ਜੇਐੱਨਐੱਨ, ਨਵੀਂ ਦਿੱਲੀ : ਸਮਾਰਟ ਡਿਵਾਈਸਿਜ਼ ਤੇ ਇੰਟਰਨੈਸ਼ਨਲ ਆਫ ਥਿੰਗਸ ਦੌਰ 'ਚ ਯੂਜ਼ਰਸ ਹੁਣ ਬੋਲੇ ਕੇ ਹੀ ਆਪਣੇ ਕਈ ਕੰਮ ਕਰ ਸਕਦੇ ਹਨ। ਐਮਾਜ਼ੋਨ ਇੰਡੀਆ ਨੇ ਐਲਾਨ ਕੀਤਾ ਹੈ ਕਿ ਯੂਜ਼ਰਸ ਹੁਣ Amazon Smart ਸਪੀਕਰਸ ਜ਼ਰੀਏ ਵੀ ਆਪਣੇ ਮੋਬਾਈਲ ਦੇ ਬਿੱਲ ਦਾ ਭੁਗਤਾਨ ਕਰ ਸਕਦੇ ਹਨ। ਇਸ ਲਈ ਯੂਜ਼ਰ ਨੂੰ ਸਿਰਫ ‘Alexa Pay My Mobile bill’ ਕਹਿਣਾ ਹੋਵਗਾ। ਐਮਾਜ਼ੋਨ ਨੇ ਇਸ ਲਈ fintech ਪੇਮੈਂਟ ਕੰਪਨੀ ਦੇ ਨਾਲ ਸਾਂਝੇਦਾਰੀ ਕੀਤੀ ਹੈ। ਪੇਮੈਂਟ ਗੇਟਵੇ ਦੇ ਨਾਲ ਹੁਣ ਯੂਜ਼ਰਸ ਲਈ ਇਸ ਫੀਚਰ ਨੂੰ ਜੋੜਿਆ ਗਿਆ ਹੈ। ਯੂਜ਼ਰਸ ਅਲੈਕਸਾ ਵਾਇਸ ਅਸਿਸਟੈਂਟ ਨੂੰ ਬਿਲ ਪੇਮੈਂਟ ਕਰਨ ਲਈ ਬੋਲ ਕੇ ਭੁਗਤਾਨ ਕਰ ਸਕਦੇ ਹਨ।

ਇਹੀ ਨਹੀਂ ਅਲੈਕਸਾ 'ਚ ਇਕ ਹੋਰ ਨਵਾਂ ਫੀਚਰ ਜੋੜਿਆ ਗਿਆ ਹੈ, ਜਿਸ 'ਚ ਯੂਜ਼ਰਸ ਨੂੰ ਨੋਟੀਫਿਕੇਸ਼ਨ ਜ਼ਰੀਏ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਬਿਲ ਕਦੋਂ ਡਿਊ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਅਲੈਕਸਾ 'ਚ ਸਭ ਤੋਂ ਪਹਿਲਾਂ ਪੇਮੈਂਟ ਫੰਕਸ਼ਨ ਨੂੰ 2017 'ਚ ਜੋੜਿਆ ਗਿਆ ਸੀ। ਇਸ ਦੇ ਬਾਅਦ 2018 'ਚ ਚੈਰਿਟੀ ਤੇ ਡੋਨੇਸ਼ਨ ਲਈ ਪੇਮੈਂਟ ਫੀਚਰ ਨੂੰ ਅਲੈਕਸਾ ਦੇ ਨਾਲ ਪਿਛਲੇ ਸਾਲ 2018 ਇਨੇਬਲ ਕੀਤਾ ਗਿਆ।

Posted By: Susheel Khanna