ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ watsapp 'ਤੇ ਕੁਝ ਸਮਾਂ ਪਹਿਲਾਂ delete ਜਾਂ unsend message ਦਾ ਫੀਚਰ ਪੇਸ਼ ਕੀਤਾ ਗਿਆ ਸੀ। ਇਹ ਫੀਚਰ ਕਾਫੀ ਲੋਕਪ੍ਰੀਅ ਮੰਨਿਆ ਗਿਆ ਹੈ। ਹੁਣ ਇਹ ਫੀਚਰ ਜਲਦ ਹੀ facebook 'ਤੇ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੀਚਰ ਨੂੰ ਸੱਭ ਤੋਂ ਪਹਿਲਾਂ ਇਤ reddit ਯੂਜ਼ਰ ਨੇ ਸਪਾਟ ਕੀਤਾ ਹੈ। ਇਹ ਫੀਚਰ messenger 'ਚ ਦੇਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੀਚਰ ਬਿਲਕੁਲ watsapp ਵਾਂਗ ਕੰਮ ਕਰੇਗਾ।

ਜਾਣੋਂ facebook delete ਫੀਚਰ ਦੇ ਬਾਰੇ :

watsapp ਦੀ ਤਰ੍ਹਾਂ facebook messenger 'ਤੇ ਵੀ ਕਿਸੇ ਵੀ ਭੇਜੇ ਗਏ ਮੈਸੇਜ ਨੂੰ ਡਿਲੀਟ ਕੀਤਾ ਜਾ ਸਕੇਗਾ।

ਇਥੇ ਯੂਜ਼ਰ ਤੋਂ ਪੁੱਛਿਆ ਗਿਆ ਕਿ ਇਹ ਫੀਚਕ ਫਿਲਹਾਲ ਟੇਸਟਿੰਗ ਮੌਡ 'ਚ ਹੈ। ਪਹਿਲੇ ਫੇਜ਼ 'ਚ ਇਸ ਫੀਚਰ ਨੂੰ ਕੋਲੰਬੀਆ, ਪੋਲੈਂਡ, ਬੋਲਿਵੀਯਾ ਤੇ ਲਿਥੋਆਨਿਯਾ ਜਿਹੇ ਦੇਸ਼ਾਂ 'ਚ ਪੇਸ਼ ਕੀਤਾ ਗਿਆ ਹੈ। ਇਸ ਫੀਚਰ ਦੀ ਐਂਡਰਾਇਡ ਤੇ iso ਯੂਜ਼ਰਸ ਵਰਤੋਂ ਕਰ ਸਕਦੇ ਹਨ। ਇਸ 'ਚ ਯੂਜ਼ਰਸ ਨੂੰ 10 ਮਿਨਟ ਦੀ ਲਿਮਿਟ ਦਿੱਤੀ ਜਾਵੇਗੀ। ਕਿਸੇ ਵੀ ਭੇਜੇ ਮੈਸੇਜ ਨੂੰ ਡਿਲੀਟ ਕਰਨ ਲਈ ਯੂਜ਼ਰ ਨੂੰ ਮੈਸੇਜ 'ਤੇ ਲਾਗਇੰਨ ਟੈਪ ਕਰਨਾ ਪਵੇਗਾ। ਇਸਤੋਂ ਬਾਅਦ ਤੁਹਾਨੂੰ delete for everyone ਤੇ delete for you ਦਾ ਆਪਸ਼ਨ ਮਿਲੇਗੀ। ਇਸ 'ਚੋਂ ਤੁਸੀਂਂ ਕੋਈ ਵੀ ਆਪਸ਼ਨ ਚੁਣ ਸਕਦੇ ਹੋ।

Posted By: Amita Verma