸਕੂਟਰ 'ਚ ਐੱਲਈਡੀ ਹੈਡਲੈਂਪਸ, ਡੀਆਰਐੱਲਐੱਸ ਤੇ ਟੇਲਟੈਂਪਸ ਦਿੱਤੀ ਗਈ ਹੈ।


ਪਾਵਰ ਤੇ ਸਪੈਸੀਫਿਕੇਸ਼ਨ

Okinawa Lite 'ਚ 250 ਦੀ BLDC motor ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ, ਜਿਸ ਨੂੰ ਪਾਵਰ ਦੇਣ ਲਈ 40 V, 1.25 KWH ਦੀ ਲਿਥਿਅਮ-ਆਏਨ ਬੈਟਰੀ ਦਿੱਤੀ ਗਈ ਹੈ ਜੋ ਕਿ ਐਂਟੀ ਥੇਫਟ ਮੈਕੇਨਿਜਮ ਨਾਲ ਲੈਸ ਹੈ।

ਰਫ਼ਤਾਰ

ਇਹ ਇਲੈਕਟ੍ਰਿਕ ਸਕੂਟਰ 25 ਕਿ:ਮੀ ਘੰਟੇ ਦੀ ਸਪੀਡ ਨਾਲ ਦੌੜ ਸਕਦਾ ਹੈ।


ਡਾਇਮੈਂਸ਼ਨ

ਡਾਇਮੈਂਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਲੈਕਟ੍ਰਿਕ ਸਕੂਟਰ ਐਲਮੀਨੀਅਮ ਵ੍ਹੀਲ ਦੇ ਨਾਲ ਈ-ਏਬੀਐੱਸ ਤੇ ਬ੍ਰੇਕਿੰਗ ਫੰਕਸ਼ਨ ਨਾਲ ਲੈਸ ਹੈ। ਇਸ ਸਕੂਟਰ ਦਾ ਕੁੱਲ ਭਾਰ 150 ਕਿਲੋ, ਲੰਬਾਈ 1790 mm, ਚੌੜਾਈ 710 mm, ਉਚਾਈ1190 mm ਹੈ।

Posted By: Sarabjeet Kaur