WhatsApp ਆਪਣੇ ਪਲੇਟਫਾਰਮ 'ਚ ਉਪਭੋਗਤਾਵਾਂ ਨੂੰ ਵਧੀਆ ਅਨੁਭਵ ਦੇਣ ਵਿੱਚ ਮਦਦ ਕਰਨ ਲਈ ਕਈ ਨਿਫਟੀ ਫੀਚਰਜ਼ ਆਫਰ ਕਰਦਾ ਹੈ। ਅਜਿਹਾ ਹੀ ਇਕ ਫੀਚਰ WhatsApp Pay ਹੈ, ਜੋ ਕੰਟੈਕਟਸ ਨੂੰ ਐਪ ਤੋਂ ਹੀ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ। ਐਪ ਪੈਸੇ ਭੇਜਣ ਤੇ ਟਰਾਂਸਫਰਕਰਨ ਲਈ UPI ਭੁਗਤਾਨ ਢਾਂਚੇ ਦੀ ਵਰਤੋਂ ਕਰਦਾ ਹੈ।

ਮੈਟਾ-ਮਲਕੀਅਤ ਵਾਲੀ ਐਪ ਨੇ 2018 'ਚ ਭਾਰਤ ਵਿੱਚ ਇਸ ਫੀਚਰ ਨੂੰ ਅਜ਼ਮਾਇਸ਼ ਦੇ ਤੌਰ 'ਤੇ ਪੇਸ਼ ਕੀਤਾ ਸੀ ਅਤੇ ਬਾਅਦ ਵਿੱਚ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NCPI) ਤੋਂ ਮਨਜ਼ੂਰੀ ਤੋਂ ਬਾਅਦ 2020 'ਚ ਸਾਰੇ ਉਪਭੋਗਤਾਵਾਂ ਲਈ ਰੋਲਆਊਟ ਕੀਤਾ ਗਿਆ। ਜਦੋਂਕਿ ਐਪ 227 ਤੋਂ ਵੱਧ ਬੈਂਕਾਂ ਦੇ ਨਾਲ ਰੀਅਲ-ਟਾਈਮ ਭੁਗਤਾਨ ਪ੍ਰਣਾਲੀ ਦੀ ਪੇਸ਼ਕਸ਼ ਕਰਦਾ ਹੈ। ਬੈਂਕ ਉਪਭੋਗਤਾ ਦੇ ਖਾਤੇ ਦੇ ਬੈਲੇਂਸ ਦੀ ਜਾਂਚ ਕਰ ਸਕਦੇ ਹਨ ਅਤੇ UPI ਪਿੰਨ ਨੂੰ ਵੀ ਬਦਲ ਸਕਦੇ ਹਨ। ਤੁਹਾਨੂੰ ਸਿਰਫ਼ WhatsApp ਦੀ ਵਰਤੋਂ ਕਰ ਕੇ UPI ਪਿੰਨ ਨੂੰ ਬਦਲਣ ਲਈ ਕੁਝ ਆਸਾਨ ਸਟੈੱਪਸ ਨੂੰ ਫਾਲੋ ਕਰਨਾ ਹੈ।

WhatsApp 'ਤੇ ਯੂਪੀਆਈ ਪਿੰਨ ਨੂੰ ਕਿਵੇਂ ਬਦਲਿਆ ਜਾਵੇ

ਆਪਣੇ ਐਂਡਰਾਇਡ ਸਮਾਰਟਫੋਨ 'ਤੇ WhatsApp ਖੋਲ੍ਹੋ।

ਫਿਰ ਉੱਪਰ ਸੱਜੇ ਪਾਸੇ ਤਿੰਨ ਬਿੰਦੀਆਂ ਵਾਲੇ ਆਈਕਨ 'ਤੇ ਟੈਪ ਕਰੋ ਤੇ ਫਿਰ Payment 'ਤੇ ਟੈਪ ਕਰੋ।

Payment ਸੈਕਸ਼ਨ 'ਚ ਉਸ ਬੈਂਕ ਖਾਤੇ 'ਤੇ ਟੈਪ ਕਰੋ ਜਿਸ ਲਈ ਤੁਸੀਂ UPI ਪਿੰਨ ਬਦਲਣਾ ਚਾਹੁੰਦੇ ਹੋ।

ਫਿਰ Change UPI PIN 'ਤੇ ਟੈਪ ਕਰੋ।

ਅੱਗੇ ਮੌਜੂਦਾ UPI ਪਿੰਨ ਦਾਖਲ ਕਰੋ ਤੇ ਫਿਰ ਨਵਾਂ UPI ਪਿੰਨ ਦਾਖਲ ਕਰੋ।

ਨਵੇਂ UPI ਪਿੰਨ ਨੰਬਰ ਨੂੰ ਵੈਰੀਫਾਈ ਕਰੋ ਤੇ ਹੁਣ ਤੁਹਾਡਾ ਨਵਾਂ ਪਿੰਨ ਤਿਆਰ ਹੈ।

WhatsApp 'ਤੇ UPI ਪਿੰਨ ਨੂੰ ਕਿਵੇਂ ਰੀਸੈੱਟ ਕਰਨਾ ਹੈ

ਜੇਕਰ ਤੁਸੀਂ WhatsApp 'ਤੇ UPI ਪਿੰਨ ਨੂੰ ਰੀਸੈੱਟ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਹਾਨੂੰ ਇਹ ਪ੍ਰੋਸੈੱਸ ਫਾਲੋ ਕਰਨਾ ਪਵੇਗਾ...

More Oprtion 'ਤੇ ਟੈਪ ਕਰੋ ਤੇ ਫਿਰ Payments ਚੁਣੋ।

ਉਹ ਬੈਂਕ ਖਾਤਾ ਚੁਣੋ ਜਿਸ ਲਈ ਤੁਸੀਂ ਆਪਣਾ UPI ਪਿੰਨ ਨੰਬਰ ਭੁੱਲ ਗਏ ਹੋ।

ਫਿਰ Forgot UPI PIN 'ਤੇ ਟੈਪ ਕਰੋ।

ਇਸ ਤੋਂ ਬਾਅਦ Continue ਚੁਣੋ ਤੇ ਆਪਣੇ ਡੈਬਿਟ ਕਾਰਡ ਨੰਬਰ ਤੇ ਆਖਰੀ ਮਿਤੀ ਦੇ ਆਖਰੀ 6-ਅੰਕ ਦਾਖਲ ਕਰੋ (ਕੁਝ ਬੈਂਕ ਤੁਹਾਡਾ CVV ਨੰਬਰ ਵੀ ਮੰਗ ਸਕਦੇ ਹਨ)।

Posted By: Seema Anand